ਮਾਨਸਾ ਪੁਲਿਸ ਵਲੋਂ 3 ਸਾਲ ਤੋਂ ਫ਼ਰਾਰ ਚੱਲ ਰਿਹਾ ਮੁਲਜਿਮ ਕਾਬੂ

0
107

ਮਾਨਸਾ, 20—01—202  (ਸਾਰਾ ਯਹਾ/ਮੁੱਖ ਸੰਪਾਦਕ)1: ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੇੈਸ ਨੋਟ
ਜਾਰੀ ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਪੀ.ਓਜ. (ਮੁਜਰਮ—ਇਸਤਿਹਾਰੀਆ) ਨੂੰ
ਗ੍ਰਿਫਤਾਰ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋਈ ਹੈ। ਇਸੇ ਮੁਹਿੰਮ ਦੀ ਲੜੀ ਵਿੱਚ ਮਾਨਸਾ ਪੁਲਿਸ ਵੱਲੋਂ
ਹੇਠ ਲਿਖੇ ਪੀ.ਓ. ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ:—

ਮੁਜਰਮ ਇਸ਼ਤਿਹਾਰੀ ਸਤਨਾਮ ਸਿੰਘ ਪੁੱਤਰ ਸੀਤਾ ਸਿੰਘ ਵਾਸੀ ਹੋਡਲਾ ਕਲਾਂ (ਥਾਣਾ
ਭੀਖੀ) ਜਿਸਦੇ ਵਿਰੁੱਧ ਮੁਕੱਦਮਾ ਨੰਬਰ 88 ਮਿਤੀ 25—07—2016 ਅ/ਧ 379,323,341,148,149
ਹਿੰ:ਦੰ: ਥਾਣਾ ਭੀਖੀ ਦਰਜ਼ ਰਜਿਸਟਰ ਸੀ, ਪਰ ਇਹ ਮੁਲਜਿਮ ਮੁਕੱਦਮਾ ਵਿੱਚ ਹਾਲੇ ਤੱਕ ਗ੍ਰਿਫਤਾਰ ਨਹੀ
ਹੋਇਆ ਸੀ। ਜਿਸ ਕਰਕੇ ਮਾਨਯੋਗ ਅਦਾਲਤ ਸ੍ਰੀ ਦਲਜੀਤ ਕੌਰ

ਜੇ.ਐਮ.ਆਈ.ਸੀ. ਮਾਨਸਾ ਵੱਲੋਂ ਇਸਨੂੰ
ਮਿਤੀ 26—09—2017 ਤੋਂ ਪੀ.ਓ. (ਅ/ਧ 82—83 ਜਾਬਤਾ ਫੌਜਦਾਰੀ) ਕਰਾਰ ਦਿੱਤਾ ਗਿਆ ਸੀ।
ਐਸ.ਆਈ. ਜਸਵੰਤ ਸਿੰਘ ਇੰਚਾਰਜ ਪੀ.ਓ. ਸਟਾਫ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ ਇਸਦਾ
ਟਿਕਾਣਾ ਟਰੇਸ ਕਰਕੇ ਇਸਨੂੰ ਕਾਬ ੂ ਕਰਕੇ ਮਾਨਯੋਗ ਅਦਾਲਤ ਵਿੱਚ ਅੱਜ ਪੇਸ਼ ਕਰਨ ਲਈ ਮੁੱਖ ਅਫਸਰ
ਥਾਣਾ ਭੀਖੀ ਦੇ ਹਵਾਲੇ ਕੀਤਾ ਗਿਆ ਹੈ।


LEAVE A REPLY

Please enter your comment!
Please enter your name here