ਮਾਨਸਾ ਜ਼ਿਲ੍ਹੇ ਅੰਦਰ ਅਮਨ ਅਤੇ ਕਾਨੂੰਨ ਦੀ ਵਿਵਸਥਾ ਪੂਰੀ ਤਰ੍ਹਾਂ ਕਾਬੂ ਹੇਠ ਐੱਸ.ਐੱਸ.ਪੀ ਮਾਨਸਾ ਝੂਠੀਆਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ

0
141


ਮਾਨਸਾ 9ਮਾਰਚ ( (ਸਾਰਾ ਯਹਾਂ /ਬੀਰਬਲ ਧਾਲੀਵਾਲ) ਸੁਰਿੰਦਰ ਲਾਂਬਾ ਆਈ ਪੀ ਐੱਸ ਸੀਨੀਅਰ ਕਪਤਾਨ ਪੁਲਸ ਮਾਨਸਾ ਵੱਲੋਂ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮਾਨਸਾ ਸ਼ਹਿਰ ਅੰਦਰ ਲੁੱਟ ਖੋਹ ਦੀਆਂ ਵਾਰਦਾਤਾਂ ਸਬੰਧੀ ਪਿਛਲੇ ਦਿਨੀਂ ਅਖ਼ਬਾਰਾਂ ਵਿੱਚ ਲੱਗੀਆਂ ਖ਼ਬਰਾਂ ਅਤੇ ਸੋਸ਼ਲ ਮੀਡੀਆ ਤੇ ਪਾਈਆਂ ਪੋਸਟਾਂ ਦੀ ਸਹੀ ਵੰਡ ਸਪਸ਼ਟ ਪਡ਼ਤਾਲ ਕਰਵਾਈ ਹੈ ।ਜੋ ਸਹੀ ਨਹੀਂ ਪਾਈਆਂ ਗਈਆਂ ਹਨ ਐੱਸਐੱਸਪੀ ਮਾਨਸਾ ਵੱਲੋਂ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ ਛੇ ਮਾਰਚ ਦੀ ਰਾਤ ਦਵਾਰਕਾ ਦਾਸ ਹਲਵਾਈ ਵਾਲੀ ਗਲੀ ਵਿਚ ਗਲੀ ਵਾਰਡ ਵਾਸੀਆਂ ਵੱਲੋਂ ਰੌਲੇ ਵਲੋਂ ਰੱਖੇ ਗਏ ਧਾਰਮਕ ਪ੍ਰੋਗਰਾਮ ਚ ਵਿੱਚੋਂ ਲੜਕਾ ਹਰਵਿੰਦਰ ਸਿੰਘ ਉਰਫ ਹਨੀ ਪੁੱਤਰ ਦਰਸ਼ਨ ਸਿੰਘ ਵਾਸੀ ਮਾਨਸਾ ਜੋ ਧਾਰਮਿਕ ਸਮਾਗਮ ਖਤਮ ਹੋਣ ਤੋਂ ਬਾਅਦ ਆਪਣੇ ਸਾਈਕਲ ਤੇ ਸਵਾਰ ਹੋ ਕੇ ਆਪਣੇ ਘਰ ਨੂੰ ਜਾਣ ਲਈ ਰਾਮ ਬਾਗ ਰੋਡ ਰਾਹੀਂ ਸ਼ਨੀ ਦੇਵ ਮੰਦਰ ਵਾਲੀ ਗਲੀ ਵਿਚ ਵਾਪਸ ਆ ਰਿਹਾ। ਸੀ 6/7 ਮਾਰਚ ਦੀ ਰਾਤ ਵਕਤ ਕਰੀਬ 13 ਵਜੇ ਡਾ ਵਿਵੇਕ ਦੇ ਘਰ ਦੇ ਸਾਹਮਣੇ ਡਿੱਗ ਪਿਆ ਜਿਸ ਦੇ ਸੱਟਾਂ ਲੱਗੀਆਂ ਅਤੇ ਸੱਟਾਂ ਲੱਗਣ ਕਰਕੇ ਉਹ ਆਪਣਾ ਸਾਈਕਲ ਉੱਤੇ ਹੀ ਛੱਡ ਕੇ ਘਰ ਚਲਾ ਗਿਆ। ਜਿਸ ਦੀ ਅੱਖ ਤੇ ਜ਼ਿਆਦਾ ਸੱਟਹੋਣ ਕਰਕੇ ਉਸ ਨੂੰ ਅਗਲੇ ਦਿਨ ਸਿਵਲ ਹਸਪਤਾਲ ਮਾਨਸਾ ਵਿੱਚ ਦਾਖ਼ਲ ਕਰਵਾਇਆ ਗਿਆ। ਜਿਸ ਸਬੰਧੀ ਲੜਕੇ ਦੇ ਪਿਤਾ ਦਰਸ਼ਨ ਸਿੰਘ ਵੱਲੋਂ ਇਸ ਸਬੰਧੀ ਵਾਰਡ ਨੰਬਰ 3ਦੇ ਪਾਲੀ ਠੇਕੇਦਾਰ ਨੂੰ ਜਾਣੂ ਕਰਵਾਇਆ ਗਿਆ ਅਤੇ ਉਸ ਦੇ ਲੜਕੇ ਦੇ ਸੱਟਾਂ ਵੱਜ ਗਈਆਂ ਹਨ। ਅਤੇ ਕੋਈ ਉਸ ਦਾ ਕੋਈ ਸਾਈਕਲ ਲੈ ਗਿਆ ਹੈ ।ਉਪਰੋਕਤ ਹਾਲਾਤਾਂ ਦੇ ਮੱਦੇਨਜ਼ਰ ਰੱਖਦੇ ਹੋਏ ਐਸਐਸਪੀ ਮਾਨਸਾ ਵੱਲੋਂ ਸਖ਼ਤ ਨੋਟਿਸ ਲੈਂਦਿਆਂ ਹਲਕਾ ਡੀਐਸਪੀ

ਗੁਰਮੀਤ ਸਿੰਘ ਅਤੇ ਮੁੱਖ ਅਫਸਰ ਥਾਣਾ ਸਿਟੀ ਦੋ ਇੰਸਪੈਕਟਰ ਜਗਦੀਸ਼ ਕੁਮਾਰ ਨੂੰ ਹਦਾਇਤ ਕੀਤੀ ਕਿ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਕੇ 24 ਘੰਟਿਆਂ ਦੇ ਅੰਦਰ ਸਹੀ ਸੀ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਗਏ !ਜਿਸ ਦੀ ਪਾਲਣਾ ਕਰਦੇ ਹੋਏ ਡੀ ਐੱਸ ਪੀ ਗੁਰਮੀਤ ਸਿੰਘ ਅਤੇ ਇੰਸਪੈਕਟਰ ਜਗਦੀਸ਼ ਕੁਮਾਰ ਵੱਲੋਂ ਡੂੰਘਾਈ ਨਾਲ ਤੱਥਾਂ ਦੇ ਆਧਾਰ ਤੇ ਸਾਰੀ ਪੜਤਾਲ ਕਰਦਿਆਂ ਇਸ ਰੋਡ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਨੂੰ ਚੈੱਕ ਕੀਤਾ ਗਿਆ ਅਤੇ ਰਾਮ ਬਾਗ ਰੋਡ ਤੇ ਡਾ ਵਿਵੇਕ ਦੇ ਘਰ ਦੇ ਸਾਹਮਣੇ ਲੱਗੇ ਕੈਮਰੇ ਵਿਚ ਉਕਤ ਸਾਰੀ ਘਟਨਾ ਕੈਦ ਹੋਈ! ਬੜੀ ਡੂੰਘਾਈ ਨਾਲ ਦੇਖਣ ਤੇ ਪਤਾ ਲੱਗਿਆ ਕਿ ਲੜਕਾ ਜੋ ਸਾਈਕਲ ਤੇ ਆ ਰਿਹਾ ਸੀ ਤਾਂ ਉਸ ਦੇ ਮਗਰ ਅਵਾਰਾ ਕੁੱਤੇ ਪੈ ਗਏ ।ਅਤੇ ਲੜਕੇ ਦਾ ਧਿਆਨ ਕੁੱਤਿਆਂ ਵੱਲ ਹੋਣ ਕਰਕੇ ਉਸ ਦਾ ਉਸ ਦਾ ਸਾਈਕਲ ਖੜ੍ਹੇ ਟਰੱਕ ਵਿਚ ਜਾ ਵੱਜਿਆ ਖਡ਼ੇ ਟਰੱਕ ਵਿਚ ਬੱਜਿਆ ਜਿਸ ਕਰਕੇ ਉਸ ਦੇ ਸੱਟਾਂ ਲੱਗੀਆਂ। ਇਹ ਅਵਾਰਾ ਕੁੱਤੇ ਉਸ ਦਾ ਪ੍ਰਸ਼ਾਦ ਵੀ ਖਾ ਗਏ ਇਸ ਘਟਨਾ ਦੇ ਕਰੀਬ ਪੰਜ ਚਾਰ ਮਿੰਟਾਂ ਬਾਅਦ ਲੜਕੇ ਨੇ ਉੱਠ ਕੇ ਖੜ੍ਹੇ ਹੋ ਕੇ ਸਾਈਕਲ ਨੂੰ ਉੱਥੇ ਹੀ ਲੋਕ ਲਗਾ ਦਿੱਤਾ ਤੇ ਆਪ ਦੂਸਰੀ ਗਲੀ ਰਾਹੀਂ ਆਪਣੇ ਘਰ ਪਹੁੰਚ ਗਿਆ ਅਤੇ ਇਸ ਘਟਨਾ ਸਬੰਧੀ ਉਹ ਆਪਣੇ ਮਾਪਿਆਂ ਨੂੰ ਘਬਰਾਹਟ ਵਿੱਚ ਸਹੀ ਜਾਣਕਾਰੀ ਨਹੀਂ ਦੇ ਸਕਿਆ ।ਪੜਤਾਲੀਆ ਟੀਮ ਵੱਲੋਂ ਉਕਤ ਕੈਮਰਿਆਂ ਦੀ ਵੀਡੀਓ ਕਲਿਪ ਹਾਸਲ ਕੀਤੀ ਗਈ ਅਤੇ ਲੜਕੇ ਦੇ ਬਾਪ ਨੂੰ ਵਾਰਡ ਨੰਬਰ 14 ਦੇ ਐਮਸੀ ਨੀਨੂ ਅਤੇ ਵਾਰਡ ਨੰਬਰ 3 ਦੇ ਐਮ ਸੀ ਪਾਲੀ ਦੀ ਹਾਜ਼ਰੀ ਵਿਚ ਵੀਡੀਓ ਕਲਿੱਪ ਦਿਖਾਈ ਗਈ ਅਤੇ ਸੀਸੀਟੀਵੀ ਕੈਮਰੇ ਵਿੱਚ ਕੈਦ ਵਿਚ ਸਾਰੀ ਘਟਨਾ ਸੰਬੰਧੀ ਪੂਰੀ ਬਰੀਕੀ ਵਿੱਚ ਜਾਣੂ ਕਰਵਾਇਆ ਗਿਆ ।ਜਿਨ੍ਹਾਂ ਵਲੋਂ ਅੱਖੀ ਦੇਖਣ ਅਤੇ ਉਨ੍ਹਾਂ ਦੀ ਪੂਰੀ ਤਸੱਲੀ ਹੋ ਗਈ ਜਿਸ ਸਬੰਧੀ ਲੜਕੇ ਦੇ ਪਿਤਾ ਦਰਸ਼ਨ ਸਿੰਘ ਅਤੇ ਮਜ਼ਬੂਤ ਹਰਵਿੰਦਰ ਸਿੰਘ ਉਰਫ ਹਨੀ ਤੇ ਬਿਆਨ ਲਿਖੇ ਗਏ ਹਨ। ਅਤੇ ਹਾਸਿਲ ਕੀਤੀ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਕਲਿੱਪ ਨੂੰ ਕਬਜ਼ਾ ਪੁਲਸ ਵਿਚ ਲਿਆ ਗਿਆ ਹੈ । ਐਸਐਸਪੀ ਮਾਨਸਾ ਨੇ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਮਾਨਸਾ ਜਿਲ੍ਹੇ ਵਿੱਚ ਦਿਨ ਰਾਤ ਨਾਕਾਬੰਦੀ ਅਤੇ ਗਸ਼ਤ ਲਗਾਤਾਰ ਜਾਰੀ ਹੈ ।ਤੇ ਪੁਲਸ ਵੱਲੋਂ ਚੱਪੇ ਚੱਪੇ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਜਿਨ੍ਹਾਂ ਅੰਦਰ ਅਮਨ ਕਾਨੂੰਨ ਕਾਬੂ ਹੇਠ ਹੈ ।ਮਾਨਸਾ ਪੁਲਸ ਵੱਲੋਂ ਨਸ਼ਿਆਂ ਦਾ ਧੰਦਾ ਕਰਨ ਵਾਲੇ ਸਮੱਗਲਰਾਂ ਵਿਰੁੱਧ ਰੋਜ਼ਾਨਾ ਢੁੱਕਵੀ ਕਾਰਵਾਈ ਕਰਕੇ ਜ਼ਿਲ੍ਹੇ ਅੰਦਰ ਨਸ਼ਿਆਂ ਦਾ ਮੁਕੰਮਲ ਰੋਕਥਾਮ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਕਿਸੇ ਵੀ ਸਮਾਜ ਵਿਰੋਧੀ ਅਤੇ ਮਾੜੇ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਉਨ੍ਹਾਂ ਪਬਲਿਕ ਨੂੰ ਅਪੀਲ ਕੀਤੀ ਕਿ ਝੂਠੀਆਂ ਅਫਵਾਹਾਂ ਤੋਂ ਸੁਚੇਤ ਰਹਿਣ ।ਅਤੇ ਮਾਨਸਾ ਪੁਲੀਸ ਦੇ ਮੋਢੇ ਨਾਲ ਮੋਢਾ ਜੋੜ ਕੇ ਪੂਰਨ ਸਹਿਯੋਗ ਕਰਨ ਅਤੇ ਪੁਲੀਸ ਪਾਸ ਸਹੀ ਇਤਲਾਹ ਦੇਣ ।

LEAVE A REPLY

Please enter your comment!
Please enter your name here