
ਬੁਢਲਾਡਾ 15, ਜਨਵਰੀ (ਸਾਰਾ ਯਹਾ /ਅਮਨ ਮਹਿਤਾ ): ਇੰਪਲਾਈਜ਼ ਫੈੱਡਰੇਸ਼ਨ ਪਹਿਲਵਾਨ ਗਰੁੱਪ ਬੁਢਲਾਡਾ ਦਾ ਡੈਲੀਗੇਟ ਇਜਲਾਸ ਹੋਇਆ। ਜਿਸ ਦੋਰਾਨ ਕਿਸਾਨ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਕਿਸਾਨਾ ਅਤੇ ਪਿਛਲੇ ਦੋ ਸਾਲਾ ਤੋ ਪਾਵਰਕਾਮ ਵਿੱਚੋ ਸਦੀਵੀ ਵਿਛੋੜਾ ਦੇ ਗਏ ਸਾਥੀਆ ਦੇ ਸਬੰਧ ਵਿੱਚ 2 ਮਿੰਟ ਦਾ ਮੋਨ ਧਾਰਨ ਕਰਨ ਉਪਰੰਤ ਮੰਡਲ ਬੁਢਲਾਡਾ ਦੇ ਜਥੇਬੰਦਕ ਆਗੂਆਂ ਦੀ ਚੋਣ ਸੂਬਾ ਮੀਤ ਪ੍ਰਧਾਨ ਪਰਮਜੀਤ ਸਿੰਘ ਭੀਖੀ ਅਤੇ ਸਿਨੀਅਰ ਆਗੂ ਰਾਜਿਦਰ ਸਿੰਘ ਰਿਉਦ ਦੀ ਰਹਿਨੁਮਾਈ ਹੇਠ ਸਰਬਸਮਤੀ ਨਾਲ ਕੀਤੀ ਗਈ। ਇਸ ਮੋਕੇ ਮੰਡਲ ਸਕੱਤਰ ਅਤੇ ਮੰਡਲ ਖ਼ਜ਼ਾਨਚੀ ਵਲੋ ਪਿਛਲੇ ਦੋ ਸਾਲਾ ਦੀ ਕਾਰਗੁਜਾਰੀ ਦੀ ਰਿਪੋਰਟ ਪੇਸ਼ ਕੀਤੀ ਗਈ। ਜਿਸਤੇ ਕਾਫੀ ਬਹਿਸ ਹੋਣ ਉਪਰੰਤ ਕਮੇਟੀ ਨੂੰ ਭੰਗ ਕਰਦੇ ਹੋਏ ਦੁਬਾਰਾ ਫੇਰ ਸਰਬਸਮਤੀ ਨਾਲ ਬਲਵਿਦਰ ਸਿੰਘ ਬਰਾੜ ਨੂੰ ਪ੍ਰਧਾਨ, ਸੁਖਦਰਸ਼ਨ ਸਿੰਘ ਦਾਤੇਵਾਸ ਸਿਨੀਅਰ ਮੀਤ ਪ੍ਰਧਾਨ, ਸਚਿਨ ਗੋਇਲ ਮੀਤ ਪ੍ਰਧਾਨ, ਤਰਸੇਮ ਸਿੰਘ ਅਲੀਸੇਰ ਮੀਤ ਪ੍ਰਧਾਨ, ਚੂਹੜ ਸਿੰਘ ਮੰਡੇਰ ਸਕੱਤਰ,ਦਰਸ਼ਨ ਸਿੰਘ ਬਰੇ ਨੂੰ ਸਹਾਇਕ ਸਕਤਰ, ਕਰਮਜੀਤ ਸਿੰਘ ਖੀਵਾ ਖਜਾਨਚੀ, ਗੁਰਜੰਟ ਸਿੰਘ ਜਿਹੀ ਪ੍ਰੈੱਸ ਸਕੱਤਰ, ਭੀਮ ਸਿੰਘ ਚਹਿਲ ਜਥੇਬਧਕ ਸਕਤਰ ਨਿਯੂਕਤ ਕੀਤੇ ਗਏ ਅਤੇ ਨਾਲ ਹੀ ਸੂਬਾ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਭੀਖੀ ਅਤੇ ਸੀਨੀਅਰ ਆਗੂ ਰਾਜਿਦਰ ਸਿੰਘ ਰਿਉਦ ਅਤੇ ਨਿਰੋਤਮ ਸਿੰਘ ਧਲੇਵਾ ਨੂੰ ਡੈਲੀਗੇਟ ਇਜਲਾਸਾ ਵਲੋ ਜੂਨ ਮਹਿਨੇ ਵਿੱਚ ਹੋਣ ਵਾਲਿਆ ਉਚ ਉੱਚ ਪੱਧਰੀ ਚੋਣਾਂ ਵਿੱਚ ਸਰਕਲ ਅਤੇ ਸੂਬਿਅਾ ਦੇ ਅਹੁਦਿਆ ਤੇ ਸਰਬਸਮਤੀ ਨਾਲ ਨਿਯੁਕਤ ਹੋਣ ਤੇ ਵਿਸਵਾਸ ਪ੍ਰਗਟ ਕੀਤਾ। ਇਸ ਮੌਕੇ ਜਗਸੀਰ ਸਿੰਘ ਬਰੇ, ਬਲਵੀਰ ਸਿੰਘ ਬੋੜਾਵਾਲ, ਜਗਸੀਰ ਸਿੰਘ ਜਗੀ ਸਬ ਡਵੀਜਨ ਪ੍ਰਧਾਨ,ਗੁਰਸੇਵਕ ਸਿੰਘ, ਬਿਕਰ ਸਿੰਘ, ਹਰਦੇਵ ਸਿੰਘ , ਮੇਵਾ ਸਿੰਘ ਸਮੇਤ ਅਾਦਿ ਹਾਜਰ ਸਨ।
