
ਮੁਹਾਲੀ 20,,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਮੁਹਾਲੀ ਦੇ ਰਾਧਾ ਸੁਆਮੀ ਚੌਂਕ ਵਿੱਚ ਅੱਜ ਸਵੇਰੇ ਤੜਕੇ ਇੱਕ ਦਰਦਨਾਕ ਹਾਦਸੇ ਵਿੱਚ ਤਿੰਨ ਲੋਕਾਂ ਦਾ ਮੌਤ ਹੋ ਗਈ।ਇਹ ਹਾਦਸਾ ਸਵੇਰੇ ਕਰੀਬ ਸਵਾ ਪੰਜ ਵਜੇ ਹੋਇਆ।ਇੱਕ ਤੇਜ਼ ਰਫ਼ਤਾਰ ਮਰਸਡੀਜ਼ ਕਾਰ ਨੇ ਟੈਕਸੀ ਕਾਰ ਅਰਟੀਗਾ ਨੂੰ ਟੱਕਰ ਮਾਰ ਦਿੱਤੀ।ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ।ਪੁਲਿਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਟੈਕਸੀ ਵਿੱਚ ਦੋ ਲੋਕ ਸਵਾਰ ਸੀ।ਦੋਨਾਂ ਵਾਹਨਾਂ ਵਿਚਾਲੇ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ।ਟੈਕਸੀ ਨੂੰ ਟੱਕਰ ਮਾਰਨ ਮਗਰੋਂ ਮਰਸਡੀਜ਼ ਨੇ ਦੋ ਸਾਇਕਲ ਸਵਾਰਾਂ ਨੂੰ ਕੁਚੱਲ ਦਿੱਤਾ ਅਤੇ ਸੜਕ ਕਿਨਾਰੇ ਰੇਲਿੰਗ ਨਾਲ ਜਾ ਟੱਕਰਾਈ।ਹਾਦਸੇ ਦੌਰਾਨ ਮਰਸਡੀਜ਼ ਵਿੱਚ ਤਿੰਨ ਲੋਕ ਸਵਾਰ ਸੀ। ਏਅਰਬੈਗ ਕਾਰਨ ਮਰਸਡੀਜ਼ ਸਵਾਰ ਬੱਚ ਗਏ।ਉਸੇ ਸਮੇਂ ਹਾਦਸੇ ਵਿੱਚ ਜ਼ਖਮੀ ਟੈਕਸੀ ਚਾਲਕ ਅਤੇ ਹੋਰ ਲੋਕਾਂ ਨੂੰ ਹਾਦਸੇ ਮਗਰੋਂ ਫੇਜ਼-6 ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ।ਇੱਥੇ ਡਾਕਟਰਾਂ ਨੇ ਤਿੰਨ ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ।ਟੈਕਸੀ ਚਾਲਕ ਦੀ ਹਾਲਤ ਗੰਭੀਰ ਬਣੀ ਹੋਈ ਹੈ।
