ਮੁੜ ਘੇਰੀ ਜਾਏਗੀ ਪੰਜਾਬ ਸਰਕਾਰ, ਕਿਸਾਨਾਂ ਮਗਰੋਂ ਕਾਰੋਬਾਰੀ ਮੋਰਚਾ ਖੋਲ੍ਹਣ ਦੀ ਤਿਆਰੀ ‘ਚ

0
70

ਲੁਧਿਆਣਾ 23 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ (Punjab) ਦੇ 70 ਹਜ਼ਾਰ ਵਪਾਰੀਆਂ ਨੂੰ ਵੈਟ ਨੋਟਿਸ (Vat Notice) ਭੇਜਣ ਦੇ ਮਾਮਲੇ ਵਿੱਚ ਵਪਾਰੀਆਂ ਨੂੰ ਭਰੋਸਾ ਦੇਣ ਦੇ ਬਾਵਜੂਦ ਓਟੀਐਸ (OTS) ਦਾ ਐਲਾਨ ਨਾ ਕਰਨ ’ਤੇ ਵਪਾਰੀਆਂ ਨੇ ਪੰਜਾਬ ਸਰਕਾਰ (punjab Government) ਖ਼ਿਲਾਫ਼ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਕਾਰੋਬਾਰੀ ਮੀਟਿੰਗਾਂ ਦੇ ਦੌਰ ਚੱਲ ਰਹੇ ਹਨ ਅਤੇ ਵਪਾਰੀਆਂ ਨੂੰ ਵੱਖ-ਵੱਖ ਮਾਰਕੀਟਾਂ ਵਿੱਚ ਜਾ ਕੇ ਲਾਮਬੰਦ ਕੀਤਾ ਜਾ ਰਿਹਾ ਹੈ।

ਇਸ ਦੀ ਅਗਵਾਈ ਪੰਜਾਬ ਪ੍ਰਦੇਸ਼ ਵਪਾਰ ਬੋਰਡ ਵੱਲੋਂ 13 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਕੀਤੀ ਜਾ ਰਿਹਾ ਹੈ। ਜਿਸ ‘ਚ ਸਾਰੇ ਵਪਾਰੀਆਂ ਨੂੰ ਰਾਜ ਪੱਧਰੀ ਸੰਮੇਲਨ ਲਈ ਵੀ ਸੱਦਾ ਦਿੱਤਾ ਜਾ ਰਿਹਾ ਹੈ। ਪੰਜਾਬ ਪ੍ਰਦੇਸ਼ ਵਪਾਰ ਬੋਰਡ ਦੇ ਸਕੱਤਰ ਸੁਨੀਲ ਮਹਿਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 70 ਹਜ਼ਾਰ ਤੋਂ ਵੱਧ ਵਪਾਰੀਆਂ ਨੂੰ ਪੰਜਾਬ ਵਿੱਚ ਨੋਟਿਸ ਦਿੱਤੇ ਗਏ ਹਨ। ਜੋ ਕਿ ਵਪਾਰੀ ਵਰਗ ਨਾਲ ਖੁੱਲ੍ਹੇਆਮ ਧੱਕੇਸ਼ਾਹੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਪਾਰੀਆਂ ਨੂੰ ਬਗੈਰ ਕਾਰਨ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਬਹੁਤ ਸਾਰੇ ਮਹੱਤਵਪੂਰਨ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕੀਤੇ ਜਾਣਗੇ। ਮੀਟਿੰਗ ਵਿੱਚ ਹਿੱਸਾ ਲੈਣ ਲਈ ਲੁਧਿਆਣਾ ਤੋਂ 25 ਤੋਂ ਵੱਧ ਬਾਜ਼ਾਰਾਂ ਦੇ ਨੁਮਾਇੰਦੇ ਜਾਣਗੇ। ਇਸ ਦੌਰਾਨ ਇੱਕ ਫੈਸਲਾ ਲਿਆ ਜਾਵੇਗਾ ਕਿ ਕਿਵੇਂ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਜਾਰੀ ਕੀਤਾ ਜਾਵੇਗਾ। ਜੇਕਰ ਵੈਟ ਦੇ ਨੋਟਿਸ ਵਾਪਸ ਨਾ ਲਏ ਗਏ ਤਾਂ ਵਿਧਾਇਕਾਂ, ਸੰਸਦ ਮੈਂਬਰਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਸਾਰੇ ਪੰਜਾਬ ਤੋਂ ਵਪਾਰੀ ਇਕੱਠੇ ਹੋਣਗੇ ਅਤੇ ਇਥੋਂ ਤਕ ਕਿ ਚੰਡੀਗੜ੍ਹ ਦੇ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰਨਗੇ। ਮੀਟਿੰਗ ਵਿੱਚ ਸਿਟੀ ਵਾਈਜ਼ ਪੰਜਾਬ ਵਪਾਰ ਦੇ ਵੱਖ ਵੱਖ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕਰੇਗਾ ਅਤੇ ਇਸ ਬਾਰੇ ਪੂਰਾ ਵੇਰਵਾ ਸਰਕਾਰ ਨੂੰ ਪੇਸ਼ ਕੀਤਾ ਜਾਵੇਗਾ।

LEAVE A REPLY

Please enter your comment!
Please enter your name here