ਮਾਨਸਾ ਦੇ ਲੋਕਾਂ ਵਿੱਚ ਪੰਜਾਬ ਸਰਕਾਰ ਖਿਲਾਫ ਰੋਸ਼ ਦੀ ਲਹਿਰ ਸਰਕਾਰ ਨੇ ਝੂਠਾ ਲਾਰਾ ਲਾ ਕੇ ਆਵਾਰਾ ਪਸ਼ੂਆਂ ਦੇ ਹੱਲ ਦੇ ਭਰੋਸ਼ੇ ਨਾਲ ਧਰਨਾ ਚਕਵਾਇਆ ਸੀ

0
135

ਮਾਨਸਾ 20,,ਮਾਰਚ (ਸਾਰਾ ਯਹਾਂ /ਬੀਰਬਲ ਧਾਲੀਵਾਲ) : ਗੁਰਲਾਭ ਸਿੰਘ ਮਾਹਲ ਐਡਵੋਕੇਟ ਅਤੇ ਮੁਨੀਸ਼ ਬੱਬੀ ਦਾਨੇਵਾਲੀਆਂ ਆਗੂ ਆਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਨੇ ਦੱਸਿਆ ਕਿ ਉਨ੍ਹਾਂ ਦੀ ਆਵਾਰਾ ਪਸ਼ੂ ਸੰਘਰਸ਼  ਕਮੇਟੀ ਵੱਲੋਂ ਡੇਢ ਸਾਲ ਪਹਿਲਾ ਆਵਾਰਾ ਪਸ਼ੂਆਂ ਦੇ ਸਮੱਸਿਆ ਦੇ ਹੱਲ ਲਈ ਲੰਬਾ ਸੰਘਰਸ਼ ਕੀਤਾ ਸੀ। ਉਸ ਸਮੇਂ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਲਈ ਅਂਦੋਲਨ ਸੂਬਾ ਪੱਧਰ ਤੇ ਚਲਾਇਆ ਗਿਆ  ਜਿਸ ਤੇ ਪੰਜਾਬ ਸਰਕਾਰ ਦੇ ਸੈਕਟਰੀ ਅੰਮ੍ਰਿਤ ਗਿੱਲ ਪੰਜਾਬ ਸਰਕਾਰ ਦੇ  ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਪੁੱਤਰ ਯੁਵਰਾਜ ਰਣਇੰਦਰ ਸਿੰਘ, ਲਾਲ ਸਿੰਘ ਚੇਅਰਮੈਨ ਮੰਡੀਕਰਨ  ਬੋਰਡ ਨੇ ਅਤੇ ਜ਼ਿਲ੍ਹਾਂ ਪ੍ਰਸ਼ਾਸ਼ਨ ਮਾਨਸਾ ਨੇ  ਸੰਘਰਸ਼ ਕਰ ਰਹੀ ਕਮੇਟੀ ਦੀਆਂ ਮੰਗਾਂ ਮੰਨ ਕੇ ਮਾਨਸਾ ਸ਼ਹਿਰ ਵਾਸ਼ੀਆਂ ਦੇ ਇਕੱਠ ਵਿੱਚ ਧਰਨੇ ਵਾਲੀ ਜ਼ਗਾਂ ਆ ਕੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ। ਕਿ ਆਵਾਰਾ ਪਸ਼ੂਆਂ ਦੀ ਸਮੱਸਿਆਂ ਦਾ ਹੱਲ਼ 3 ਮਹੀਨਿਆ ਵਿੱਚ ਕਰ ਦਿੱਤਾ ਜਾਵੇਗਾ ਪਰ ਇਹ ਪੰਜਾਬ ਸਰਕਾਰ ਦੇ ਵਾਅਦੇ ਲਾਰੇ ਬਣ ਕੇ ਹੀ ਰਹਿ ਗਏ ਹਨ। ਸੰਘਰਸ਼ ਕਮੇਟੀ ਦੇ ਮੈਂਬਰ ਵਾਰ ਵਾਰ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਖਾਸ ਕਰ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿੱਲ ਰਹੇ ਹਨ। ਪਰ ਉਹ ਸਿਰਫ ਲਾਰੇ ਲਾ ਰਹੇ ਹਨ ਅਤੇ ਸਰਕਾਰ ਵੱਲੋਂ ਐਲਾਨ ਕੀਤਾ ਕੋਈ ਵੀ ਵਾਅਦਾ

ਪੂਰਾ ਨਹੀ ਕੀਤਾ ਆਵਾਰਾ ਪਸ਼ੂ ਸੰਘਰਸ਼ ਕਮੇਟੀ ਦੇ ਮੈਬਰ ਗੁਰਲਾਭ ਸਿੰਘ ਮਾਹਲ ਨੇ ਆਵਾਰਾ ਪਸ਼ੂ ਕਾਰਨ ਹਾਦਸੇ ਦਾ ਸ਼ਿਕਾਰ ਨੌਜਵਾਨ ਦੇ ਪਰਿਵਾਰ ਨੂੰ 50 ਲੱਖ ਰੁਪਏ ਮੁਆਵਜ਼ਾ ਦੇਣ ਅਤੇ ਪਰਿਵਾਰ ਵਿੱਚ ਉਸਦੇ ਵੱਡੇ ਭਰਾ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਪੰਜਾਬ ਸਰਕਾਰ ਤੋ ਕੀਤੀ ਕਿਉਂਕਿ ਸਰਕਾਰ ਲੋਕਾਂ ਤੋਂ ਗਾਊਸ਼ੈਸ਼ ਦੇ ਨਾਂ ਤੇ ਕਰੋੜਾਂ ਰੁਪਏ ਲੈ ਰਹੀ ਹੈ ਪਰ ਸਮੱਸਿਆ ਦਾ ਹੱਲ ਨਹੀ ਕਰ ਰਹੀ। ਇਸ ਸਮੇ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਜੇਕਰ ਮ੍ਰਿਤਕ ਪਰਿਵਾਰ ਨੂੰ ਇਨਸਾਫ ਨਾ ਦਿੱਤਾ ਤਾਂ ਸੰਘਰਸ਼ ਕਰ ਕੇ ਮ੍ਰਿਤਕ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇਗਾ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਨੂੰ ਆਵਾਰਾ ਪਸ਼ੂਆਂ ਦਾ ਹਲ਼ ਲਈ ਜ਼ਰੂਰੀ ਕਾਨੂੰਨ ਬਣਾਉਣਾ  ਚਾਹੀਦਾ ਹੈ ਅਤੇ ਕਾਊਸ਼ੈਸ਼ ਦੇ ਪੈਸੇ ਰਾਹੀ ਆਵਾਰਾ ਪਸ਼ੂਆਂ ਦੀ ਸਮੱਸਿਆਂ ਦਾ ਹੱਲ਼ ਕਰਨਾ ਚਾਹੀਦਾ ਹੈ। ਇਸ ਸਮੇ ਸੁਖਰਾਜ ਸਿੰਘ ਸਰਾਂ ਰਾਏਪੁਰ, ਕਾਕਾ ਸਿੰਘ ਮਠਾਰੂ, ਬੰਤਾ ਸਿੰਘ,ਬਲਕੋਰ ਸਿੰਘ, ਰਾਮ ਸਿੰਘ ਡਾਕਟਰ, ਸਾਬਕਾ ਸਰਪੰਚ ਮਲਕੀਤ ਸਿੰਘ, ਗੁਰਬਿੰਦਰ ਸਿੰਘ, ਗੁਰਦਾਸ ਸਿੰਘ, ਸ਼ਾਮਾ ਸਿੰਘ ਨੰਬਰਦਾਰ, ਅਜੈਬ ਸਿੰਘ ਪੰਚ ਆਦਿ ਹਾਜਰ ਸਨ।

LEAVE A REPLY

Please enter your comment!
Please enter your name here