*ਮਾਨਸਾ ਪੁਲਿਸ ਵੱਲੋਂ ਨਸਿ਼ਆਂ ਦੀ ਸੂਚਨਾਂ ਦਾ ਮੈਸਿਜ਼ ਭੇਜਣ ਲਈ ਵਟਸਐਪ ਨੰ 97800—05007 ਆਮ ਪਬਲਿਕ ਲਈ ਕੀਤਾ ਜਾਰੀ*

0
130

ਮਾਨਸਾ 07,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) : ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ
ਹੋਏ ਦੱਸਿਆ ਗਿਆ ਕਿ ਨਸਿ਼ਆ ਦੇ ਖਿਲਾਫ ਲੜਾਈ ਵਿੱਚ ਪਬਲਿਕ ਦੀ ਅਹਿਮ ਭੂਮਿਕਾ ਹੈ। ਇਸ ਲਈ ਆਮ ਪਬਲਿਕ
ਨੂੰ ਆਪਣੇ ਆਪਣੇ ਇਲਾਕੇ ਵਿੱਚ ਜਾਂ ਕਿਤੇ ਵੀ ਹੋਰ ਇਲਾਕੇ ਸਬੰਧੀ ਨਸਿ਼ਆਂ ਦੀ ਵਰਤੋਂ, ਵਿੱਕਰੀ ਅਤੇ ਤਸੱਕਰੀ ਦੀ
ਰੋਕਥਾਮ ਲਈ ਨਾਗਰਿਕਾਂ ਨੂੰ ਸਹੂਲਤ ਦੇਣ ਲਈ ਮਾਨਸਾ ਪੁਲਿਸ ਵੱਲੋਂ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ।

ਨਸਿ਼ਆਂ ਦੀ ਵਰਤੋਂ ਅਤੇ ਵਿੱਕਰੀ ਸਬੰਧੀ ਗੁਪਤ ਸੂਚਨਾਂ ਹਾਸਲ ਕਰਨ ਲਈ ਐਸ.ਐਸ.ਪੀ. ਮਾਨਸਾ ਵੱਲੋਂ
ਆਪਣਾ ਵਟਸਐਪ ਨੰਬਰ 97800—05007 ਜਾਰੀ ਕੀਤਾ ਗਿਆ ਹੈ, ਜਿਸ ਤੇ ਪਬਲਿਕ ਵੱਲੋਂ ਨਸਿ਼ਆ ਪ੍ਰਤੀ ਗੁਪਤ ਸੂਚਨਾਂ
ਦਿੱਤੀ ਜਾ ਸਕਦੀ ਹੈ। ਇਸ ਵਟਸਐਪ ਨੰਬਰ ਤੇ ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਨੂੰ ਗੁਪਤ ਰੱਖਿਆ ਜਾਵੇਗਾ।
ਇਸਦ ੇ ਨਾਲ ਹੀ ਜਿਲਾ ਮਾਨਸਾ ਅੰਦਰ ਵੱਖ ਵੱਖ ਪਬਲਿਕ ਥਾਵਾਂ ਜਿਵੇਂ ਰੇਲਵੇ ਸਟੇਸ਼ਨ, ਬੱਸ ਸਟੈਂਡ,
ਮੇਨ ਬਜਾ਼ਰ ਜਾਂ ਥਾਣੇ ਦੇ ਬਾਹਰ ਗੁਪਤ ਸੂਚਨਾਂ ਦੇਣ ਲਈ 65 ਕੰਪਲੇਟ ਬੌਕਸ ਲਗਵਾਏ ਗਏ ਹਨ, ਜਿਹਨਾਂ ਨੂੰ ਰੈਗੂਲਰ ਚੈਕ
ਕੀਤਾ ਜਾ ਰਿਹਾ ਹੈ। ਇਸਤੋਂ ਇਲਾਵਾ ਰੋਜਾਨਾਂ ਸ਼ਾਮ ਦੇ ਸਮੇਂ ਸਾਰੇ ਮੁੱਖ ਅਫਸਰਾਨ ਅਤੇ ਹਲਕਾ ਨਿਗਰਾਨ ਅਫਸਰਾਨ
ਵੱਲੋਂ ਆਪਣੇ ਆਪਣੇ ਇਲਾਕਾ ਦੇ ਨਸ਼ਾ ਪ੍ਰਭਾਵਿਤ ਥਾਵਾਂ ਦੀ ਗਸ਼ਤ ਕੀਤੀ ਜਾ ਰਹੀ ਹੈ। ਇਹ ਵੀ ਹਦਾਇਤ ਕੀਤੀ ਗਈ
ਹੈ ਕਿ ਪਬਲਿਕ ਨਾਲ ਵੱਧ ਤੋਂ ਵੱਧ ਸਪੰਰਕ ਕਰਕੇ ਉਹਨਾਂ ਦੀਆ ਸਮੱਸਿਆਵਾਂ ਨੋਟ ਕੀਤੀਆ ਜਾਣ। ਇਸਤੋਂ ਇਲਾਵਾ
ਪੀ.ਸੀ.ਆਰ. ਮੋਟਰਸਾਈਕਲਾਂ ਦੀ ਗਸ਼ਤ ਨੂੰ ਵੀ ਵਧਾਇਆ ਗਿਆ ਹੈ। ਇਸ ਕੰਮ ਨੂੰ ਮੋਨੀਟਰਿੰਗ ਕਰਨ ਲਈ ਇੱਕ
ਇੰਸਪੈਕਟਰ ਅਤੇ ਇੱਕ ਡੀ.ਐਸ.ਪੀ. ਰੈਂਕ ਦਾ ਅਧਿਕਾਰੀ ਤਾਇਨਾਤ ਕੀਤਾ ਗਿਆ ਹੈ। ਪੀ.ਸੀ.ਆਰ. ਟੀਮ ਨੂੰ ਹਦਾਇਤਾਂ
ਕੀਤੀਆਂ ਗਈਆਂ ਹਨ ਕਿ ਆਵਾਰਾਗਰਦੀ ਕਰਨ ਵਾਲਿਆਂ, ਔਰਤਾਂ/ਬੱਚਿਆਂ ਨਾਲ ਛੇੜਛਾੜ ਕਰਨ ਵਾਲਿਆ ਅਤੇ
ਲੁੱਟਾਂ/ਖੋਹਾਂ ਕਰਨ ਵਾਲਿਆ ਤੇ ਕੜੀ ਨਿਗਰਾਨੀ ਰੱਖੀ ਜਾਵੇ ਅਤੇ ਨਸ਼ਾ ਕਰਨ/ਵੇਚਣ ਵਾਲਿਆ ਤੇ ਕਾਨੂੰਨ ਅਨੁਸਰ ਬਣਦੀ
ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪਬਲਿਕ ਨਾਲ ਸਪੰਰਕ ਕਰਕੇ ਉਹਨਾਂ ਦੀਆ ਸਮੱਸਿਆਵਾਂ ਅਤੇ ਸੁਝਾਅ ਨੋਟ ਕੀਤੇ
ਜਾਣ।

ਨਸਿ਼ਆ ਦੀ ਰੋਕਥਾਮ ਲਈ ਨਾਰਕੋਟਿਕਸ ਸੈਲ ਅਤੇ ਆਬਕਾਰੀ ਸਟਾਫ ਵੱਖਰੇ ਵੱਖਰੇ ਬਣਾ ਕੇ ਇਹਨਾਂ
ਦੀ ਨਫਰੀ ਵਧਾਈ ਗਈ ਹੈ ਅਤੇ ਗੈਰ—ਕਾਨੂੰਨੀ ਸ਼ਰਾਬ ਅਤੇ ਡਰੱਗਜ ਦੀ ਰੋਕਥਾਮ ਲਈ 2 ਡੀ.ਐਸ.ਪੀ. ਰੈਂਕ ਦੇ ਪੁਲਿਸ
ਅਫਸਰਾਂ ਨੂੰ ਨਾਰਕੋਟਿਕਸ ਸੈਲ ਅਤੇ ਆਬਕਾਰੀ ਸਟਾਫ ਵਿਖੇ ਤਾਇਨਾਤ ਕੀਤਾ ਗਿਆ ਹੈ।—ਮਾਨਸਾ ਪੁਲਿਸ ਨੇ ਕੱਪੜਾ ਚੋਰੀ ਦੇ ਮੁਕੱਦਮਾ ਵਿੱਚ ਇੱਕ ਮੁਲਜਿਮ ਨੂੰ ਕੀਤਾ ਕਾਬੂ
—ਕਰੀਬ 3 ਲੱਖ ਰੁਪਏ ਦੀ ਕੀਮਤ ਦੇ ਚੋਰੀ ਕੀਤੇ 141 ਸੂਟਾਂ ਨੂੰ ਕੀਤਾ ਬਰਾਮਦ
ਮਿਤੀ 06—04—2022.

ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਮਿਤੀ 03,04—04—2022 ਦੀ ਦਰਮਿਆਨੀ ਰਾਤ ਨੂੰ ਥਾਣਾ ਸਰਦੂਲਗੜ ਦੇ ਪਿੰਡ
ਮੀਰਪੁਰ ਕਲਾਂ ਵਿਖੇ ਕੱਪੜੇ ਦੀ ਦੁਕਾਨ ਵਿੱਚੋ ਕੱਪੜਾ ਚੋਰੀ ਹੋਣ ਦੇ ਦਰਜ਼ ਹੋਏ ਮੁਕੱਦਮਾ ਵਿੱਚ ਇੱਕ ਮੁਲਜਿਮ
ਜਸਵੀਰ ਕੌਰ ਪਤਨੀ ਲਛਮਣ ਸਿੰਘ ਵਾਸੀ ਮੀਰਪੁਰ ਕਲਾਂ ਨੂੰ ਕਾਬ ੂ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ।
ਜਿਸ ਪਾਸੋਂ ਚ ੋਰੀ ਕੀਤੇ 100 ਲੇਡੀਜ਼ ਸੂਟ ਅਤ ੇ 41 ਜੈਟਸ ਸੂਟ ਜਿਹਨਾਂ ਦੀ ਕੀਮਤ ਕਰੀਬ 3 ਲੱਖ ਰੁਪੲ ੇ ਬਣਦੀ
ਹੈ, ਬਰਾਮਦ ਕੀਤੇ ਗਏ ਹਨ ਅਤ ੇ ਚੋਰੀ ਦੀ ਵਾਰਦਾਤ ਵਿੱਚ ਵਰਤੀ ਸਵਿੱਫਟ ਕਾਰ ਨੰਬਰੀ
ਐਚ.ਆਰ.12ਡਬਲਯੂ—2678 ਨੂੰ ਵੀ ਬਰਾਮਦ ਕਰਵਾ ਕੇ ਕਬਜਾ ਪੁਲਿਸ ਵਿੱਚ ਗਿਆ ਗਿਆ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਥਾਣਾ
ਸਰਦੂਲਗੜ ਦੀ ਪੁਲਿਸ ਪਾਸ ਮੁਦੱਈ ਰਾਮਪਾਲ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਮੀਰਪੁਰ ਕਲਾਂ ਨੇ ਬਿਆਨ
ਲਿਖਾਇਆ ਕਿ ਉਸਨੇ ਆਪਣੇ ਘਰ ਵਿੱਚ ਕੱਪੜੇ ਦੀ ਦੁਕਾਨ ਖੋਲੀ ਹੋਈ ਹੈ। ਮਿਤੀ 03,04—04—2022 ਦੀ
ਦਰਮਿਆਨੀ ਰਾਤ ਨੂੰ ਮੁਲਜਿਮਾਂ ਨੇ ਕੂਲਰ ਲਗਾਉਣ ਵਾਲੇ ਮੋਰੇ ਵਿੱਚੋ ਦੀ ਦੁਕਾਨ ਅੰਦਰ ਦਾਖਲ ਹੋ ਕੇ 141 ਸੂਟ
(100 ਲੇਡੀਜO41 ਜੈਟਸ) ਚੋਰੀ ਕਰਕੇ ਲੈ ਗਏ। ਮੁਦੱਈ ਦੇ ਬਿਆਨ ਪਰ ਸਤਨਾਮ ਸਿੰਘ ਪੁੱਤਰ ਅਮਰੀਕ ਸਿੰਘ,
ਜਸਵੀਰ ਕੌਰ ਪਤਨੀ ਲਛਮਣ ਸਿੰਘ ਵਾਸੀਅਨ ਮੀਰਪੁਰ ਕਲਾਂ ਵਗੈਰਾ ਵਿਰੁੱਧ ਮੁਕੱਦਮਾ ਨੰਬਰ 58 ਮਿਤੀ
04—04—2022 ਅ/ਧ 457,380 ਹਿੰ:ਦੰ: ਥਾਣਾ ਸਰਦੂਲਗੜ ਦਰਜ਼ ਰਜਿਸਟਰ ਕੀਤਾ ਗਿਆ।

ਇੰਸਪੈਕਟਰ ਬੇਅੰਤ ਕੌਰ ਮੁੱਖ ਅਫਸਰ ਥਾਣਾ ਸਰਦੂਲਗੜ ਦੀ ਅਗਵਾਈ ਹੇਠ ਸ:ਥ: ਬਲਵਿੰਦਰ
ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਦੀ ਵਿਗਿਆਨਕ ਤਰੀਕਿਆਂ ਨਾਲ
ਤਫਤੀਸ ਅਮਲ ਵਿੱਚ ਲਿਆ ਕੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਪੜਤਾਲ ਕਰਨ ਉਪਰੰਤ ਰੇਡ ਕਰਕੇ
ਇੱਕ ਮੁਲਜਿਮ ਜਸਵੀਰ ਕੌਰ ਪਤਨੀ ਲਛਮਣ ਸਿੰਘ ਵਾਸੀ ਮੀਰਪੁਰ ਕਲਾਂ ਨੂੰ ਗ੍ਰਿਫਤਾਰ ਕੀਤਾ। ਜਿਸਨੂੰ ਮਾਨਯੋਗ
ਅਦਾਲਤ ਵਿੱਚ ਪੇਸ਼ ਕਰਕੇ ਉਸਦਾ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਜਿਸਦੀ ਪੁੱਛਗਿੱਛ ਉਪਰੰਤ
ਉਸਦੀ ਨਿਸ਼ਾਨਦੇਹੀ ਤੇ ਚੋਰੀ ਕੀਤਾ ਕੱਪੜਾ 100 ਲੇਡੀਜ਼ ਸੂਟ ਅਤ ੇ 41 ਜੈਟਸ ਸੂਟਾਂ ਨੂੰ ਬਰਾਮਦ ਕਰਾਇਆ ਗਿਆ
ਅਤ ੇ ਵਾਰਦਾਤ ਵਿੱਚ ਵਰਤੀ ਸਵਿੱਫਟ ਕਾਰ ਨੰ: ਐਚ.ਆਰ.12ਡਬਲਯੂ—2678 ਨੂੰ ਵੀ ਬਰਾਮਦ ਕਰਵਾ ਕੇ ਕਬਜਾ
ਪੁਲਿਸ ਵਿੱਚ ਲਿਆ ਗਿਆ। ਮੁਲਜਿਮ ਸਤਨਾਮ ਸਿੰਘ ਵਗੈਰਾ ਦੀ ਗ੍ਰਿਫਤਾਰੀ ਲਈ ਯਤਨ ਜਾਰੀ ਹਨ, ਜਿਹਨਾਂ ਨੂੰ
ਜਲਦੀ ਗ੍ਰਿਫਤਾਰ ਕਰਕੇ ਇਹਨਾਂ ਵੱਲੋਂ ਪਹਿਲਾਂ ਕੀਤੀਆ ਅਜਿਹੀਆ ਹੋਰ ਵਾਰਦਾਤਾਂ ਆਦਿ ਸਬੰਧੀ ਡੂੰਘਾਈ ਨਾਲ
ਪੁੱਛ—ਪੜਤਾਲ ਕੀਤੀ ਜਾਵੇਗੀ, ਜਿਹਨਾਂ ਪਾਸੋਂ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।

LEAVE A REPLY

Please enter your comment!
Please enter your name here