*ਮੁੱਖ ਮੰਤਰੀ ਨੂੰ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਆਗੂ ਮੰਡੇਰ ਨੇ ਸੋਂਪਿਆਂ ਮੰਗ ਪੱਤਰ*

0
53

ਮਾਨਸਾ 28 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਦੂਲਗੜ੍ਹ ਵਿਖੇ ਫੇਰੀ ਦੌਰਾਨ ਪੰਜਾਬ ਪ੍ਰਦੇਸ਼ ਪੱਲੇਦਾਰ ਮਜਦੂਰ ਯੂਨੀਅਨ ਦੇ ਸਾਬਕਾ ਸੂਬਾ ਪ੍ਰਧਾਨ ਸੁਖਦੇਵ ਸਿੰਘ ਮੰਡੇਰ ਮੁੱਖ ਮੰਤਰੀ ਨੂੰ ਹੈਲੀਪੈਡ ਤੇ ਮਿਲ ਕੇ ਆਪਣੀਆਂ ਹੱਕੀ ਮੰਗਾਂ ਦਾ ਮੰਗ ਪੱਤਰ ਸੋਂਪਿਆਂ।  ਉਨ੍ਹਾਂ ਦੱਸਿਆ ਕਿ ਇਹ ਮੰਗ ਪੱਤਰ ਪੰਜਾਬ ਦੀਆਂ ਵੱਖ-ਵੱਖ ਸੰਘਰਸ਼ ਕਰ ਰਹੀਆਂ ਮਜਦੂਰ ਜਥੇਬੰਦੀਆਂ ਵੱਲੋਂ ਤਿਆਰ ਕੀਤਾ ਗਿਆ ਹੈ।  ਜਿਸ ਵਿੱਚ ਪੰਜਾਬ ਦੀਆਂ ਫੂਡ ਏਜੰਸੀਆਂ ਵਿੱਚ ਕੰਮ ਕਰ ਰਹੇ ਢੋਆ-ਢੁਆਈ ਦਾ ਮਜਦੂਰਾਂ ਨੂੰ ਠੇਕੇਦਾਰਾਂ ਵੱਲੋਂ ਬਹੁਤ ਹੀ ਘੱਟ ਮਿਹਨਤ ਦਿੱਤੀ ਜਾ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਪ੍ਰਤੀ ਬੋਰ ਲੋਡ-ਅਣਲੋਡ ਦੀ ਲੇਵਰ ਤਾਂ ਵਾਧੂ ਦਿੱਤੀ ਜਾਂਦੀ ਹੈ ਪਰ ਠੇਕੇਦਾਰ ਵਿਚੋਲਾ ਸਿਸਟਮ ਹੋਣ ਕਾਰਨ ਉਨ੍ਹਾਂ ਨੂੰ ਕੀਤੇ ਕੰਮ ਦੀ ਪੂਰੀ ਮਿਹਨਤ ਠੇਕੇਦਾਰ ਨਹੀਂ ਦੇ ਰਹੇ।  ਉਨ੍ਹਾਂ ਦੱਸਿਆ ਕਿ ਅੱਜ ਸੂਬੇ ਭਰ ਵਿੱਚ ਮਜਦੂਰਾਂ ਵੱਲੋਂ ਹੜਤਾਲ ਕਰਕੇ ਡੀ.ਐੱਫ.ਐੱਸ.ਸੀ ਦਫਤਰਾਂ ਅੱਗੇ ਧਰਨੇ ਮਜਬੂਰ ਹੋ ਕੇ ਦਿੱਤੇ ਜਾ ਰਹੇ ਹਨ।  ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਹ ਮਜਦੂਰਾਂ ਦੀਆਂ ਮੰਗਾਂ ਤੇ ਗੌਰ ਕਰਨਗੇ ਤਾਂ ਜੋ ਉਨ੍ਹਾਂ ਦੀ ੳੇੁਨ੍ਹਾਂ ਨੂੰ ਪੂਰੀ ਮਿਹਨਤ ਮਿਲ ਸਕੇ।  ਇਸ ਮੌਕੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਨੇ ਵੀ ਮੁੱਖ ਮੰਤਰੀ ਨੂੰ ਆਪਣੀਆਂ ਹੱਕੀ ਮੰਗਾਂ ਦੇ ਮੰਗ ਪੱਤਰ ਸੋਂਪੇ।

LEAVE A REPLY

Please enter your comment!
Please enter your name here