*ਮੁੜ ਬਿਗੜੀ ਫਲਾਇੰਗ ਮਿਲਖਾ ਸਿੰਘ ਦੀ ਸਿਹਤ, ਪੀਜੀਆਈ ਕਰਵਾਇਆ ਗਿਆ ਦਾਖਲ*

0
45

ਚੰਡੀਗੜ੍ਹ 04,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਕੋਰੋਨਾ ਦੀ ਲਾਗ ਦੀ ਲਪੇਟ ਵਿਚ ਆਏ ਪਦਮਸ੍ਰੀ ਫਲਾਇੰਗ ਮਿਲਖਾ ਸਿੰਘ (Milkha Singh) ਨੂੰ ਵੀਰਵਾਰ ਨੂੰ ਸਿਹਤ ਵਿਚ ਅਚਾਨਕ ਖਰਾਬ ਹੋਣ ਕਾਰਨ ਪੀਜੀਆਈ (PGI) ਵਿਚ ਦਾਖਲ ਕਰਵਾਉਣਾ ਪਿਆ। ਉਨ੍ਹਾਂ ਨੂੰ ਕੋਵਿਡ ਹਸਪਤਾਲ ਦੇ ਆਈਸੀਯੂ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਸਥਿਤੀ ਸਥਿਰ ਹੈ। ਵੀਰਵਾਰ ਨੂੰ ਸਵੇਰ ਤੋਂ ਹੀ ਮਿਲਖਾ ਸਿੰਘ ਬੁਖਾਰ ਨਾਲ ਬੇਚੈਨੀ ਮਹਿਸੂਸ ਕਰ ਰਹੇ ਸੀ।

ਏਐਨਆਈ ਦੀ ਖ਼ਬਰ ਮੁਤਾਬਕ ਮਿਲਖਾ ਸਿੰਘ ਦਾ ਆਕਸੀਜਨ ਦਾ ਪੱਧਰ ਹੇਠਾਂ ਆ ਗਿਆ ਅਤੇ ਉਨ੍ਹਾਂ ਨੂੰ ਵੀਰਵਾਰ ਦੁਪਹਿਰ ਨੂੰ ਚੰਡੀਗੜ੍ਹ ਦੇ ਪੀਜੀਆਈਐਮਆਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮਿਲਖਾ ਦੇ ਬੇਟੇ ਅਤੇ ਗੋਲਫਰ ਜੀਵ ਮਿਲਖਾ ਸਿੰਘ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।

ਦੱਸ ਦੇਈਏ ਕਿ ਮਿਲਖਾ ਸਿੰਘ ਨੂੰ 6 ਦਿਨਾਂ ਲਈ ਮੁਹਾਲੀ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਉਸ ਦੀ ਸਿਹਤ ਵਿੱਚ ਸੁਧਾਰ ਆਇਆ ਅਤੇ ਉਸਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਪਰ ਵੀਰਵਾਰ ਨੂੰ ਉਨ੍ਹਾਂ ਦੀ ਸਿਹਤ ਇੱਕ ਵਾਰ ਫਿਰ ਵਿਗੜ ਗਈ।

ਕੋਰੋਨਾ ਦੀ ਪਕੜ ਵਿਚ ਆਏ ਸੀ ਮਿਲਖਾ ਸਿੰਘ

ਮਿਲਖਾ ਸਿੰਘ 19 ਮਈ ਨੂੰ ਕੋਰੋਨਾਵਾਇਰਸ ਦੀ ਲਪੇਟ ਵਿਚ ਆ ਗਏ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ 24 ਮਈ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਮਿਲਖਾ ਸਿੰਘ ਦੀ ਆਕਸੀਜਨ ਘਟ ਗਈ ਸੀ ਅਤੇ ਉਨ੍ਹਾਂ ਦਾ ਸਰੀਰ ਡੀਹਾਈਡਰੇਟ ਹੋ ਗਿਆ ਸੀ। ਮਿਲਖਾ ਸਿੰਘ ਦੀ ਪਤਨੀ ਨਿਰਮਲ ਕੌਰ ਵੀ ਕੋਰੋਨਾ ਦੀ ਪਕੜ ਵਿੱਚ ਹੈ ਅਤੇ ਉਹ ਵੀ ਹਸਪਤਾਲ ਵਿੱਚ ਦਾਖਲ ਹੈ। ਮਿਲਖਾ ਸਿੰਘ ਦੀ ਹਾਲਤ ਇਸ ਸਮੇਂ ਸਥਿਰ ਦੱਸੀ ਜਾ ਰਹੀ ਹੈ

LEAVE A REPLY

Please enter your comment!
Please enter your name here