ਯੁਵਰਾਜ ਰਣਇੰਦਰ ਦੇ ਵਫਾਦਾਰ ਕਾਂਗਰਸੀ ਵਰਕਰ ਲਾਲਾ ਗਿਆਨ ਚੰਦ, ਖੇਮ ਜਟਾਣਾ, ਜਗਦੇਵ ਘੋਗਾ ਕੀਤੇ ਮਾਰਕਿਟ ਕਮੇਟੀਆਂ ਦੇ ਚੇਅਰਮੈਨ ਨਾਮਜਦ

0
378

ਬੁਢਲਾਡਾ 30 ਜੁਲਾਈ (ਸਾਰਾ ਯਹਾ,ਅਮਨ ਮਹਿਤਾ) ਪੰਜਾਬ ਸਰਕਾਰ ਵੱਲਂ ਇੱਕ ਅਰਧ ਸੂਚਨਾ ਜਾਰੀ ਕਰਦਿਆਂ ਮਾਰਕਿਟ ਕਮੇਟੀ ਬਰੇਟਾ, ਬੁਢਲਾਡਾ ਅਤੇ ਬੋਹਾ ਦੇ ਚੇਅਰਮੈਨ ਅਤੇ ਵਾਇਸ ਚੇਅਰਮੈਨ ਤੋਂ ਇਲਾਵਾਂ ਮੈਬਰ ਨਾਮਜਦ ਕੀਤੇ ਗਏ ਹਨ। ਇਹ ਨਾਮਜਦਗੀਆਂ ਮੁੱਖ ਮੰਤਰੀ ਪੰਜਾਬ ਦੇ ਸਪੁੱਤਰ ਯੁਵਰਾਜ ਰਣਇੰਦਰ ਸਿੰਘ ਵੱਲੋਂ ਲੋਕ ਸਭਾ 2009 ਦੀਆਂ ਚੋਣਾ ਵਿੱਚ ਉਨ੍ਹਾਂ ਦੇ ਪ੍ਰਚਾਰ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੇ ਸਰਗਰਮ ਵਰਕਰਾਂ ਨੂੰ ਚੇਅਰਮੈਨੀਆਂ ਨਿਵਾਜ ਕੇ ਉਨ੍ਹਾਂ ਦਾ ਸਿਆਸੀ ਕੱਦ ਉੱਚਾ ਕੀਤਾ ਗਿਆ ਹੈ। ਇਨ੍ਹਾਂ ਨਿਯੁਕਤੀਆਂ ਤੇ ਹਲਕੇ ਦੇ ਕਾਗਰਸੀ ਵਰਕਰਾਂ ਵੱਲੋਂ ਮੁੱਖ ਮੰਤਰੀ ਪੰਜਾਬ, ਯੁਵਰਾਜ ਰਣਇੰਦਰ ਸਿੰਘ ਅਤੇ ਮਹਾਰਾਣੀ ਪ੍ਰਨHਤ ਕੋਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਕਾਗਰਸ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿੱਥੇ ਵਰਕਰਾਂ ਨੂੰ ਬਣਦਾ ਮਾਨ ਸਤਿਕਾਰ ਦਿੱਤਾ ਜਾਂਦਾ ਹੈ। ਮਾਰਕਿਟ ਕਮੇਟੀ ਬਰੇਟਾ ਦੇ ਚੇਅਰਮੈਨ ਲਾਲ ਗਿਆਨ ਚੰਦਵਾਇਸ ਚੇਅਰਮੈਨ ਗੁਰਲਾਲ ਸਿੰਘ ਗੋਬਿੰਦਪੁਰਾ ਮੈਂਬਰ ਬਲਵਿੰਦਰ ਸਿੰਘ ਧਰਮਪੁਰਾ, ਸੱਤਪਾਲ ਸਿੰਘ ਕਾਹਨਗੜ੍ਹ, ਸਤਿਗੁਰ ਸਿੰਘ ਜਲਵੇੜਾ, ਚਰਨਜੀਤ ਸਿੰਘ ਗੋਰਖਨਾਥ, ਜ਼ਸਵਿੰਦਰ ਕੋਰ ਜੁਗਲਾਨ, ਮਾਹਸ਼ਾ ਸਿੰਘ ਮੰਡੇਰ, ਗੁਰਮੀਤ ਕੋਰ ਕਿਸ਼ਨਗੜ੍ਹ, ਜ਼ਸਵੰਤ ਸਿੰਘ ਦਿਆਲਪੁਰਾ, ਪ੍ਰਵੀਨ ਕੁਮਾਰ ਬਰੇਟਾ, ਜਗਨ ਨਾਥ ਬਰੇਟਾ, ਰਮੇਸ਼ ਕੁਮਾਰ ਬਰੇਟਾਂ, ਸਤੀਸ਼ ਭਾਟੀ ਬਰੇਟਾ, ਲਾਲ ਚੰਦ ਬਰੇਟਾ, ਜੁਗਰਾਜ ਸਿੰਘ ਬਰੇਟਾ ਅਤੇ ਬੀ ਡੀ ਪੀ ਓ ਨੂੰ ਮੈਂਬਰ ਨਾਮਜਦ ਕੀਤਾ ਗਿਆ। ਬੁਢਲਾਡਾ ਮਾਰਕਿਟ ਕਮੇਟੀ ਚੇਅਰਮੈਨ ਖੇਮ ਸਿੰਘ ਜਟਾਣਾ ਵਾਇਸ ਚੇਅਰਮੈਨ ਰਾਜ ਕੁਮਾਰ ਮੈਂਬਰ ਸਤਿਗੁਰ ਸਿੰਘ ਕਣਕਵਾਲ ਚਹਿਲਾਂ, ਸੁਖਦੇਵ ਸਿੰਘ ਗੁਰਨੇਂ ਕਲਾਂ, ਰਣਜੀਤ ਸਿੰਘ ਦਾਤੇਵਾਸ, ਬਲਵਿੰਦਰ ਸਿੰਘ ਵਰੇ, ਜਸਵੀਰ ਕੌਰ ਬੀਰੋਕੇ ਕਲਾਂ, ਰਮੇਸ਼ ਕੁਮਾਰ ਆਲਮਪੁਰ ਬੋਦਲਾਂ, ਸ਼ਿੰਦਰ ਕੌਰ ਆਲਮਪੁਰ ਬੋਦਲਾਂ, ਜੰਗੀਰ ਸਿੰਘ ਫਫੜੇ ਭਾਈਕੇ, ਸੁਖਜੀਤ ਕੌਰ ਭਾਦੜਾ, ਵਿਜੇ ਕੁਮਾਰ ਬੁਢਲਾਡਾ, ਰਣਜੀਤ ਸਿੰਘ ਦੋਦੜਾ, ਰਮੈਸ਼ ਕੁਮਾਰ ਬੁਢਲਾਡਾ, ਜਗਸੀਰ ਸਿੰਘ ਬੁਢਲਾਡਾ, ਕਮਲਜੀਤ ਸਿੰਘ ਫਫੜੇ ਭਾਈਕੇ ਅਤੇ ਬੀਡੀਪੀਓ ਨੂੰ ਮੈਂਬਰ ਨਾਮਜਦ ਕੀਤਾ ਹੈ।ਇਸੇ ਤਰਾਂ ਮਾਰਕਿਟ ਕਮੇਟੀ ਬੋਹਾ ਚੇਅਰਮੈਨ ਸ਼ਰਪੰਚ ਜਗਦੇਵ ਸਿੰਘ ਜੋਈਆ ਵਾਇਸ ਚੇਅਰਮੈਨ ਨਵਦੀਪ ਕੁਮਾਰ, ਮੈਂਬਰ ਗੁਰਦੇਵ ਕੌਰ ਰਾਮਗੜ ਸ਼ਾਹਪੁਰੀਆ, ਰਾਮ ਸਿੰਘ ਆਲਮਪੁਰ ਮੰਦਰਾਂ, ਸੁਖਵਿੰਦਰ ਸਿੰਘ ਮਘਾਣੀਆ, ਮਨਪ੍ਰੀਤ ਸਿੰਘ ਲਖਵੀਰਵਾਲਾ, ਭੋਲਾ ਸਿੰਘ ਤਾਲਵਵਾਲਾ, ਬਲਕਾਰ ਸਿੰਘ ਟਾਹਲੀਆ, ਵਿੰਦਰ ਕੌਰ ਰਿਉਦ ਕਲਾਂ, ਸਿਮਰਜੀਤ ਕੌਰ ਫਰੀਦਕੇ, ਅਮਰਨਾਥ ਸਿੰਘ ਬੋਹਾ, ਪ੍ਰੇਮ ਕੁਮਾਰ ਬੋਹਾ, ਵਿਜੇ ਕੁਮਾਰ ਬੋਹਾ, ਅਮਰੀਕ ਸਿੰਘ ਬੋਹਾ, ਹਰਪ੍ਰੀਤ ਸਿੰਘ ਕਾਸਮਪੁਰ ਸ਼ੀਨਾ, ਚਮਕੌਰ ਸਿੰਘ ਟਾਹਲੀਆ ਤੋਂ ਇਲਾਵਾਂ ਬੀਡੀਪੀਓ ਮੈਂਬਰ ਨਾਮਜਦ ਕੀਤੇ ਗਏ।

LEAVE A REPLY

Please enter your comment!
Please enter your name here