ਯੁਵਰਾਜ ਰਣਇੰਦਰ ਦੇ ਜਨਮ ਦਿਨ ਦੇ ਮੌਕੇ ਤੇ ਮਾਰਕਿਟ ਕਮੇਟੀ ਦੇ ਚੇਅਰਮੈਨਾਂ ਦਾ ਹੋਇਆ ਤਾਜਪੋਸ਼ੀ ਸਮਾਗਮ

0
88

ਬੁਢਲਾਡਾ 3 ਅਗਸਤ(ਸਾਰਾ ਯਹਾ/ਅਮਨ ਮਹਿਤਾ): ਪੰਜਾਬ ਸਰਕਾਰ ਵੱਲੋਂ ਨਾਮਜਦ ਕੀਤੇ ਮਾਰਕਿਟ ਕਮੇਟੀਆਂ ਦੇ ਚੇਅਰਮੈਨ ਅਤੇ ਉੱਪ ਚੇਅਰਮੈਨਾਂ ਦੀ ਤਾਜ਼ਪੋਸ਼ੀ ਦਾ ਸਮਾਗਮ ਅੱਜ ਮਾਰਕਿਟ ਕਮੇਟੀਆਂ ਦੇ ਦਫਤਰਾਂ ਵਿੱਚ ਖਚਾਖਚ ਭਰੇ ਕਾਂਗਰਸੀਆਂ ਦੀ ਹਾਜ਼ਰੀ ਵਿੱਚ ਯੂਵਰਾਜ ਰਣਇੰਦਰ ਸਿੰਘ ਦੇ ਜਨਮ ਦਿਨ ਦੇ ਮੌਕੇ ਤੇ ਚਾਰਜ ਸੰਭਾਲੇ ਗਏ। ਬੁਢਲਾਡਾ ਦੇ ਚੇਅਰਮੈਨ ਖੇਮ ਸਿੰਘ ਜਟਾਣਾਉਪ ਚੇਅਰਮੈਨ ਰਾਜ ਕੁਮਾਰਬਰੇਟਾ ਦੇ ਚੇਅਰਮੈਨ ਲਾਲਾ ਗਿਆਨ ਚੰਦਉੱਪ ਚੇਅਰਮੈਨ ਸਰਪੰਚ ਗੁਰਲਾਲ ਸਿੰਘ ਗੋਬਿੰਦਪੁਰਾਬੋਹਾ ਦੇ ਚੇਅਰਮੈਨ ਸਰਪੰਚ ਜਗਦੇਵ ਸਿੰਘ ਘੋਗਾਉੱਪ ਚੇਅਰਮੈਨ ਨਵੀਨ ਕੁਮਾਰ ਕਾਲਾ ਦੀ ਤਾਜ਼ਪੋਸ਼ੀ ਸਮੇਂ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲਸਾਬਕਾ ਡਿਪਟੀ ਸਪੀਕਰ ਜ਼ਸਵੰਤ ਸਿੰਘ ਫਫੜੇਭਾਈਕੇਸਾਬਕਾ ਵਿਧਾਇਕ ਅਜੀਤਇੰਦਰ ਮੋਫਰਹਲਕਾ ਸੇਵਾਦਾਰ ਰਣਜੀਤ ਕੋਰ ਭੱਟੀਬਿਕਰਮਜੀਤ ਸਿੰਘ ਮੋਫਰਕੁਲੰਵਤ ਰਾਏ ਸਿੰਗਲਾਸੱਤਪਾਲ ਸਿੰਘ ਮੂਲੇਵਾਲਾਸਾਬਕਾ ਚੇਅਰਮੈਨ ਬੋਘ ਸਿੰਘ ਦਾਤੇਵਾਸਬਲਾਕ ਪ੍ਰਧਾਨ ਤੀਰਥ ਸਿੰਘ ਸਵੀਟੀਪੰਚਾਇਤ ਯੂਨੀਅਨ ਦੇ ਪ੍ਰਧਾਨ ਸੂਬੇਦਾਰ ਭੋਲਾ ਸਿੰਘਪ੍ਰਿੰਸੀਪਲ ਬਿਹਾਰੀ ਸਿੰਘਆੜਤੀਆ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਕੇਸ਼ੋ ਰਾਮ ਗੋਇਲਵਪਾਰ ਮੰਡਲ ਦੇ ਆਗੂ ਗੁਰਿੰਦਰ ਮੋਹਨਹਰਬੰਸ ਸਿੰਘ ਖਿੱਪਲਪ੍ਰਦੀਪ ਬਿੱਟੂ ਬੋਹਾ ਆਦਿ ਹਾਜ਼ਰ ਸਨ। ਇਸ ਮੋਕੇ ਤੇ ਬੋਲਦਿਆਂ ਸਾਬਕਾ ਵਿਧਾਇਕ ਬੁਢਲਾਡਾ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਅੱਜ ਰੱਖੜੀ ਦਾ ਤਿਉਹਾਰ ਹੋਣ ਕਾਰਨ ਰੁਝੇਵੇ ਕਾਫੀ ਸਨ ਪਰੰਤੂ ਸਰਕਾਰ ਵੱਲੋਂ ਨਾਮਜਦ ਕੀਤੇ ਚੇਅਰਮੇਨੀਆਂ ਦੇ ਤਾਜਪੋਸ਼ੀ ਸਮਾਗਮ ਵਿੱਚ ਸਮੇ ਸਿਰ ਪੁੱਜੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਰਕਰਾਂ ਨੂੰ ਚੇਅਰਮੈਨ ਨਾਮਜਦ ਕਰਕੇ ਕਾਗਰਸੀਆਂ ਦੇ ਮਨੋਬਲ ਹੋਰ ਉੱਚੇ ਹੋਏ ਹਨ। ਉਨ੍ਹਾਂ ਕਿਹਾ ਕਿ ਅੱਜ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਯੁਵਰਾਜ ਰਣਇੰਦਰ ਸਿੰਘ ਦਾ ਜਨਮ ਦਿਨ ਵੀ ਹੈ। ਉਨ੍ਹਾਂ ਕਿਹਾ ਕਿ ਅੱਜ ਦੋਹਰੀ ਖੁਸ਼ੀ ਹੋਣ ਕਾਰਨ ਕਾਂਗਰਸੀ ਵਰਕਰ ਫੂਲੇ ਨਹੀਂ ਸਮਾ ਰਹੇ। ਇਸ ਮੋਕੇ ਤੇ ਮਾਰਕਿਟ ਕਮੇਟੀ ਦੇ ਸਕੱਤਰ ਮਨਮੋਹਨ ਸਿੰਘ ਵੱਲੋਂ ਚੇਅਰਮੈਨ ਅਤੇ ਉੱਪ ਚੇਅਰਮੈਨ ਦੀ ਕਾਰਵਾਈ ਰਿਪੋਰਟ ਵਿੱਚ ਵੀ ਦਸਤਖਤ ਕਰਵਾਏ ਗਏ। 

LEAVE A REPLY

Please enter your comment!
Please enter your name here