ਸਰਦੂਲਗੜ੍ਹ 1 ਅਗਸਤ (ਸਾਰਾ ਯਹਾਂ/ ਬਲਜੀਤ ਪਾਲ) – ਪਿਛਲੇ ਦਿਨੀ ਪਏ ਭਰਵੇਂ ਮੀੰਹ ਕਾਰਨ ਕਿਸਾਨਾਂ ਦੀ ਸੈੰਕੜੇ ਏਕੜ ਫਸਲ ਚ ਦੋ ਤੋੰ ਚਾਰ ਫੁੱਟ ਤੱਕ ਮੀੰਹ ਦਾ ਪਾਣੀ ਭਰ ਜਾਣ ਕਾਰਨ ਵੱਡਾ ਨੁਕਸਾਨ ਹੋ ਗਿਆ। ਪਿੰਡ ਕਰੰਡੀ ਵਿਖੇ ਪਾਣੀ ਜਿਆਦਾ ਭਰ ਜਾਣ ਕਰਕੇ ਗਰੀਬ ਵਰਗ ਨਾਲ ਸਬੰਧਤ ਘਰਾਂ ਦਾ ਨੁਕਸਾਨ ਵੀ ਹੋ ਗਿਆ ਅਤੇ ਬਹੁਤੇ ਪਰਿਵਾਰਾਂ ਦਾ ਸਮਾਨ ਪੰਚਾਇਤੀ ਥਾਵਾਂ ਤੇ ਰੱਖਿਆ ਗਿਆ। ਪਿੰਡ ਕਰੰਡੀ ਦੇ ਸਰਪੰਚ ਅਜੀਤ ਸ਼ਰਮਾ,ਨੱਥੂ ਰਾਮ, ਸੰਦੀਪ ਕੁਮਾਰ, ਆਤਮਾ ਰਾਮ, ਜਗਦੀਸ਼ ਰਾਮ, ਅਨਿਲ ਕੁਮਾਰ ਅਤੇ ਸ਼ੁਭਾਸ ਕੁਮਾਰ ਨੇ ਦੱਸਿਆ ਕਿ ਕੁਝ ਮੀੰਹ ਦਾ ਪਾਣੀ ਹਰਿਆਣਾ ਸਾਈਡ ਤੋੰ ਆਉਣ ਕਰਕੇ ਤੇ ਦੂਸਰਾ ਇੰਨਾਂ ਪਿੰਡਾਂ ਚ ਬਰਸਾਤ ਜਿਆਦਾ ਹੋਣ ਕਰਕੇ ਪਿੰਡ ਕਰੰਡੀ, ਸੰਘਾ,ਲੁਹਾਰਖੇੜਾ, ਰਾਜਰਾਣਾ, ਖੈਰਾ ਆਦਿ ਚ ਨਰਮੇ ਅਤੇ ਝੋਨੇ ਦੀ ਕਰੀਬ 1500 ਏਕੜ ਫਸਲ ਬਰਬਾਦ ਹੋ ਚੁੱਕੀ ਹੈ। ਮੀੰਹ ਕਾਰਨ ਹੋਏ ਨੁਕਸ਼ਾਨ ਦਾ ਵਿਸ਼ੇਸ ਤੌਰ ਤੇ ਜਿਲ੍ਹਾ ਪਰਿਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਮੋਫਰ ਅਤੇ ਐਸ.ਡੀ.ਐਮ ਸਰਦੂਲਗੜ੍ਹ ਮਨੀਸ਼ਾ ਰਾਣਾ ਵਲੋਂ ਜਾਇਜ਼ਾ ਲਿਆ ਗਿਆ।ਉਨਾਂ ਵੱਲੋਂ ਪੀੜਤ ਵਿਆਕਤੀਆ ਨਾਲ ਗੱਲਬਾਤ ਕਰਕੇ ਵਿਸ਼ਵਾਸ ਦਿਵਾਇਆ
ਕਿ ਹੋਏ ਨੁਕਸ਼ਾਨ ਸਬੰਧੀ ਪਟਵਾਰੀ ਨੂੰ ਰਿਪੋਰਟ ਬਣਾਉਣ ਲਈ ਕਹਿ ਦਿੱਤਾ ਹੈ। ਜੋ ਕਿ ਜਲਦ ਹੀ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ। ਕਿਸਾਨਾਂ ਦੀ ਹਰ ਸਭੰਵ ਮਦਦ ਕੀਤੀ ਜਾਵੇਗੀ।
ਕੈਂਪਸ਼ਨ:- ਨਰਮੇ ਦੀ ਫਸਲ ਵਿੱਚ ਖੜਾ ਪਾਣੀ ਦਿਖਾਉਦੇ ਹੋਏ ਕਿਸਾਨ।