ਮਿਸ਼ਨ ਫ਼ਤਿਹ ਅਧੀਨ ਕੋਵਿਡ-19 ਮੋਬਾਇਲ ਟੈਸਟਿੰਗ ਮੁਹਿੰਮ ਸ਼ੁਰੂ

0
39

ਚੰਡੀਗੜ, 26 ਅਗਸਤ  (ਸਾਰਾ ਯਹਾ, ਬਲਜੀਤ ਸ਼ਰਮਾ) :ਕੋਵਿਡ -19 ਦੇ ਫੈਲਾਅ ਨੂੰ ਰੋਕਣ ਦੀ ਰਣਨੀਤੀ ਨਾਲ ਅੱਗੇ ਵਧਦਿਆਂ ਸਿਹਤ ਵਿਭਾਗ, ਲੁਧਿਆਣਾ ਵੱਲੋਂ ਹੁਣ ਲੁਧਿਆਣਾ ਸ਼ਹਿਰ ਵਿਚ ਇਕ ਮੋਬਾਈਲ ਟੈਸਟਿੰਗ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਲਈ ਵਿਸ਼ੇਸ਼ ਟੀਮਾਂ ਵਾਲੀਆਂ ਵਿਸ਼ੇਸ਼ ਵੈਨਾਂ ਦਾ ਪ੍ਰਬੰਧ ਕੀਤਾ ਗਿਆ ਹੈ ਜੋ ਕਿ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਦੀ ਘਰ-ਘਰ ਜਾ ਕੇ ਜਾਂਚ ਕਰਨਗੀਆਂ। ਇਨਾਂ ਮੋਬਾਇਲ ਟੈਸਟਿੰਗ ਵੈਨਾਂ ਦੀ ਸ਼ੁਰੂਆਤ ਨਾਲ  ਲੋਕ ਆਪਣੇ ਘਰ ਵਿੱਚ ਹੀ ਖੁਦ ਦਾ ਟੈਸਟ ਕਰਵਾ ਸਕਦੇ ਹਨ।ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਕਿਉਂਕਿ ਲੁਧਿਆਣਾ ਵਿੱਚ ਕੋਵਿਡ -19 ਦੇ ਕੇਸ ਵੱਧ ਰਹੇ ਹਨ ਇਸ ਲਈ ਅਜਿਹੇ ਕੇਸ ਜੋ ਸਾਹਮਣੇ ਨਹੀਂ ਆਏ, ਦਾ ਪਤਾ ਲਗਾਉਣ ਲਈ ਵੱਡੇ ਪੱਧਰ ’ਤੇ ਟੈਸਟਿੰਗ ਇੱਕ ਉੱਤਮ ਰਣਨੀਤੀ ਹੈ ਕਿਉਂ ਕਿ ਮੌਜੂਦਾ ਸਮੇਂ ਕੋਵਿਡ-19 ਦੇ ਤੇਜ਼ੀ ਨਾਲ ਫੈਲਣ ਦਾ ਕਾਰਨ ਇਹੀ ਕੇਸ ਹਨ ਜੋ ਸਾਹਮਣੇ ਨਹੀਂ ਆਏ। ਲੁਧਿਆਣਾ ਤੋਂ ਇਲਾਵਾ, ਮੋਬਾਇਲ ਟੈਸਟਿੰਗ ਮੁਹਿੰਮ ਅੰਮਿ੍ਰਤਸਰ ਵਿਖੇ ਵੀ ਚਲਾਈ ਜਾ ਰਹੀ ਹੈ ਅਤੇ ਟੈਸਟਿੰਗ ਸਮਰੱਥਾ ਨੂੰ ਹੁਲਾਰਾ ਦੇਣ ਲਈ ਜਲਦ ਹੀ ਇਹ ਮੁਹਿੰਮ ਪਟਿਆਲਾ ਵਿਚ ਵੀ ਸ਼ੁਰੂ ਕੀਤੀ ਜਾਏਗੀ।ਸ. ਸਿੱਧੂ ਨੇ ਕਿਹਾ ਕਿ ਹਾਲਾਂਕਿ

ਬਿਨਾਂ ਲੱਛਣਾਂ ਵਾਲੇ ਲੋਕ ਵੀ  ਪਾਜ਼ੇਟਿਵ ਪਾਏ ਜਾ ਰਹੇ ਹਨ, ਪਰ ਕੋਵਿਡ ਦੇ ਪਾਜ਼ੇਟਿਵ ਅਤੇ ਨੈਗੇਟਿਵ ਵਿਅਕਤੀਆਂ ਨੂੰ ਵੱਖਰਾ ਕਰਨ ਲਈ ਟੈਸਟਿੰਗ ਵਿੱਚ ਤੇਜ਼ੀ ਲਿਆਉਣ ਦੀ ਸਖ਼ਤ ਲੋੜ ਹੈ। ਇਸ ਲਈ ਉਹਨਾਂ ਦੀ ਟੈਸਟਿੰਗ ਕਰਨਾ ਵਧੇਰੇ ਮਹੱਤਵਪੂਰਨ ਹੋ ਜਾਂਦਾ ਹੈ ਤਾਂ ਜੋ ਕਿਸੇ ਕੋਵਿਡ ਪਾਜ਼ੇਟਿਵ ਵਿਅਕਤੀ ਤੋਂ ਦੂਸਰੇ ਵਿਅਕਤੀਆਂ ਤੱਕ ਵਾਇਰਸ ਦਾ ਫੈਲਾਅ ਨਾ ਹੋਵੇ। ਹਾਲਾਂਕਿ, ਪੰਜਾਬ ਸਰਕਾਰ ਨੇ ਨਾਗਰਿਕਾਂ ਦੀ ਲੋੜ ਅਤੇ ਸਹੂਲਤ ਦੇ ਅਨੁਸਾਰ ਘਰੇਲੂ ਇਕਾਂਤਵਾਸ ਸਬੰਧੀ ਦਿਸ਼ਾ-ਨਿਰਦੇਸ਼ਾਂ ਵਿੱਚ ਸੋਧ ਕੀਤੀ ਹੈ। ਇਸ ਤੋਂ ਇਲਾਵਾ, ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੇ ਕੋਈ ਵਿਅਕਤੀ ਪਾਜ਼ੇਟਿਵ ਪਾਇਆ ਜਾਂਦਾ ਹੈ ਅਤੇ ਜੇ ਕਿਸੇ ਵਿਅਕਤੀ ਵਿੱਚ ਹਲਕੇ ਲੱਛਣ ਪਾਏ ਜਾਂਦੇ ਹਨ ਤਾਂ ਅਜਿਹੇ ਵਿਅਕਤੀਆਂ ਨੂੰ ਹਸਪਤਾਲ ਜਾਣ ਦੀ ਲੋੜ ਨਹੀਂ ਅਤੇ ਉਹ ਦਿਸ਼ਾ-ਨਿਰਦੇਸ਼ਾਂ ਅਨੁਸਾਰ ਘਰੇਲੂ ਇਕਾਂਤਵਾਸ ਵਿਚ ਰਹਿ ਸਕਦੇ ਹਨ।ਮੰਤਰੀ ਨੇ ਅੱਗੇ ਕਿਹਾ ਕਿ ਰੈਪਿਡ ਕਿੱਟਾਂ ਜ਼ਰੀਏ ਟੈਸਟਿੰਗ ਵਿੱਚ ਨਮੂਨਾ ਲੈਣ ਤੋਂ ਲੈ ਕੇ ਅੰਤਮ ਰਿਪੋਰਟ ਦੇਣ ਤੱਕ 30 ਮਿੰਟ ਤੋਂ ਵੀ ਘੱਟ ਸਮਾਂ ਲਗਦਾ ਹੈ ਅਤੇ ਸੈਂਪਲਿੰਗ ਬਿਲਕੁਲ ਮੁਫ਼ਤ ਹੈ। ਉਨਾਂ ਨੇ ਲੋਕਾਂ ਨੂੰ ਟੈਸਟਿੰਗ ਲਈ ਅੱਗੇ ਆਉਣ ਅਤੇ ਟੈਸਟਿੰਗ ਸਬੰਧੀ  ਆਪਣੇ ਸ਼ੰਕਿਆਂ ਅਤੇ ਗਲਤ ਧਾਰਨਾਵਾਂ ਨੂੰ ਦੂਰ ਕਰਨ ਦੀ ਅਪੀਲ ਕੀਤੀ। ਕੋਰੋਨਾ ਵਾਇਰਸ ਦੀ ਚੇਨ ਨੂੰ ਤੋੜਨ ਲਈ ਟੈਸਟਿੰਗ ਬਹੁਤ ਜ਼ਰੂਰੀ ਹੈ।ਉਨਾਂ ਕਿਹਾ ਕਿ ਸ਼ੰਕਿਆਂ ਨੂੰ ਦੂਰ ਕਰਨ ਲਈ ਵਿਭਾਗ ਨੇ ਟੈਸਟਿੰਗ ਸਮਰੱਥਾ ਵਿਚ ਭਾਰੀ ਵਾਧਾ ਕੀਤਾ ਹੈ। ਉਨਾਂ ਕਿਹਾ, ਇਹ ਮੋਬਾਈਲ ਟੀਮਾਂ ਰੋਜ਼ਾਨਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਜਾਣਗੀਆਂ ਜਿਥੇ ਸਬੰਧਤ ਖੇਤਰ ਦੇ ਵਿਅਕਤੀ ਕੋਰੋਨਾ ਵਾਇਰਸ ਸਬੰਧੀ ਆਪਣਾ ਮੁਫਤ ਟੈਸਟ ਕਰਵਾ ਸਕਦੇ ਹਨ।ਉਨਾਂ ਅੱਗੇ ਕਿਹਾ ਕਿ ਸਿਹਤ ਵਿਭਾਗ ਦੀਆਂ ਮਾਸ ਮੀਡੀਆ ਟੀਮਾਂ ਲੋਕਾਂ ਦੇ ਸਵਾਲਾਂ ਦਾ ਜਵਾਬ ਦੇ ਰਹੀਆਂ ਹਨ ਅਤੇ ਉਨਾਂ ਨੂੰ ਆਪਣੀ ਟੈਸਟਿੰਗ ਕਰਵਾਉਣ ਦੀ ਅਪੀਲ ਕਰ ਰਹੀਆਂ ਹਨ। ਉਨਾਂ ਕਿਹਾ ਜਿੱਥੇ ਟੈਸਟਿੰਗ ਕਰਵਾਉਣ ਸਬੰਧੀ ਕਿਸੇ ਤਰਾਂ ਦਾ ਵਿਰੋਧ ਜਾਂ ਝਿਜਕ ਹੁੰਦੀ ਹੈ, ਮਾਸ ਮੀਡੀਆ ਵਿੰਗ ਦੀਆਂ ਤਿੰਨ ਟੀਮਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਟੈਸਟਿੰਗ ਸਬੰਧੀ ਅੱਗੇ ਆਉਣ ਲਈ ਪ੍ਰੇਰਿਤ ਕਰ ਰਹੀਆਂ ਹਨ।ਉਨਾਂ ਕਿਹਾ, ਇਸਦੇ ਨਾਲ ਹੀ ਲੋਕਾਂ ਵਿੱਚ ਬਹੁਤ ਸਾਰੀਆਂ ਗਲਤ ਧਾਰਨਾਵਾਂ ਹਨ ਕਿ ਸੈਂਪਲਿੰਗ ਦੀ ਪ੍ਰਕਿਰਿਆ ਸਮੇਂ ਦਰਦ ਹੁੰਦਾ ਹੈ ਅਤੇ ਕਾਫ਼ੀ ਸਮਾਂ ਲੱਗਦਾ ਹੈ  ਜੋ ਕਿ ਬਿਲਕੁਲ ਗਲਤ ਹੈ। ਉਨਾਂ ਅੱਗੇ ਕਿਹਾ ਕਿ ਕੋਵਿਡ ਦੀ ਸੈਂਪਲਿੰਗ ਪ੍ਰਕਿਰਿਆ ਵਿੱਚ ਇੱਕ ਮਿੰਟ ਤੋਂ ਵੀ ਘੱਟ ਸਮਾਂ ਲੱਗਦਾ ਹੈ ਅਤੇ ਇਹ ਇੱਕ ਨਿਰਵਿਘਨ ਪ੍ਰਕਿਰਿਆ ਹੈ। ਸੈਂਪਲਿੰਗ ਦੀ ਪ੍ਰਕਿਰਿਆ ਪੂਰੀ ਤਰਾਂ ਕਸ਼ਟ-ਰਹਿਤ ਹੈ।———-

LEAVE A REPLY

Please enter your comment!
Please enter your name here