*ਮੋਟਰ ਸਾਈਕਲਾਂ ਦੀ ਆਹਮੋ ਸਾਹਮਣੀ ਟੱਕਰ ਵਿਚ ਦੋ ਹਲਾਕ, ਇੱਕ ਜ਼ਮਮੀ*

0
241

ਬੁਢਲਾਡਾ, 30 ਮਾਰਚ  (ਸਾਰਾ ਯਹਾਂ /ਅਮਨ ਮਹਿਤਾ): ਇੱਥੋ ਨੇੜੇ ਪਿੰਡ ਕਲੀਪੁਰ ਦੇ ਨਜ਼ਦੀਕ ਪੈਟਰੋਲ ਪੰਪ ਦੇ ਸਾਹਮਣੇ ਦੋਂ ਮੋਟਰ ਸਾਈਕਲ ਦੀ ਆਹਮੋ ਸਾਹਮਣੇ  ਟੱਕਰ ਹੋ ਜਾਣ ਕਾਰਨ ਦੋ ਵਿਅਕਤੀ ਦੀ ਮੋਤ ਅਤੇ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆਂ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਬੋਹਾ ਨਿਵਾਸੀ ਰਣਧੀਰ ਸਿੰਘ ਧੀਰਾ(39)  ਪੁੱਤਰ ਬਲਵੀਰ ਸਿੰਘ ਰਾਤੀ ਇਹ ਵਿਆਹ ਪਾਰਟੀ ਵਿਚ ਸ਼ਾਮਿਲ ਹੋਣ ਤੋਂ ਬਾਅਦ ਆਪਣੇ ਮੋਟਰ ਸਾਈਕਲ ‘ਤੇ ਬੁਢਲਾਡਾ ਤੋਂ ਬੋਹਾ ਵੱਲ ਆ ਰਿਹਾ ਸੀ ਰਾਤ ਦੇ ਹਨੇਰੇ ਕਾਰਨ ਉਸਦੀ ਸਾਹਮਣੇ ਵਾਲੇ ਪਾਸਿਉ ਆ ਰਹੇ ਇਕ ਹੋਰ ਮੋਟਰ ਸਾਇਕਲ ਸਵਾਰ ਜਗਦੇਵ ਸਿੰਘ (22) ਪੁੱਤਰ ਭੂਰਾ ਸਿੰਘ ਵਾਸੀ ਰੰਗੜਿਆਲ  ਦੇ ਮੋਟਰ ਸਾਈਕਲ ਨਾਲ ਸਿੱਧੀ ਟੱਕਰ ਹੋ  ਗਈ ।

ਜਿਸ ਵਿੱਚ ਜਗਦੇਵ ਸਿੰਘ ਵਾਸੀ ਰੰਘੜਿਆਲ਼ ਗੰਭੀਰ ਸੱਟਾਂ  ਦੀ ਤਾਬ ਨਾ ਝਲਦਿਆਂ ਮੌਕੇ ‘ਤੇ ਹੀ ਦਮ ਤੋੜ ਗਿਆ ਅਤੇ ਰਣਧੀਰ ਸਿੰਘ ਬੋਹਾ ਨੂੰ ਜਖਮੀ ਹਾਲਤ ਮਾਨਸਾ ਹਸਪਤਾਲ ਪਹੁੰਚਾਇਆਂ ਗਿਆ ਜਿੱਥੇ ਰਸਤੇ ਵਿੱਚ ਉਹ ਦਮ ਤੋੜ ਗਿਆ। ਜਗਦੇਵ ਸਿੰਘ ਦੇ ਮੋਟਰ ਸਾਇਕਲ ਤੇ ਪਿੱਛੇ ਬੈਠੇ ਗੁਰਦਾਸ ਸਿੰਘ ਬਹਾਦਰਪੁਰ ਗੰਭੀਰ ਸੱਟਾਂ ਲੱਗਣ ਕਾਰਨ ਜ਼ੇਰੇ ਇਲਾਜ਼ ਹੈ।

LEAVE A REPLY

Please enter your comment!
Please enter your name here