ਮਾਲ ਵਿਭਾਗ ਵਿਚ ਮਾਲ ਪਟਵਾਰੀਆਂ ਦੀਆਂ 1090 ਆਸਾਮੀਆਂ ਦੀ ਭਰਤੀ ਕਰਨ ਦੀ ਪ੍ਰੀਕਿਰਿਆ ਸ਼ੁਰੂ: ਕਾਂਗੜ

0
90

ਚੰਡੀਗੜ੍ਹ,(ਸਾਰਾ ਯਹਾ, ਬਲਜੀਤ ਸ਼ਰਮਾ) 6 ਮਾਰਚ: ਪੰਜਾਬ ਸਰਕਾਰ ਵੱਲੋਂ ਰਾਜ ਮਾਲ ਵਿਭਾਗ ਵਿੱਚ 1090 ਮਾਲ ਪਟਵਾਰੀਆਂ ਦੀਆਂ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਅਰੰਭ ਕਰ ਦਿੱਤੀ ਗਈ ਹੈ ‌। ਉਕਤ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਮਾਲ ਮੰਤਰੀ ਸ.ਗੁਰਪ੍ਰੀਤ ਸਿੰਘ ਕਾਂਗੜ ਵਲੋਂ ਕੀਤਾ ਗਿਆ।ਸ.ਕਾਂਗੜ ਨੇ ਦੱਸਿਆ ਕਿ ਇਨ੍ਹਾਂ ਕੁਲ 1090 ਮਾਲ ਪਟਵਾਰੀਆਂ ਦੀਆਂ ਅਸਾਮੀਆਂ ਵਿਚੋਂ ਜਨਰਲ  ਵਰਗ ਲੲੀ 406, ਜਨਰਲ ਵਰਗ ਦੇ ਆਰਥਿਕ ਤੌਰ ਤੇ ਪਛੜੇ ਵਰਗ ਲੲੀ 117, ਅਨੂਸੂਚਿਤ ਜਾਤੀਆਂ ਅਧੀਨ ਬੀ.ਐਮ. ਲਈ 117, ਐਸ.ਸੀ (ਆਰ.ਉ.) ਲਈ 91, ਬੈਕਵਰਡ ਕਲਾਸਿਸਜ ਲਈ 114 ਭਰੀਆਂ ਜਾਣਗੀਆਂ।ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸਾਬਕਾ ਫੌਜੀਆਂ ਲਈ ਰਾਖਵੀਂ ਅਸਾਮੀਆਂ ਵਿਚ ਜਨਰਲ  ਵਰਗ ਲੲੀ 93,  ਅਨੂਸੂਚਿਤ ਜਾਤੀਆਂ ਅਧੀਨ ਬੀ.ਐਮ. ਲਈ 27, ਐਸ.ਸੀ (ਆਰ.ਉ.) ਲਈ 26, ਬੈਕਵਰਡ ਕਲਾਸਿਸਜ ਲਈ 21 ਅਸਾਮੀਆਂ ਭਰੀਆਂ ਜਾਣਗੀਆਂ।ਉਨ੍ਹਾਂ ਦੱਸਿਆ ਕਿ ਆਰਥੋਪੈਡਿਕਸ ਹੈਡੀਕੈਪਸ ਦੀਆਂ 29 ਅਸਾਮੀਆਂ ਭਰੀਆਂ ਜਾਣਗੀਆਂ।ਸ. ਕਾਂਗੜ ਨੇ ਦੱਸਿਆ ਕਿ ਖਿਡਾਰੀ ਕੋਟੇ ਅਧੀਨ ਜਨਰਲ  ਵਰਗ ਲੲੀ 20,  ਅਨੂਸੂਚਿਤ ਜਾਤੀਆਂ ਅਧੀਨ ਬੀ.ਐਮ. ਲਈ 10, ਐਸ.ਸੀ (ਆਰ.ਉ.) ਲਈ 06 ਭਰੀਆਂ ਜਾਣਗੀਆਂ।ਇਸ ਤੋਂ ਇਲਾਵਾ ਫਰੀਡਮ ਫਾਈਟਰ ਕੋਟੇ ਅਧੀਨ 13 ਅਸਾਮੀਆਂ ਭਰੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਇਹ ਅਸਾਮੀਆਂ ਮਾਲ ਵਿਭਾਗ ਵਿਚ  ਪੇ ਸਕੇਲ 10300-34800+3200 ਗਰੇਡ ਪੇ  ਅਧੀਨ ਭਰੀਆਂ ਜਾਣਗੀਆਂ।ਸ.ਕਾਂਗੜ ਨੇ ਦੱਸਿਆ ਕਿ ਇਸ ਭਰਤੀ ਨੂੰ ਜਲਦ ਨੇਪਰੇ ਚਾੜ੍ਹਨ ਲਈ ਪੰਜਾਬ ਅਧੀਨ ਸੇਵਾਵਾਂ ਬੋਰਡ ਨੂੰ ਕਹਿ ਦਿੱਤਾ ਗਿਆ ਹੈ।———

LEAVE A REPLY

Please enter your comment!
Please enter your name here