*ਮਾਨਸਾ ਪੁਲਿਸ ਵੱਲੋਂ ਨਸਿ਼ਆਂ ਵਿਰੁੱਧ 6 ਮੁਕੱਦਮੇ ਦਰਜ਼ ਕਰਕੇ 9ਮੁਲਜਿਮਾਂ ਨੂੰ ਕੀਤਾ ਕਾਬੂ*

0
50

ਮਾਨਸਾ, 16—08—2021  (ਸਾਰਾ ਯਹਾਂ/ਮੁੱਖ ਸੰਪਾਦਕ): : ਡਾ. ਨਰਿੰਦਰ ਭਾਰਗਵ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ
ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਨਸਿ਼ਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅਸਰਦਾਰ ਢੰਗ ਨਾਲ ਗਸ਼ਤਾ ਕੱਢ ਕੇ ਅਤੇ
ਢੁੱਕਵੀਆ ਥਾਵਾਂ ਤੇ ਦਿਨ/ਰਾਤ ਦੇ ਨਾਕੇ ਕਾਇਮ ਕਰਕੇ ਸ਼ੱਕੀ ਵਿਆਕਤੀਆਂ ਅਤੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਮਾਨਸਾ ਪੁਲਿਸ ਵੱਲੋਂ ਵੱਖ ਵੱਖ ਥਾਵਾਂ ਤੋਂ ਨਸਿ਼ਆਂ ਦਾ ਧੰਦਾ ਕਰਨ ਵਾਲੇ 9 ਮੁਲਜਿਮਾਂ ਨੂੰ ਕਾਬੂ ਕਰਕੇ ਉਹਨਾਂ ਵਿਰੁੱਧ 6 ਮੁਕੱਦਮੇ
ਦਰਜ਼ ਰਜਿਸਟਰ ਕਰਵਾ ਕੇ ਨਸਿ਼ਆਂ ਦੀ ਬਰਾਮਦਗੀ ਕਰਵਾਉਣ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ।

ਥਾਣਾ ਭੀਖੀ ਦੀ ਪੁਲਿਸ ਪਾਰਟੀ ਨੇ ਜਸਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਭੂਰਾ ਸਿੰਘ, ਗੁਰਤੇਜ ਸਿੰਘ ਤੇਜੀ ਪੁੱਤਰ
ਅਜੈਬ ਸਿੰਘ ਵਾਸੀਅਨ ਕੋਟਲੀ ਖੁਰਦ ਅਤੇ ਹੈਪੀ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਗੱਦਾ ਡੋਬ (ਫਾਜਿਲਕਾ) ਨੂੰ ਕਾਬੂ ਕਰਕੇ ਉਹਨਾਂ
ਪਾਸੋਂ 2500 ਨਸ਼ੀਲੀਆਂ ਗੋਲੀਆਂ ਮਾਰਕਾ ਟਰਾਮਾਡੋਲ ਬਰਾਮਦ ਕੀਤੀਆਂ, ਜਿਹਨਾਂ ਦੇ ਵਿਰੁੱਧ ਐਨ.ਡੀ.ਪੀ.ਐਸ. ਐਕਟ ਦਾ
ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਨ ੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਥਾਣਾ ਸਿਟੀ—2 ਮਾਨਸਾ ਦੀ ਪੁਲਿਸ ਪਾਰਟੀ ਨੇ
ਬਿੰਦਰ ਸਿੰਘ ਪੁੱਤਰ ਮੇਜਰ ਸਿੰਘ ਅਤੇ ਗੁਰਬਿੰਦਰ ਸਿੰਘ ਉਰਫ ਹਨੀ ਪੁੱਤਰ ਦੇਸ ਰਾਜ ਵਾਸੀਅਨ ਤਲਵੰਡੀ ਸਾਬੋ (ਬਠਿੰਡਾ) ਨੂੰ ਕਾਬੂ
ਕਰਕੇ ਉਹਨਾਂ ਪਾਸੋਂ 570 ਨਸ਼ੀਲੀਆਂ ਗੋਲੀਆਂ ਮਾਰਕਾ ਅਲਪ੍ਰਾਸੇਫ ਬਰਾਮਦ ਕੀਤੀਆਂ, ਜਿਹਨਾਂ ਦੇ ਵਿਰੁੱਧ ਐਨ.ਡੀ.ਪੀ.ਐਸ. ਐਕਟ
ਦਾ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਉਕਤ ਮੁਕੱਦਮਿਆਂ ਵਿੱਚ ਗ੍ਰਿਫਤਾਰ
ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤੇ ਜਾ ਰਹੇ ਹਨ, ਜਿਹਨਾਂ ਪਾਸੋਂ ਡੂੰਘਾਈ ਨਾਲ
ਪੁੱਛਗਿੱਛ ਕਰਕੇ ਅ/ਧ 29 ਐਨ.ਡੀ.ਪੀ.ਐਸ. ਐਕਟ ਤਹਿਤ ਹੋਰ ਮੁਲਜਿਮ ਨਾਮਜਦ ਕਰਕੇ ਗ੍ਰਿਫਤਾਰ ਕਰਕੇ ਹੋਰ ਪ੍ਰਗਤੀ ਕੀਤੀ
ਜਾਵੇਗੀ।

ਇਸੇ ਤਰਾ ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਬਰੇਟਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ
ਆਧਾਰ ਤੇ ਜਸਵੀਰ ਸਿੰਘ ਉਰਫ ਘੁੱਲਾ ਪੁੱਤਰ ਸਿੰਗਾਰਾ ਸਿੰਘ ਵਾਸੀ ਰੰਘੜਿਆਲ ਵਿਰੁੱਧ ਮੁਕੱਦਮਾ ਦਰਜ਼ ਕਰਾਇਆ, ਪੁਲਿਸ
ਪਾਰਟੀ ਨ ੇ ਰੇਡ ਕਰਕੇ ਮੁਲਜਿਮ ਨ ੂੰ ਕਾਬੂ ਕਰਕੇ 200 ਲੀਟਰ ਲਾਹਣ ਬਰਾਮਦ ਕੀਤੀ। ਥਾਣਾ ਭੀਖੀ ਦੀ ਪੁਲਿਸ ਪਾਰਟੀ ਨ ੇ ਮੁਖਬਰੀ ਦ ੇ
ਆਧਾਰ ਤੇ ਪੂਰਨ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਢੈਪਈ ਵਿਰੁੱਧ ਮੁਕੱਦਮਾ ਦਰਜ਼ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ
ਮੁਲਜਿਮ ਨੂੰ ਸ਼ਰਾਬ ਨਜਾਇਜ ਕਸੀਦ ਕਰਦਿਆ ਮੌਕਾ ਤੇ ਕਾਬੂ ਕਰਕੇ 1 ਚਾਲੂ ਭੱਠੀ, 100 ਲੀਟਰ ਲਾਹਣ ਬਰਾਮਦ ਕੀਤੀ। ਥਾਣਾ
ਸਦਰ ਬੁਢਲਾਡਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਹਰਭਜਨ ਸਿੰਘ ਉਰਫ ਭਜਨੀ ਪੁੱਤਰ ਹਰਨ ੇਕ ਸਿੰਘ ਵਾਸੀ ਹੀਰੋ
ਖੁਰਦ ਨੂੰ ਕਾਬੂ ਕਰਕੇ 80 ਲੀਟਰ ਲਾਹਣ ਬਰਾਮਦ ਕੀਤੀ। ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਨੇ ਨੱਥਾ ਸਿੰਘ ਪੁੱਤਰ ਮੱਘਰ
ਸਿੰਘ ਵਾਸੀ ਕੋਟਲੱਲੂ ਨੂੰ ਕਾਬੂ ਕਰਕੇ 20 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕੀਤੀ ਗਈ। ਐਸ.ਐਸ.ਪੀ. ਮਾਨਸਾ ਡਾ. ਨਰਿੰਦਰ
ਭਾਰਗਵ, ਆਈ.ਪੀ.ਐਸ. ਵੱਲੋਂ ਦੱਸਿਆ ਗਿਆ ਕਿ ਨਸਿ਼ਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ
ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here