ਮੁਵੱਕਿਲ ਖਾਤਰ ਵਕੀਲ ਨੇ ਆਪਣੇ ਵਿਆਹ ਮੌਕੇ ਦਿੱਤੀ ਵੱਡੀ ਕੁਰਬਾਨੀ, ਜੱਜ ਨੇ ਦਿੱਤਾ ਇਹ ਇਨਾਮ

0
91

ਚੰਡੀਗੜ੍ਹ 31 ਅਕਤੂਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਇਕ ਵਕੀਲ ਆਪਣੀ ਡਿਊਟੀ ਪ੍ਰਤੀ ਏਨਾ ਸਮਰਪਿਤ ਕਿ ਉਸ ਨੇ ਆਪਣੀ ਡੋਲੀ ਤਕ ਲੇਟ ਕਰਵਾ ਲਈ। ਵਕੀਲ ਨੇ ਆਪਣੇ ਕਲਾਈਂਟ ਨੂੰ ਜ਼ਮਾਨਤ ਦਿਵਾਉਣ ਲਈ ਵਿਆਹ ਤੋਂ ਬਾਅਦ ਆਪਣੀ ਡੋਲੀ ਦੀ ਰਸਮ ਲੇਟ ਕਰ ਦਿੱਤੀ। ਕੋਰਟ ਨੇ ਡਿਊਟੀ ਪ੍ਰਤੀ ਵਕੀਲ ਦੇ ਸਮਰਪਣ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਦੇ ਕਲਾਈਂਟ ਨੂੰ ਜ਼ਮਾਨਤ ਦੇ ਦਿੱਤੀ।

ਬਾਰ ਐਂਡ ਬੈਂਚ ਵੈਬਸਾਈਟ ਦੀ ਰਿਪੋਰਟ ਦੇ ਮੁਤਾਬਕ ਦੀ ਰਿਪੋਰਟ ਮੁਤਾਬਕ 28 ਅਕਤੂਬਰ ਨੂੰ ਚੰਡੀਗੜ੍ਹ ‘ਚ ਸਥਿਤ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਸਿੰਗਲ ਜੱਜ ਬੈਂਚ ਨੇ ਵਕੀਲ ਦੇ ਕਲਾਈਂਟ ਨੂੰ ਜ਼ਮਾਨਤ ਦਿੱਤੀ। ਰਿਪੋਰਟ ਮੁਤਾਬਕ ਪਟੀਸ਼ਨਕਰਤਾ ਦੇ ਵਕੀਲ ਲੁਪਿਲ ਗੁਪਤਾ ਨੇ ਕੋਰਟ ਚ ਸੁਣਵਾਈ ਦੌਰਾਨ ਦੱਸਿਆ ਕਿ 27 ਅਕਤੂਬਰ ਨੂੰ ਉਨ੍ਹਾਂ ਦਾ ਵਿਆਹ ਹੋਇਆ ਤੇ 28 ਅਕਤੂਬਰ ਨੂੰ ਸਵੇਰੇ ਹੋਣ ਵਾਲੀ ਡੋਲੀ ਦੀ ਰਸਮ ਨੂੰ ਸੁਣਵਾਈ ਕਾਰਨ ਟਾਲਿਆ ਗਿਆ ਹੈ।

ਕੋਰਟ ਨੇ ਆਪਣੇ ਹੁਕਮਾਂ ‘ਚ ਕਿਹਾ ਕਿ ਕੱਲ ਰਾਤ ਇਨ੍ਹਾਂ ਦਾ ਵਿਆਹ ਹੋਇਆ ਤੇ ਡੋਲੀ ਦੀ ਰਸਮ ਰੋਕੀ ਗਈ ਹੈ ਕਿਉਂਕਿ ਵੀਡੀਓ ਕਾਨਫਰੰਸਿੰਗ ਜ਼ਰੀਏ ਹੋ ਰਹੀ ਸੁਣਵਾਈ ਲਈ ਆਪਣੇ ਕਲਾਇੰਟ ਦੇ ਪ੍ਰਤੀ ਫਰਜ਼ ਅਦਾ ਕਰਨ ਲਈ ਆਪਣੀ ਵਾਰੀ ਦੇ ਇੰਤਜ਼ਾਰ ‘ਚ ਬੈਠਣਾ ਪੈ ਰਿਹਾ ਹੈ। ਕੋਰਟ ਇਨ੍ਹਾਂ ਲਈ ਸੁਖਦ ਵਿਹਾਰਕ ਜੀਵਨ ਦੀ ਕਾਮਨਾ ਕਰਦਾ ਹੈ।

LEAVE A REPLY

Please enter your comment!
Please enter your name here