
ਮਾਨਸਾ 1 ਨਵੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) – ਸਿੱਧੂ ਮੂਸੇਵਾਲਾ ਦੀ ਹਵੇਲੀ ਚ ਤਾਇਨਾਤ ਪੰਜਾਬ ਪੁਲਿਸ ਦੇ ਹੌਲਦਾਰ ਜੋਧਪਾਲ ਸਿੰਘ ਨੇ ਮੂਸੇਵਾਲਾ ਦੇ ਇੱਕ ਪ੍ਰਸ਼ੰਸ਼ਕ ਦਾ ਡਿੱਗਿਆ ਮੋਬਾਇਲ ਵਾਪਸ ਕਰਕੇ ਇਮਾਨਦਾਰੀ ਦਿਖਾਈ ਹੈ। ਹੌਲਦਾਰ ਜੋਧਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਮਹੀਨੇ ਉਸਨੂੰ ਇੱਕ ਟੱਚ ਮੋਬਾਇਲ ਮੂਸੇਵਾਲਾ ਦੀ ਹਵੇਲੀ ਦੇ ਅੱਗੇ ਤੋਂ ਡਿੱਗਿਆ ਪਿਆ ਮਿਲਿਆ ਸੀ ਅਤੇ ਉਸਨੇ ਮੋਬਾਇਲ ਦੇ ਅਸਲ ਮਾਲਕ ਦਾ ਨਾਮ ਪਤਾ ਟਰੇਸ ਕਰਕੇ ਉਸਨੂੰ ਫੋਨ ਕਰਕੇ ਮੂਸੇਵਾਲਾ ਦੀ ਹਵੇਲੀ ਬੁਲਾਇਆ ਅਤੇ ਉਸਦਾ ਮੋਬਾਇਲ ਫੋਨ ਉਸ ਪ੍ਰਸ਼ੰਸ਼ਕ ਨੂੰ ਵਾਪਸ ਦੇ ਦਿੱਤਾ ਹੈ। ਮੋਬਾਇਲ ਵਾਪਸ ਮਿਲਣ ਤੇ ਪ੍ਰਸ਼ੰਸ਼ਕ ਗੁਰਤੇਜ ਸਿੰਘ ਨੇ ਹੌਲਦਾਰ ਜੋਧਪਾਲ ਸਿੰਘ ਦਾ ਧੰਨਵਾਦ ਕੀਤਾ ਗੁਰਤੇਜ ਸਿੰਘ ਨੇ ਦੱਸਿਆ ਕਿ ਸਾਨੁੰ ਹੌਲਦਾਰ ਨੇ ਖੁਦ ਫੋਨ ਕਰਕੇ ਬੁਲਾਕੇ ਮੋਬਾਇਲ ਵਾਪਸ ਕੀਤਾ ਹੈ ਉਨ੍ਹਾਂ ਕਿਹਾ ਕਿ ਅਜਿਹੇ ਇਮਾਨਦਾਰ ਪੁਲਿਸ ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ।
