*”ਮੰਮਾ-ਮੰਮਾ ਵੋ ਛੱਤ ਪਰ ਬਲੈਕ ਸਾ ਬਰਡ ਕਿਆ ਹੈ…?”*

0
189

“ਮੰਮਾ-ਮੰਮਾ ਵੋ ਛੱਤ ਪਰ ਬਲੈਕ ਸਾ ਬਰਡ ਕਿਆ ਹੈ…?”


ਸੁਣ ਕੇ ਕਾਂ ਦਾ ਕਾਲਜਾ ਚੀਰਿਆ ਗਿਆ,,,,”ਹਾਏ ਓਏ ਰੱਬਾ!!! ਇੰਨੀ ਬੇਕਦਰੀ,,,,,, ਇਹਨਾਂ ਘਰਾਂ ਚ ਕਦੇ ਮੇਰੀ ਆਵਾਜ਼ ਤੋਂ ਪ੍ਰਾਹੁਣਿਆਂ ਦੀ ਆਮਦ ਦਾ ਪਤਾ ਲੱਗਦਾ ਸੀ,,, ਤੇ ਹੁਣ ਆਹ ਟੁੱਕ ਜੇ ਨੇ ਮੇਰੀ ਰੜਕ ਮਾਰ ਛੱਡੀ ਆ”,,, ਹੈਲੋ ਹਾਂ ਚੱਲ ਪਏ, ਹੈਲੋ ਮਾਹਲਾਂ ਚੌਂਕ ਆ ਗਏ, ਹੈਲੋ ਭੀਖੀ ਆ ਗੇ, ਹੈਲੋ ਕੈਂਚੀਆਂ ਆ ਗੇ, ਹੈਲੋ ਪਿੰਡ ਆਲੀ ਫਿਰਨੀ , ਹੈਲੋ ਗੇਟ ਖੋਲ ਦੋ ਵਾਰ ਗੇ ਖੜ੍ਹੇ ਆ,,,,, ਪਹਿਲਾਂ ਜਦੋਂ ਖੁਰਲੀ ‘ਚ ਸੰਨ੍ਹੀਂ ਰਲਾਉਂਦਿਆਂ ਰਲਾਉਂਦਿਆਂ ਦੀ ਨਿਗਾ ਬਾਰ ‘ਚ ਪੈਂਦੀ ਤਾਂ ਅਚਾਨਕ ਹੀ ਭੂਆ ਕੇਲੇ ਫਲੀਆਂ ਵਾਲਾ ਲਿਫ਼ਾਫਾ ਹੱਥ ਚ ਫੜ੍ਹੀ ਅੰਦਰ ਆ ਵੜਦੀ,,, ਉਹ ਖੁਸ਼ੀ ਸ਼ਬਦਾਂ ‘ਚ ਕਿੱਥੇ ਬਿਆਨ ਹੁੰਦੀ ਆ,,,ਮੇਰਾ ਬਨੇਰੇ ਤੇ ਬੋਲਣਾ ਤਾਂ ਵਿੱਚੇ ਰੁਲ ਗਿਆ, ਚੂਰੀਆਂ ਕਿਹੜੀਆਂ ਕੁੱਟਣੀਆਂ,,, ਹੁਣ ਤਾਂ ਮੈਨੂੰ ਕੁੱਟਣ ਨੂੰ ਫਿਰਦੇ ਆ ਪਤੰਦਰ,,,,,

ਸਾਡੇ ਪੁਰਖਿਆਂ ਨੇ ਤਾਂ ਤੌੜੇ ‘ਚ ਰੋੜੇ ਸਿੱਟਕੇ ਪਾਣੀ ਉੱਪਰ ਕਰ ਲਿਆ ਸੀ, ਸਾਡੇ ਬੱਚੇ ਕਹਿੰਦੇ ਦਾਦਾ ਪੁਰਾਣੇ ਜਮਾਨੇ ਦਾ ਸੀ, ਹੁਣ ਰੋੜਿਆਂ ਦੀ ਕੀ ਲੋੜ ਹੈ ਸਟਰੱਅ ਹੈ ਨਾ,,,, ਮੈਂ ਕਿਹਾ “ਸਹੁਰਿਓ!! ਕੱਲੀ ਸਟਰੱਅ ਨੂੰ ਕੀ ਕਰੋਗੇ,,,, ਤੌੜੇ ਚ ਪਾਣੀ ਦੀ ਤਾਂ ਤਿੱਪ ਨੀ,,,,

ਅੱਗੇ ਕਾਵਾਂ ਰੌਲੀ ਕਰਕੇ ਹੀ ਕੋਈ ਪਹਿਚਾਣ ਬਣੀ ਹੋਈ ਸੀ,,, ਪਰ ਹੁਣ ਰੌਲ਼ਾ ਪਾਉਣ ਦਾ ਹੱਕ ਵੀ ਖੋਹ ਲਿਆ ਪਤੰਦਰਾਂ ਨੇ,,,,,,ਹੁਣ ਕਹਿੰਦੇ ਸੰਸਦ ‘ਚ ਕਾਵਾਂ ਰੌਲੀ ਪਾਉਂਦੇ ਨੇ ਲੀਡਰ,,,, ਕਹਿੰਦੇ ਸਾਥੋਂ ਵੀ ਵੱਧ ਰੌਲਾ ਪਾਉਂਦੇ ਨੇ,,,,ਓਏ ਅਸੀਂ ਤਾਂ ਰੌਲ਼ਾ ਪਾ ਕੇ ਫਿਰ ਵੀ ਕਿਸੇ ਖ਼ਤਰੇ ਤੋਂ ਅਗਾਹ ਕਰਦੇ ਸੀ,,,,,, ਇਹ ਤਾਂ ਪਤੰਦਰ ਰੌਲਾ ਪਾ ਕੇ ਈ ਖਤਰੇ ਚ ਪਾਉਂਦੇ ਨੇ ਜਨਤਾ ਨੂੰ,,,,,

ਜਸਵਿੰਦਰ ਸਿੰਘ ਚਾਹਲ

ਅੱਗੇ ਜੇਠ ਮਹੀਨੇ ਕਹਿੰਦੇ ਹੁੰਦੇ,,ਅਖੇ ਕਾਂ ਅੱਖ ਨਿਕਲਦੀ ਆ ਬਈ,,,, ਆਹ ਹੁਣ ਦੇਖ ਲੈ, ਸ਼ਿਮਲਾ ਬਣਿਆ ਪਿਆ,,, ਲੱਗਦੈ ਬੀ ਜੇਠ ਮਹੀਨਾ,, ਰੁੱਤਾਂ ਦਾ ਈ ਉਲਟਫੇਰ ਹੋਇਆ ਪਿਆ,, ਇੰਨੀ ਛੇੜਛਾੜ ਕੁਦਰਤ ਨਾਲ ਰਹੇ ਰੱਬ ਦਾ ਨਾਂ!!!! ਆਹ ਦੇਖਲੋ ਸਿੱਟੇ,,, ਮੇਰੀ ਕਾਂ ਅੱਖ ਤਾਂ ਗਵਾਤੀ ਨਾ ਕਿਤੇ,,,,,

ਬੈਠਾ ਇਹੀ ਸੋਚੀ ਜਾਨੈ,,, ਬੀ ਯਰ ਬੰਦੇ ਤਾਂ ਵੱਧਗੇ ਪਰ ਬੰਦਗੀ ਘੱਟਗੀ,,,,, ਜਿਨ੍ਹਾਂ ਦੇ ਆਪਦੇ ਸਬਰ ਹਿੱਲੇ ਪਏ,, ਉਹ ਮੇਰੀ ਕੀ ਖ਼ਬਰ ਲੈਣਗੇ,,,,,,

ਮਨ ਤੋਂ ਲਹਿ ਗਿਆ,

ਬੋਝ ਸੀ ਭਾਰੀ |

ਚੱਲ ਮਨਾ ਓਏ,

ਹੁਣ ਮਾਰ ਉਡਾਰੀ |

LEAVE A REPLY

Please enter your comment!
Please enter your name here