
ਸਰਦੂਲਗੜ੍ਹ 1 ਜੁਲਾਈ(ਸਾਰਾ ਯਹਾ/ਬੀ.ਪੀ.ਐਸ)ਸੰਘਾ ਦੇ ਨਾਲ ਲੱਗਦੇ ਪਿੰਡ ਮਾਨਖੇੜਾ ਵਿਖੇ ਇਕ ਵਿਅਕਤੀ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਪਿੰਡ ਦੇ ਸਰਪੰਚ ਮਲਕੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਅਮਰਜੀਤ ਸ਼ਰਮਾ 70 ਸਾਲ ਪੁੱਤਰ ਬਾਲਕ ਰਾਮ ਆਪਣੇ ਘਰ ਦੇ ਨਜ਼ਦੀਕ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ ਕੋਈ ਅਣਪਛਾਤਾ ਵਿਅਕਤੀ ਆਇਆ ਤੇ ਉਸ ਨੇ ਤੇਜ਼ਧਾਰ ਹਥਿਆਰ ਨਾਲ ਅਮਰਜੀਤ ਸ਼ਰਮਾ ਤੇ ਵਾਰ ਕਰਕੇ ਫਰਾਰ ਹੋ ਗਿਆ ਅਮਰਜੀਤ ਸ਼ਰਮਾ ਨੂੰ ਸਿਵਲ ਹਸਪਤਾਲ ਸਰਦੂਲਗੜ੍ਹ ਲਿਜਾਇਆ ਗਿਆ ਅਤੇ ਉੱਥੇ ਉਸ ਨੂੰ ਡਾਕਟਰਾਂ ਵਲੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਪੁਲਿਸ ਨੇ ਮਾਮਲੇ ਦੀ ਛਾਣਬੀਨ ਸ਼ੁਰੂ ਕਰ ਦਿੱਤੀ ਹੈ

