ਬੁਢਲਾਡਾ 3 ਅਗਸਤ(ਸਾਰਾ ਯਹਾ/ਅਮਨ ਮਹਿਤਾ): ਪੰਜਾਬ ਸਰਕਾਰ ਵੱਲੋਂ ਨਾਮਜਦ ਕੀਤੇ ਮਾਰਕਿਟ ਕਮੇਟੀਆਂ ਦੇ ਚੇਅਰਮੈਨ ਅਤੇ ਉੱਪ ਚੇਅਰਮੈਨਾਂ ਦੀ ਤਾਜ਼ਪੋਸ਼ੀ ਦਾ ਸਮਾਗਮ ਅੱਜ ਮਾਰਕਿਟ ਕਮੇਟੀਆਂ ਦੇ ਦਫਤਰਾਂ ਵਿੱਚ ਖਚਾਖਚ ਭਰੇ ਕਾਂਗਰਸੀਆਂ ਦੀ ਹਾਜ਼ਰੀ ਵਿੱਚ ਯੂਵਰਾਜ ਰਣਇੰਦਰ ਸਿੰਘ ਦੇ ਜਨਮ ਦਿਨ ਦੇ ਮੌਕੇ ਤੇ ਚਾਰਜ ਸੰਭਾਲੇ ਗਏ। ਬੁਢਲਾਡਾ ਦੇ ਚੇਅਰਮੈਨ ਖੇਮ ਸਿੰਘ ਜਟਾਣਾ, ਉਪ ਚੇਅਰਮੈਨ ਰਾਜ ਕੁਮਾਰ, ਬਰੇਟਾ ਦੇ ਚੇਅਰਮੈਨ ਲਾਲਾ ਗਿਆਨ ਚੰਦ, ਉੱਪ ਚੇਅਰਮੈਨ ਸਰਪੰਚ ਗੁਰਲਾਲ ਸਿੰਘ ਗੋਬਿੰਦਪੁਰਾ, ਬੋਹਾ ਦੇ ਚੇਅਰਮੈਨ ਸਰਪੰਚ ਜਗਦੇਵ ਸਿੰਘ ਘੋਗਾ, ਉੱਪ ਚੇਅਰਮੈਨ ਨਵੀਨ ਕੁਮਾਰ ਕਾਲਾ ਦੀ ਤਾਜ਼ਪੋਸ਼ੀ ਸਮੇਂ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਸਾਬਕਾ ਡਿਪਟੀ ਸਪੀਕਰ ਜ਼ਸਵੰਤ ਸਿੰਘ ਫਫੜੇਭਾਈਕੇ, ਸਾਬਕਾ ਵਿਧਾਇਕ ਅਜੀਤਇੰਦਰ ਮੋਫਰ, ਹਲਕਾ ਸੇਵਾਦਾਰ ਰਣਜੀਤ ਕੋਰ ਭੱਟੀ, ਬਿਕਰਮਜੀਤ ਸਿੰਘ ਮੋਫਰ, ਕੁਲੰਵਤ ਰਾਏ ਸਿੰਗਲਾ, ਸੱਤਪਾਲ ਸਿੰਘ ਮੂਲੇਵਾਲਾ, ਸਾਬਕਾ ਚੇਅਰਮੈਨ ਬੋਘ ਸਿੰਘ ਦਾਤੇਵਾਸ, ਬਲਾਕ ਪ੍ਰਧਾਨ ਤੀਰਥ ਸਿੰਘ ਸਵੀਟੀ, ਪੰਚਾਇਤ ਯੂਨੀਅਨ ਦੇ ਪ੍ਰਧਾਨ ਸੂਬੇਦਾਰ ਭੋਲਾ ਸਿੰਘ, ਪ੍ਰਿੰਸੀਪਲ ਬਿਹਾਰੀ ਸਿੰਘ, ਆੜਤੀਆ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਕੇਸ਼ੋ ਰਾਮ ਗੋਇਲ, ਵਪਾਰ ਮੰਡਲ ਦੇ ਆਗੂ ਗੁਰਿੰਦਰ ਮੋਹਨ, ਹਰਬੰਸ ਸਿੰਘ ਖਿੱਪਲ, ਪ੍ਰਦੀਪ ਬਿੱਟੂ ਬੋਹਾ ਆਦਿ ਹਾਜ਼ਰ ਸਨ। ਇਸ ਮੋਕੇ ਤੇ ਬੋਲਦਿਆਂ ਸਾਬਕਾ ਵਿਧਾਇਕ ਬੁਢਲਾਡਾ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਅੱਜ ਰੱਖੜੀ ਦਾ ਤਿਉਹਾਰ ਹੋਣ ਕਾਰਨ ਰੁਝੇਵੇ ਕਾਫੀ ਸਨ ਪਰੰਤੂ ਸਰਕਾਰ ਵੱਲੋਂ ਨਾਮਜਦ ਕੀਤੇ ਚੇਅਰਮੇਨੀਆਂ ਦੇ ਤਾਜਪੋਸ਼ੀ ਸਮਾਗਮ ਵਿੱਚ ਸਮੇ ਸਿਰ ਪੁੱਜੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਰਕਰਾਂ ਨੂੰ ਚੇਅਰਮੈਨ ਨਾਮਜਦ ਕਰਕੇ ਕਾਗਰਸੀਆਂ ਦੇ ਮਨੋਬਲ ਹੋਰ ਉੱਚੇ ਹੋਏ ਹਨ। ਉਨ੍ਹਾਂ ਕਿਹਾ ਕਿ ਅੱਜ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਯੁਵਰਾਜ ਰਣਇੰਦਰ ਸਿੰਘ ਦਾ ਜਨਮ ਦਿਨ ਵੀ ਹੈ। ਉਨ੍ਹਾਂ ਕਿਹਾ ਕਿ ਅੱਜ ਦੋਹਰੀ ਖੁਸ਼ੀ ਹੋਣ ਕਾਰਨ ਕਾਂਗਰਸੀ ਵਰਕਰ ਫੂਲੇ ਨਹੀਂ ਸਮਾ ਰਹੇ। ਇਸ ਮੋਕੇ ਤੇ ਮਾਰਕਿਟ ਕਮੇਟੀ ਦੇ ਸਕੱਤਰ ਮਨਮੋਹਨ ਸਿੰਘ ਵੱਲੋਂ ਚੇਅਰਮੈਨ ਅਤੇ ਉੱਪ ਚੇਅਰਮੈਨ ਦੀ ਕਾਰਵਾਈ ਰਿਪੋਰਟ ਵਿੱਚ ਵੀ ਦਸਤਖਤ ਕਰਵਾਏ ਗਏ।