ਮੂਰਤੀ ਸਥਾਪਨਾ ਦਿਵਸ ਮੌਕੇ ਗਊਸ਼ਾਲਾ ਵਿਖੇ ਰਖਵਾਏ ਰਾਮਾਚਰਿਤ ਮਾਨਸ ਦੇ ਪਾਠ ਦੇ ਪਾਏ ਭੋਗ

0
45

ਬੁਢਲਾਡਾ 17 ਜਨਵਰੀ(ਸਾਰਾ ਯਹਾ /ਅਮਨ ਮਹਿਤਾ): ਸ੍ਰੀ ਕ੍ਰਿਸ਼ਨ ਭਗਵਾਨ ਜੀ ਦੇ ਮੰਦਰ ਦਾ ਨਿਰਮਾਣ ਅਤੇ ਸ੍ਰੀ ਰਾਧਾਕ੍ਰਿਸ਼ਨ ਜੀ ਦੀ ਮੂਰਤੀ ਸਥਾਪਨਾ ਦਿਵਸ ਦੀ ਪਹਿਲੀ ਵਰ੍ਹੇਗੰਢ ਦੇ ਮੌਕੇ ਤੇ  ਸਥਾਨਕ ਪੰਚਾਇਤੀ ਗਊਸ਼ਾਲਾ ਵਿਖੇ ਸ੍ਰੀ ਰਾਮ ਚਰਿਤ ਮਾਨਸ ਜੀ ਦੇ ਪਾਠ ਖੁਲਵਾਇਆ ਗਿਆ।ਇਸ ਮੌਕੇ ਸਵੇਰ ਸਮੇਂ  ਪਏ ਪਾਠ ਦੇ ਭੋਗ ਉਪਰੰਤ ਅਤੁੱਟ ਭੰਡਾਰਾ ਵਰਤਾਇਆ ਗਿਆ। ਇਸ ਮੌਕੇ ਪੰਚਾਇਤੀ ਗਊਸ਼ਾਲਾ ਦੇ ਪ੍ਰਬੰਧਕਾਂ ਨੇ ਸਭ ਨੂੰ ਮੂਰਤੀ ਸਥਾਪਨਾ ਦਿਵਸ ਦੀ ਪਹਿਲੀ ਵਰ੍ਹੇਗੰਢ ਦੀਆਂ ਮੁਬਾਰਕਾਂ ਦਿੱਤੀਆਂ  ਅਤੇ ਕਿਹਾ ਕਿ ਹਰ ਸਾਲ ਮੂਰਤੀ ਸਥਾਪਨਾ ਦਿਵਸ ਮੌਕੇ  ਪਾਠ ਕਰਵਾਏ ਜਾਇਆ ਕਰਨਗੇ। ਉਨ੍ਹਾਂ  ਇਸ ਮੌਕੇ ਪਹੁੰਚੇ ਪਤਵੰਤੇ ਸੱਜਣਾਂ ਅਤੇ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਲਕਸ਼ਮੀ ਨਰਾਇਣ ਨੇਵਟੀਆਂ, ਰਾਜ ਕੁਮਾਰ ਭੱਠਲ ਵਾਈਸ ਚੇਅਰਮੈਨ ਮਾਰਕੀਟ ਕਮੇਟੀ, ਪ੍ਰਧਾਨ ਗਊਸ਼ਾਲਾ ਕ੍ਰਿਸ਼ਨ ਕੁਮਾਰ ਬਾਂਸਲ, ਕੈਸ਼ੀਅਰ ਓਮ ਪ੍ਰਕਾਸ਼ ਨੇਵਟੀਆਂ, ਪ੍ਰੇਮ ਸਿੰਘ ਦੋਦਡ਼ਾ, ਕੇਵਲ ਗਰਗ, ਲਲਿਤ  ਕੁਮਾਰ ਲੱਕੀ, ਪ੍ਰੇਮ ਕੁਮਾਰ ਗਰਗ, ਪਵਨ ਕੁਮਾਰ ਰਾਜੂ ਬਾਬਾ, ਲਵਲੀ ਬੋਡ਼ਾਵਾਲੀਆ, ਦੀਪਕ ਸ਼ਰਮਾ, ਸੁਖਵਿੰਦਰ ਸ਼ਰਮਾ ਪਟਵਾਰੀ, ਮਾਸਟਰ ਕੁਲਵੰਤ ਸਿੰਘ, ਤਰਸੇਮ ਚੰਦ ਗੋਇਲ, ਤੀਰਥ ਕੁਮਾਰ, ਵਿਕਾਸ ਸਿਗਲਾ ਆਦਿ ਹਾਜਰ ਸਨ।

LEAVE A REPLY

Please enter your comment!
Please enter your name here