*ਮਾਨਸਾ ਸ਼ਹਿਰ ਵਿੱਚ ਸਾਇਕਲ ਟਰੈਕਸ ਸਮੇ ਦੀ ਮੁੱਖ ਲੋੜ–ਡਾ. ਜਨਕ ਰਾਜ ਸਿੰਗਲਾ*

0
28

ਮਾਨਸਾ 10 ,ਜੂਨ (ਸਾਰਾ ਯਹਾਂ/ਬੀਰਬਲ ਧਾਲੀਵਾਲ): : ਸਾਇਕਲ ਟਰੈਕਸ ਸਮੇ ਦੀ ਮੁੱਖ ਲੋੜ : ਡਾ. ਜਨਕ ਰਾਜ ਸਿੰਗਲਾ ਸਹਿਰ ਦੇ ਈਕੋ ਵੀਲਰਜ ਕਲੱਬ ਵੱਲੋਂ ਵਿਸਵ ਸਾਇਕਲ ਦਿਵਸ ਦੇ ਸੰਬੰਧ ਵਿੱਚ ਇੱਕ ਇਕੱਤਰਤਾ ਕੀਤੀ ਗਈ! ਇਸ ਮੋਕੇ ਕਲੱਬ ਦੇ ਸਰਪਰਸਤ ਡਾ. ਜਨਕ ਰਾਜ ਸਿੰਗਲਾ ਅਤੇ ਪਰਧਾਨ ਬਲਵਿੰਦਰ ਸਿੰਘ (ਕਾਕਾ) ਨੇ ਸਹਿਰ ਦੇ ਸਾਇਕਲਿਸਟਾ ਨੂੰ ਵਧਾਈ ਦਿੰਦੇ ਹੋਏ ਸਰਕਾਰ ਕੋਲੋ ਹਰ ਸਹਿਰ ਵਿੱਚ ਸਾਇਕਲਿੰਗ ਟਰੈਕਸ ਬਣਾਉਣ ਦੀ ਮੰਗ ਕੀਤੀ ਗਈ ਤਾ ਕੀ ਜਰੂਰਤ ਬਣ ਚੁੱਕੀ ਸਾਇਕਲਿੰਗ ਨੂੰ ਉਤਸਾਹਿਤ ਕੀਤਾ ਜਾ ਸਕੇ! ਇਸ ਵੇਲੇ ਉਨ੍ਹਾਂ ਨੇ ਸਾਇਕਲਿੰਗ ਦੇ ਫਾਈਦੇ ਜਿਵੇ ਕਿ ਵਰਜਿਸ, ਵਾਤਾਵਰਣ ਦੀ ਸਾਭ ਸੰਭਾਲ ਆਰਥਿਕ ਬੱਚਤ ਅਤੇ ਟਰੈਫਿਕ ਦੀ ਸਮੱਸਿਆਵਾਂ ਦਾ ਹੱਲ ਆਦਿ ਦੱਸਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਹਰੇਕ ਘਰ ਵਿੱਚ ਘੱਟ ਤੋਂ ਘੱਟ ਇੱਕ ਸਾਇਕਲਿਸਟ ਜਰੂਰ ਹੋਣਾ ਚਾਹੀਦਾ ਹੈ! ਇਸ ਦਿਨ ਮਾਨਸਾ ਤੋਂ ਭਾਈ ਦੇਸੇ ਤੋ ਵਾਪਸੀ ਕਰਦੇ ਹੋਏ ਬਜਾਰ ਦੇ ਵਿੱਚ ਦੀ ਜਾਦੇ ਡਾ. ਜਨਕ ਰਾਜ ਸਿੰਗਲਾ ਦੇ ਨਰਸਿੰਗ ਹੋਮ ਜਾ ਕੇ ਸਾਇਡ ਦੀ ਸਮਾਪਤੀ ਕੀਤੀ! ਇਸ ਮੋਕੇ ਡਾ. ਟੀ ਪੀ ਐਸ ਰੇਖੀ, ਬਲਜੀਤ ਸਿੰਘ ਬਾਜਵਾ, ਭੁਪਿੰਦਰ ਸਿੰਘ, ਨਰਿੰਦਰ ਕੁਮਾਰ, ਹੈਪੀ, ਰਿੰਕੂ, ਤੇਜਿੰਦਰ, ਮੋਹਿਤ, ਧਰਮਪਾਲ, ਦਰਸਨ ਸਿੰਘ, ਮਨਜੀਤ ਸਿੰਘ, ਡਾ. ਅਨੁਰਾਗ, ਅਤੇ ਮਾਸਟਰ ਹਰਮਿੰਦਰ ਸਿੰਘ ਆਦਿ ਹਾਜਰ ਸਨ!

LEAVE A REPLY

Please enter your comment!
Please enter your name here