ਮਾਨਸਾ ਦੇ ਡਾਕਟਰਾ ਨੇ ਟਿਕਰੀ ਬਾਰਡਰ ਤੇ ਜਾਕੇ ਕੀਤਾ ਕਿਸਾਨਾਂ ਦਾ ਸਮਰਥਨ

0
201

ਮਾਨਸਾ 20, ਜਨਵਰੀ (ਸਾਰਾ ਯਹਾ /ਜੋਨੀ ਜਿੰਦਲ} ਜਿਵੇ ਕਿ ਸਾਨੂੰ ਪਤਾ ਹੈ ਇਸ ਹੱਢ ਚੀਰਵੀ ਠੰਡ ਵਿੱਚ ਸਾਡੇ ਕਿਸਾਨ ਭਰਾ ਆਪਣੀਆ
ਮੰਗਾ ਮਨਵਾਉਣ ਲਈ ਨਵੇ ਕਾਨੂੰਨ ਦੇ ਮਾੜੇ ਨਤੀਜਿਆ ਤੋ ਬਚਾ ਲਈ ਟਿਕਰੀ ਬਾਰਡਰ ਅਤੇ ਸੱਘੁੂ ਬਾਰਡਰ ਤੇ
ਡਟੇ ਹੋਏ ਹਨ । ਮਾਨਸਾ ਤੋ ਡਾ. ਜਨਕ ਰਾਜ ਸਿੰਗਲਾ ,ਡਾ .ਤਰਲੋਕ ਸਿੰਘ, ਡਾ. ਇੰਦਰਪਾਲ ਸਿੰਘ ਅਤੇ ਡਾ ਰਵਿੰਦਰ
ਬਰਾੜ ਕਿਸਾਨਾ ਦਾ ਦੁੱਖ-ਦਰਦ ਸਮਜਦੇ ਹੋਏ ਟਿਕਰੀ ਬਾਰਡਰ ਤੇ ਗਏ। ਜਿੱਥੇ ਉਹ ਆਲੇ-ਦੁਆਲੇ ਦੇ ਪਿੰਡਾ ਦੇ
ਕਈ ਕਿਸਾਨਾਂ ਨੂੰ ਵੀ ਮਿਲੇ ਉਹਨਾ ਨਾਲ ਬੈਠ ਕਿ ਵਿਚਾਰ ਵਟਾਂਦਰਾ ਕੀਤਾ, ਜਿਸ ਵਿੱਚ ਪਿੰਡ ਅਕਲੀਆ ,ਭੈਣੀ ਬਾਘਾ
ਅਤੇ ਖੋਖਰ ਕਲਾ ਆਦਿ ਦੇ ਕਿਸਾਨ ਵੀਰ ਸਨ ਉਸ ਤੋ ਬਾਅਦ ਸਟੇਜ ਤੇ ਜਾਕੇ ਰੁਲਦੂ ਸਿੰਘ ਮਾਨਸਾ ,ਬੀਬੀ ਜਸਵੀਰ ਕੋਰ
ਨੱਤ , ਡਾ.ਧੰਨਾਮੱਲ ਗੋਇਲ ਅਤੇ ਉਹਨਾ ਦੀ ਬਾਕੀ ਟੀਮ ਨੂੰ ਮਿਲੇ ,ਇਸ ਵੇਲੇ ਕਿਸਾਨਾ ਨੂੰ ਸੰਬੋਧਨ ਕਰਦਿਆ
ਡਾ .ਜਨਕ ਰਾਜ ਸਿੰਗਲਾ ਨੇ ਕਿਹਾ ਕਿ ਕੇਦਰ ਨੂੰ ਲੋਕਾ ਦੀਆਂ ਭਾਵਨਾਵਾ ਨੂੰ ਸਮਝਦੇ ਹੋਏ ਜਲਦੀ ਤੋ ਜਲਦੀ ਮਸਲਾ


ਹੱਲ ਕਰਨਾ ਚਾਹੀਦਾ ਹੈ ਤਾਂ ਜੋ ਕਿ ਭਾਰੀ ਗਿਣਤੀ ਵਿਚ ਸੜਕਾ ਤੇ ਰੁਲ ਰਹੇ ਕਿਸਾਨ ਆਪਣੇ ਘਰਾਂ ਨੂੰ ਪਰਤ ਸਕਣ ।ਇਹ
ਆਪਣੇ ਆਪ ਵਿੱਚ ਇੱਕ ਤਰਾ ਦਾ ਵਿਲੱਖਣ ਤਜਰਬਾ ਸੀ ਜਿੱਥੇ ਹਰ ਖਾਣ ਵਾਲੀ ਵਸਤੂ ਦੇ ਅਤੁੱਟ ਲੰਗਰ ਜਗਾ ਜਗਾ ਚਲ ਰਹੇ
ਹਨ ,ਉੱਚੇ ਟੈਟਾ ਵਿੱਚ ਪਰਿਵਾਰਾਂ ਸਮੇਤ ਬੈਠੇ ਕਿਸਾਨ ਭਰਾ ,ਚਲਦਿਆ ਫਿਰਦੀਆ ਲਾਇਬਰੇਰੀਆ , ਟਰਾਲੀ ਟਾਈਮ
ਅਖਬਾਰ ਲਗਭਗ 20-25 ਕਿਲੋਮੀਟਰ ਵਿਚ ਫੈਲਿਆ ਇਹ ਅਦਭੂੱਤ ਜਨ ਸੈਲਾਬ।

LEAVE A REPLY

Please enter your comment!
Please enter your name here