*ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵੱਲੋਂ ਤਿੰਨ ਰੋਜ਼ਾ ਫ਼ਰੀ ਮੈਡੀਕਲ ਕੈਂਪ-ਟੋਨੀ ਗੌਤਮ*

0
72

ਗੋਬਿੰਦਗੜ੍ਹ 25 ਦਸੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਜਿਲਾ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਕਮੇਟੀ ਵੱਲੋਂ ਫਤਿਹਗੜ੍ਹ ਸਾਹਿਬ ਵਿਖੇ ਤਿੰਨ ਰੋਜਾ 26 , 27 , 28 ਨੂੰ ਮੁਢਲੀਆਂ ਸਿਹਤ ਸੇਵਾਵਾਂ ਦਾ ਕੈਂਪ ( ਦਵਾਈਆਂ ਦਾ ਲੰਗਰ ) ਤਿੰਨ ਦਿਨ ਚੱਲੇਗਾ । ਜ਼ਿਲ੍ਹਾ ਪ੍ਰਧਾਨ ਵੈਦ ਟੋਨੀ ਗੌਤਮ ਸ਼ਰਮਾ ਨੇ ਦੱਸਿਆ ਕਿ ਸਾਡੀ ਜਥੇਬੰਦੀ ਦੇ ਨਾਹਰੇ ” ਮਾਨਵ ਸੇਵਾ ਪਰਮੋ ਧਰਮ ” ਅਤੇ ਸਮੂਹ ਸੂਬਾ ਕਮੇਟੀ , ਸੂਬਾ ਪ੍ਰਧਾਨ ਧੰਨਾ ਮੱਲ ਗੋਇਲ , ਸਕੱਤਰ ਗੁਰਮੇਲ ਸਿੰਘ ਮਾਛੀਕੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲੇ ਦੇ ਸਮੂਹ ਮੈਂਬਰਾਂ ਸਾਥੀ ਕੈਂਪ ਵਿੱਚ ਸੇਵਾ ਨਿਭਾਉਣਗੇ ਅਤੇ ਦੂਰੋਂ ਨੇੜਿਓਂ ਆਈ ਸੰਗਤ ਲਈ ਮੁਢਲੀਆਂ ਸਿਹਤ ਸੇਵਾਵਾਂ ਫਰੀ ਦਿੱਤੀਆਂ ਜਾਣਗੀਆਂ। ਮੌਸਮ ਬਹੁਤ ਠੰਡਾ ਹੋਣ ਕਾਰਨ ਖੰਘ , ਰੇਸ਼ਾ ਜ਼ਕਾਮ , ਬੁਖਾਰ ਆਦਿ ਬਿਮਾਰੀਆਂ ਆਮ ਹੋ ਜਾਂਦੀਆਂ ਹਨ। ਬਜ਼ੁਰਗਾਂ ਅਤੇ ਬੱਚਿਆਂ ਨੂੰ ਸਿਹਤ ਸੇਵਾਵਾਂ ਦੀ ਖ਼ਾਸ ਜ਼ਰੂਰਤ ਹੁੰਦੀ ਹੈ। ਸ਼ਰਧਾਲੂ ਵੱਡੀ ਗਿਣਤੀ ਵਿੱਚ ਇੱਥੇ ਪਹੁੰਚਦੇ ਹਨ ਇਸ ਲਈ ਸਿਹਤ ਸੇਵਾਵਾਂ ਦੇ ਪ੍ਰਬੰਧਾਂ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦਿਆਂ ਤਿੰਨ ਰੋਜਾ ਫ਼ਰੀ ਕੈਂਪ ਦੇ ਪ੍ਰਬੰਧ ਕੀਤੇ ਗਏ ਹਨ। ਉਹਨਾਂ ਸ਼ਰਧਾਲੂਆਂ ਨੂੰ ਸਰਦੀ ਤੋਂ ਬਚਣ ਲਈ ਗਰਮ ਕੱਪੜੇ ਪਾਉਣ ਅਤੇ ਖਾਣ ਪੀਣ ਦਾ ਖ਼ਾਸ ਧਿਆਨ ਰੱਖਣ ਦੀ ਅਪੀਲ ਵੀ ਕੀਤੀ। ਕੈਂਪ ਜ਼ਿਲ੍ਹਾ ਪ੍ਰਧਾਨ ਟੋਨੀ ਗੌਤਮ, ਸੂਬਾ ਕਮੇਟੀ ਮੈਂਬਰ ਮਨਜੀਤ ਸਿੰਘ ਇਕਬਾਲ ਨਗਰ ਅਤੇ ਹਰਪ੍ਰੀਤ ਸਿੰਘ ਬਸੀ , ਜ਼ਿਲ੍ਹਾ ਸਕੱਤਰ ਜਗਜੀਤ ਸਿੰਘ , ਕੈਸ਼ੀਅਰ ਰਾਕੇਸ਼ ਕੁਮਾਰ , ਗੋਬਿੰਦਗੜ੍ਹ ਬਲਾਕ ਦੇ ਸਕੱਤਰ ਸੱਤਪਾਲ ਸਿੰਘ ਕੁੰਭ , ਕੈਸ਼ੀਅਰ ਮਨਜੀਤ ਸਿੰਘ ਨੰਬਰਦਾਰ ਅਤੇ ਬਚਿੱਤਰ ਸਿੰਘ ਛੋਟੂ , ਜ਼ਿਲ੍ਹਾ ਕੈਸ਼ੀਅਰ ਸੋਨੂੰ , , ਬਲਾਕ ਬਸੀ ਦੇ ਪ੍ਰਧਾਨ ਸੇਰ ਸਿੰਘ, , ਹਰਪ੍ਰੀਤ ਸਿੰਘ, ਗੁਰਬਿੰਦਰ ਸਿੰਘ, ਦੀਪਕ, ਵਰਿੰਦਰ ਸਿੰਘ, ਬਿੱਲੂ ਕੋਟਲਾ, ਗੁਰਦੇਵ ਸਿੰਘ ਅਜਨਾਲੀ , ਚੰਦਰ ਅੰਬੇਮਜੇਰਾ ਆਦਿ ਆਗੂਆਂ ਦੀ ਅਗਵਾਈ ਵਿੱਚ ਚੱਲੇਗਾ। ਸਮੂਹ ਮੈਂਬਰ ਸਾਥੀਆਂ ਨੂੰ ਕੈਂਪ ਵਿੱਚ ਸੇਵਾ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ।

LEAVE A REPLY

Please enter your comment!
Please enter your name here