ਕੇਦਰ ਸਰਕਾਰ ਦਾ ਅੜੀਅਲ ਅਤੇ ਹੰਕਾਰੀ ਰਵੱਈਏ ਅੱਗੇ ਪੰਜਾਬ ਅਤੇ ਪੰਜਾਬੀ ਝੁਕਣਗੇ ਨਹੀ – ਸੁਖਬੀਰ ਬਾਦਲ

0
37

ਬੁਢਲਾਡਾ 15 ਦਸੰਬਰ (ਸਾਰਾ ਯਹਾ /ਅਮਨ ਮਹਿਤਾ ): ਖੇਤੀ ਕਾਨੂੰਨਾਂ ਦੇ ਖਿਲਾਫ ਰੋਸ ਪ੍ਰਗਟ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਮਾਨਸਾ ਜਿਲ੍ਹੈ ਅੰਦਰ ਲਗਭਗ ਇੱਕ ਦਰਜਨ ਦੇ ਕਰੀਬ ਅਹੁਦੇਦਾਰਾਂ ਵੱਲ਼ੋ ਭਾਜਪਾ ਨੂੰ ਅਸਤੀਫਾ ਦਿੰਦਿਆ ਸੁਖਬੀਰ ਸਿੰਘ ਬਾਦਲ ਦੀ ਹਾਜਰੀ ਵਿੱਚ ਸ੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸਾਮਿਲ ਹੋਣ ਦਾ ਐਲਾਨ ਕੀਤਾ ਗਿਆ। ਜਿਨ੍ਹਾਂ ਵਿੱਚ ਭਾਜਪਾ ਦੇ ਸਾਬਕਾ ਜਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਫਰਮਾਹੀ, ਕਿਸਾਨ ਮੋਰਚਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਮੱਲ ਸਿੰਘ ਵਾਲਾ,  ਐਸ ਸੀ ਮੋਰਚਾ ਦੇ ਮੀਤ ਪ੍ਰਧਾਨ ਬਲਕਾਰ ਸਿੰਘ ਸਹੋਤਾ, ਐਸ ਸੀ ਮੋਰਚਾ ਦੇ ਸਾਬਕਾ ਮੀਤ ਪ੍ਰਧਾਨ ਜਗਤਾਰ ਸਿੰਘ ਤਾਰੀ, ਭਾਜਪਾ ਦੀ ਮਹਿਲਾ ਮੋਰਚਾ ਦੀ ਸਾਬਕਾ ਪ੍ਰਧਾਨ ਸੁਰਜੀਤ ਕੋਰ, ਭਾਜਪਾ ਸੂਬਾ ਕਮੇਟੀ ਮੈਬਰ ਰਾਜਿੰਦਰ ਕੁਮਾਰ ਰਾਜੀ, ਸਾਬਕਾ ਮੰਡਲ ਪ੍ਰਧਾਨ ਬਲਜੀਤ ਸਿੰਘ ਚਹਿਲ, ਘੱਟ ਗਿਣਤੀ ਸੈਲ ਭੀਖੀ ਦੇ ਸਾਬਕਾ ਪ੍ਰਧਾਨ ਬਹਾਦਰ ਖਾਨ, ਯੂਵਾ ਮੋਰਚਾ ਬੁਢਲਾਡਾ ਦੇ ਪ੍ਰਧਾਨ ਰਵਿੰਦਰ ਕੁਮਾਰ ਸਰਮਾ, ਬੀ ਸੀ ਮੋਰਚੇ ਦੇ ਆਗੂ ਬਹਿਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਅਕਾਲੀ ਦਲ ਬਾਦਲ ਵਿੱਚ ਸਾਮਿਲ ਹੋਏ ਹਨ। ਇਸ ਮੌਕੇ ਤੇ ਬੋਲਦਿਆਂ ਸ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਦਰ ਸਰਕਾਰ ਦਾ ਅੜੀਅਲ ਅਤੇ ਹੰਕਾਰੀ ਰਵੱਈਆ ਨੂੰ ਝੁਕਾਉਣ ਲਈ ਪੰਜਾਬ ਦੇ ਕਿਸਾਨ ਹਰ ਲੜਾਈ ਲੜਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ਅਹੁੰਦੇਦਾਰ ਲਗਾਤਾਰ ਅਸਤੀਫੇ ਦੇ ਕੇ ਅਕਾਲੀ ਦਲ ਵਿੱਚ ਸਾਮਿਲ ਹੋ ਰਹੇ ਹਨ। ਮਾਨਸਾ ਜਿਲ੍ਹੇ ਅੰਦਰ ਸ੍ਰੋਮਣੀ ਅਕਾਲੀ ਦਲ ਵਿੱਚ ਸਾਮਿਲ ਹੋਣ ਲਈ ਵੱਡੀ ਗਿਣਤੀ ਵਿੱਚ ਭਾਜਪਾ ਨੇਤਾਵਾ ਨੂੰ ਪ੍ਰੇਰਿਤ ਕਰਨ ਵਿੱਚ ਅਹਿਮ ਭੂਮਿਕਾ ਹਲਕਾ ਇੰਚਾਰਜ ਡਾ ਨਿਸਾਨ ਸਿੰਘ ਦੀ ਰਹੀ ਹੈ। ਜਿਨ੍ਹਾਂ ਦੀ ਮਿਹਨਤ ਸਦਕਾ ਮਾਨਸਾ ਜਿਲੈ ਅੰਦਰ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਅਕਾਲੀ ਦਲ ਵਿੱਚ ਸਾਮਿਲ ਹੋ ਰਹੇ ਹਨ।  ਇਸ ਮੋਕੇ ਤੇ ਬੁਢਲਾਡਾ ਹਲਕੇ ਦੇ ਹਲਕਾ ਇੰਚਾਰਜ ਡਾ. ਨਿਸਾਨ ਸਿੰਘ, ਵਿਧਾਇਕ ਦਿਲਰਾਜ ਸਿੰਘ ਭੁੰਦੜ, ਸਾਬਕਾ ਵਿਧਾਇਕ ਜਗਦੀਪ ਸਿੰਘ ਨਕੱਈ, ਮਾਨਸਾ ਜਿਲ੍ਹੈ ਦੇ ਦਿਹਾਤੀ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ, ਪ੍ਰੇਮ ਕੁਮਾਰ ਅਰੋੜਾ, ਅਰਮਜੀਤ ਸਿੰਘ ਕੁਲਾਣਾ, ਕਰਮਜੀਤ ਸਿੰਘ ਮਾਘੀ, ਸਮਸੇਰ ਸਿੰਘ ਗੁੜੱਦੀ, ਭੋਲਾ ਸਿੰਘ ਬਰੇ, ਰਾਜੇਸ ਕੁਮਾਰ ਬਰੇਟਾ, ਮਹਿੰਦਰ ਸਿੰਘ ਮੜੀਆ ਆਦਿ ਹਾਜਰ ਸਨ। 

LEAVE A REPLY

Please enter your comment!
Please enter your name here