*ਮੰਡੀਆਂ ‘ਚ ਵੀ ਰੁਲ ਰਿਹਾ ਕਿਸਾਨ, ਹਰਿਆਣਾ ਤੋਂ ਪੰਜਾਬ ਆ ਕੇ ਕੀਤੀ ਅਮਰੂਦਾਂ ਦੀ ਖੇਤੀ, ਹੁਣ ਸੜਕਾਂ ‘ਤੇ ਸੁੱਟਣ ਲਈ ਮਜਬੂਰ*

0
29

ਸੰਗਰੂਰ 31 ਅਗੱਸਤ (ਸਾਰਾ ਯਹਾਂ ਬਿਊਰੋ ਰਿਪੋਰਟ): ਇੱਕ ਪਾਸੇ ਦੇਸ਼ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਆਪਣੇ ਹੱਕਾਂ ਲਈ ਲੜਦੇ ਹੋਏ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਤੇ ਦੂਜੇ ਪਾਸੇ ਖੇਤਾਂ ਖੇਤੀ ਕਰ ਰਿਹਾ ਕਿਸਾਨ ਖੱਜਲ ਖੁਆਰ ਹੋ ਰਿਹਾ ਹੈ। ਕਿਸਾਨ ਤਾਂ ਪ੍ਰੇਸ਼ਾਨ ਹੋ ਹੀ ਰਿਹਾ ਹੈ ਕਿਉਂਕਿ ਜਿਸ ਅਮਰੂਦ ਨੂੰ ਤੁਸੀਂ ਬਾਜ਼ਾਰ ਵਿੱਚੋਂ 40 ਤੋਂ ਲੈ ਕੇ 50 ਰੁਪਏ ਕਿੱਲੋ ਵਿੱਚ ਖਰੀਦ ਰਹੇ ਹੋ ਉਹੀ ਅਮਰੂਦਾਂ ਨੂੰ ਕਿਸਾਨ ਟਰਾਲੀ ਵਿੱਚ ਭਰਕੇ ਸੁੱਟਣ ਲਈ ਮਜਬੂਰ ਹੈ।

ਦਰਅਸਲ ਹਰਿਆਣਾ ਦੇ ਪਾਨੀਪਤ ਤੋਂ ਲਛਮਣ ਸਿੰਘ ਅਤੇ ਬੀਰਬਲ ਸਿੰਘ ਨਾਂ ਦੇ ਕਿਸਾਨਾਂ ਨੇ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਖੰਡੇ ਬਾਦ ਰਿਹਾਇਸ਼ ਪਿੰਡ ਵਿੱਚ 4 ਏਕੜ ਅਮਰੂਦਾਂ ਦਾ ਬਾਗ ਸਾਢੇ ਤਿੰਨ ਲੱਖ ਰੁਪਏ ਵਿੱਚ ਠੇਕੇ ਉੱਤੇ ਲਿਆ। ਇਸ ‘ਤੇ 100,000 ਰੁਪਏ ਦਾ ਖਰਚ ਆਇਆ। 15 ਲੋਕ ਲੇਬਰ ਦੇ ਲੱਗੇ ਰਹਿੰਦੇ ਹਨ ਪਰ ਜਦੋਂ ਬਾਗ ਤੋਂ ਅਮਰੂਦਾਂ ਨੂੰ ਤੋੜ ਕੇ ਉਹ ਮੰਡੀ ਵਿੱਚ ਲੈ ਕੇ ਗਏ ਤਾਂ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗੀ।

ਮੰਡੀ ਵਿੱਚ ਅਮਰੂਦ ਦਾ ਰੇਟ ਡੇਡ ਰੁਪਏ ਕਿੱਲੋ ਤੋਂ ਜ਼ਿਆਦਾ ਨਹੀਂ ਲੱਗ ਰਿਹਾ ਸੀ, ਜਿਸਦੇ ਚਲਦੇ ਉਨ੍ਹਾਂ ਆਪਣੇ ਖੇਤ ‘ਚੋਂ ਅਮਰੂਦਾਂ ਨੂੰ ਤੋੜ ਕੇ ਖੁੱਲੀ ਜਗ੍ਹਾ ਉੱਤੇ ਸੁੱਟਣਾ ਹੀ ਠੀਕ ਸੱਮਝਿਆ। ਇੰਨਾ ਹੀ ਨਹੀਂ ਮੰਡੀ ਵਿੱਚ ਲੈ ਜਾਣ ਦਾ ਖਰਚ ਵੀ ਉਨ੍ਹਾਂ ‘ਤੇ ਪੈ ਰਿਹਾ ਸੀ ਅਤੇ ਅਮਰੂਦਾਂ ਨੂੰ ਬਾਗ ਵਿੱਚ ਵੀ ਛੱਡ ਨਹੀਂ ਸਕਦੇ ਸੀ। ਸਰਕਾਰ ਚੁੱਪ ਹੈ ਪਰ ਆਪਣੇ ਹੋ ਰਹੇ ਨੁਕਸਾਨ ਨੂੰ ਲੈ ਕੇ ਹੀ ਕਿਸਾਨ ਦਿੱਲੀ  ਦੇ ਵੱਖ- ਵੱਖ ਬਾਰਡਰ ‘ਤੇ ਧਰਨੇ ਉੱਤੇ ਬੈਠੇ ਹਨ।

ਕਿਸਾਨਾਂ ਨੂੰ ਇਸ ਚੀਜ਼ ਦਾ ਡਰ ਹੈ ਕਿਤੇ ਉਨ੍ਹਾਂ ਦੇ ਖੇਤਾਂ ਵਿੱਚ ਖੜੀ ਫਸਲ ਦਾ ਮੁੱਲ ਨਾਂ ਮਿਲਿਆ ਤਾਂ ਉਹ ਕੀ ਕਰਨਗੇ। ਹੁਣ ਤਾਂ ਸਿਰਫ ਅਮਰੂਦਾਂ ਅਤੇ ਦੂਜੀ ਸਬਜ਼ੀਆਂ ਦੀ ਗੱਲ ਹੈ ਜੇਕਰ ਝੋਨਾ ਅਤੇ ਕਣਕ ਦੇ ਨਾਲ ਅਜਿਹਾ ਹੋਣ ਲਗਾ ਤਾਂ ਕੀ ਕਰੇਗਾ ਕਿਉਂਕਿ ਪੰਜਾਬ ਵਿੱਚ ਜ਼ਿਆਦਾਤਰ ਝੋਨਾ ਅਤੇ ਕਣਕ ਦੀ ਫ਼ਸਲ ਹੀ ਬੀਜੀ ਜਾਂਦੀ ਹੈ।

ਕਿਸਾਨ ਬੀਰਬਲ ਸਿੰਘ ਨੇ ਕਿਹਾ ਕਿ ਅਮਰੂਦ ਦੀ ਖੇਤੀ ਤੋਂ ਇੰਨਾ ਨੁਕਸਾਨ ਹੋਇਆ ਹੈ ਜਿਸ ਨੂੰ ਅਸੀਂ ਸਹਿਣ ਨਹੀਂ ਕਰ ਸਕਦੇ। ਇਹ ਬਾਗ ਸਾਢੇ ਚਾਰ ਲੱਖ ‘ਚ ਪਿਆ ਪਰ ਮੰਡੀ ਵਿੱਚ ਮੁੱਲ ਠੀਕ ਨਹੀਂ ਮਿਲ ਰਿਹਾ। ਪਹਿਲਾਂ ਪੰਜਾਬ ਦੀ ਮਲੇਰਕੋਟਲਾ ਮੰਡੀ ਵਿੱਚ ਅਸੀਂ 30 ਕੁਇੰਟਲ ਅਮਰੂਦ ਲੈ ਕੇ ਗਏ ਜਿਸਦੇ ਸਿਰਫ 4200 ਰੁਪਏ ਮਿਲੇ। ਉਸਦੇ ਬਾਅਦ ਸਾਨੂੰ ਕਿਸੇ ਨੇ ਦੱਸਿਆ ਕਿ ਹਰਿਆਣਾ ਵਿੱਚ ਜ਼ਿਆਦਾ ਮੁੱਲ ਹੈ ਤਾਂ ਕਰਨਾਲ 30 ਕੁਇੰਟਲ ਲੈ ਕੇ ਗਿਆ ਤਾਂ ਉੱਥੇ 5600 ਮਿਲੇ ਪਰ ਜੋ ਮੰਡੀ ਵਿੱਚ ਲੈ ਜਾਣ ਦਾ ਖਰਚ ਸੀ ਉਹ ਵੀ ਜ਼ਿਆਦਾ ਸੀ।

LEAVE A REPLY

Please enter your comment!
Please enter your name here