
ਮਾਨਸਾ, 01—06—2021 (ਸਾਰਾ ਯਹਾਂ/ਮੁੱਖ ਸੰਪਾਦਕ): ਸ੍ਰੀ ਸੁਰੇਂਦਰ ਲਾਂਬਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦਿਆ ਦੱਸਿਆ ਗਿਆ ਕਿ ਮਹਿਕਮਾ ਪੁਲਿਸ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਂ ਕੇ ਸੇਵਾ—ਮੁਕਤ ਗਏ 3
ਪੁਲਿਸ ਕਰਮਚਾਰੀਆਂ ਨੂੰ ਕੱਲ ਮਿਤੀ 31—05—2021 ਨੂੰ ਪੁਲਿਸ ਲਾਈਨ ਮਾਨਸਾ ਵਿਖੇ ਵਿਦਾਇਗੀ ਪਾਰਟੀ ਦਿੱਤੀ
ਗਈ। ਜਿੱਥੇ ਚਾਹ ਪਾਰਟੀ ਤੋਂ ਬਾਅਦ ਇਹਨਾਂ ਕਰਮਚਾਰੀਆਂ ਨੂੰ ਯਾਦਗਿਰੀ ਚਿੰਨ (ਮਮੈਂਟੋ) ਦੇ ਕੇ ਅਤ ੇ ਉਹਨਾਂ ਦੇ
ਗਲਾਂ ਵਿੱਚ ਫੁੱਲਾਂ ਦੇ ਹਾਰ ਪਾ ਕੇ ਨਿੱਘੀ ਵਿਦਾਇਗੀ ਦਿੱਤੀ ਗਈ। ਇਹਨਾਂ ਸੇਵਾ—ਮੁਕਤ ਕਰਮਚਾਰੀਆਂ ਵਿੱਚ
ਇੰਸਪੈਕਟਰ ਕ੍ਰਿਸ਼ਨ ਕੁਮਾਰ ਜਿਸਦੀ ਮਹਿਕਮਾਂ ਵਿੱਚ 39 ਸਾਲ ਸਰਵਿਸ ਹੋ ਚੁੱਕੀ ਹੈ ਜੋ 58 ਸਾਲਾਂ ਬਾਅਦ
ਰਿਟਾਇਰਮੈਂਟ ਗਿਆ ਹੈ। ਥਾਣੇ:(ਲੋਕਲ ਰੈਂਕ) ਗੁਰਦੇਵ ਸਿੰਘ ਅਤ ੇ ਏ.ਐਸ.ਆਈ. ਅੰਗਰੇਜ ਸਿੰਘ ਜਿਹਨਾਂ ਦੀ
ਸਰਵਿਸ 31 ਸਾਲ ਤੋਂ ਵੱਧ ਹੋ ਚੁੱਕੀ ਹੈ ਅਤ ੇ ਜਿਹਨਾਂ ਵੱਲੋਂ 58 ਸਾਲ ਹੋਣ ਤੋਂ ਪਹਿਲਾਂ ਆਪਣੀ ਸਵੈ—ਇੱਛਾਂ ਨਾਲ
ਸੇਵਾ—ਮੁਕਤੀ ਲਈ ਗਈ ਹੈ। ਐਸ.ਐਸ.ਪੀ. ਮਾਨਸਾ ਵੱਲੋਂ ਇਹਨਾਂ ਸੇਵਾ—ਮੁਕਤ ਹੋੲ ੇ ਕਰਮਚਾਰੀਆਂ ਦੀ ਪ੍ਰਸੰਸਾਂ
ਕਰਦਿਆਂ ਦੱਸਿਆ ਗਿਆ ਕਿ ਇਹਨਾ ਵੱਲੋਂ ਮਹਿਕਮਾਂ ਅੰਦਰ ਨਿਭਾਈਆ ਗਈਆ ਵਡਮੁੱਲੀਆਂ ਸੇਵਾਵਾਂ ਹਮੇਸਾਂ
ਯਾਦ ਰਹਿਣਗੀਆ ਅਤ ੇ ਪੁਲਿਸ ਨੂੰ ਸੁਚੱਜੀ ਡਿਊਟੀ ਪ੍ਰਤੀ ਸੇਧ ਦੇਣ ਦਾ ਕੰਮ ਕਰਨਗੀਆ। ਇਹਨਾਂ ਕਰਮਚਾਰੀਆਂ ਨੂੰ
ਦੱਸਿਆ ਗਿਆ ਕਿ ਉਹ ਰਿਟਾਇਰ ਹੋਣ ਤ ੋਂ ਬਾਅਦ ਵੀ ਮਹਿਕਮਾ ਅੰਦਰ ਪਰਿਵਾਰ ਦੀ ਤਰਾ ਕੰਮ ਕਰਨਗੇ ਅਤ ੇ ਜੇਕਰ
ਉਹਨਾਂ ਨੂੰ ਮਹਿਕਮਾ ਪ੍ਰਤੀ ਕਿਸੇ ਮੱਦਦ ਦੀ ਜਰੂਰਤ ਹੋਵੇ ਤਾਂ ਮਾਨਸਾ ਪੁਲਿਸ ਉਹਨਾਂ ਦੀ ਯੋਗ ਮੱਦਦ ਲਈ ਹਮੇਸ਼ਾ
ਤਤਪਰ ਰਹੇਗੀ।
ਐਸ.ਐਸ.ਪੀ. ਮਾਨਸਾ ਵੱਲੋਂ ਕੋਰੋਨਾ ਮਹਾਂਮਾਰੀ ਤੋਂ ਆਪਣਾ ਅਤ ੇ ਆਪਣੇ ਪਰਿਵਾਰ ਦਾ ਬਚਾਅ
ਕਰਨ ਲਈ ਇਹਨਾਂ ਸੇਵਾ—ਮੁਕਤ ਜਾ ਰਹੇ ਕਰਮਚਾਰੀਆਂ ਨੂੰ ਅਗਾਂਹ ਕਰਦਿਆ ਦੱਸਿਆ ਗਿਆ ਕਿ ਉਹ ਸਮਾਜ ਵਿੱਚ
ਵਿਚਰਦਿਆ ਆਪ ਵੀ ਕੋਵਿਡ—19 ਦੀਆ ਸਾਵਧਾਨੀਆਂ ਦੀ ਪਾਲਣਾ ਕਰਨ ਦੇ ਨਾਲ ਨਾਲ ਆਪਣੇ ਪਰਿਵਾਰ ਅਤੇ
ਸਮਾਜ ਦੇ ਲੋਕਾਂ ਨੂੰ ਪਾਲਣਾ ਲਈ ਪ੍ਰੇਰਿਤ ਕਰਕੇ ਕੋਰੋਨਾ ਸੈਂਪਲਿੰਗ ਅਤ ੇ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਾਉਣ ਲਈ
ਆਪਣੇ ਪਿੰਡਾਂ/ਇਲਾਕਿਆਂ ਅੰਦਰ ਲੋਕਾਂ ਨੂੰ ਜਾਗਰਿਤ ਕਰਨ ਤਾਂ ਜੋ ਇਸ ਮਹਾਂਮਾਰੀ ਦੇ ਪਸਾਰ ਨੂੰ ਰੋਕਿਆ ਜਾ ਸਕੇ।
ਸ:ਥ: ਬਲਵੰਤ ਸਿੰਘ ਭੀਖੀ ਨੇ ਇਹਨਾਂ ਕਰਮਚਾਰੀਆਂ ਦੀ ਭਰਤੀ ਤੋਂ ਲੈ ਕੇ ਸੇਵਾ ਮੁਕਤ ਹੋਣ ਤੱਕ ਮਹਿਕਮਾਂ ਅੰਦਰ
ਵੱਖ ਵੱਖ ਥਾਣਿਆਂ/ਚੌਕੀਆ ਅਤ ੇ ਸਟਾਫਾਂ ਅੰਦਰ ਨਿਭਾਈਆ ਗਈਆ ਸ਼ਾਨਦਾਰ ਸੇਵਾਵਾਂ ਪ੍ਰਤੀ ਵਿਸਥਾਰ ਨਾਲ
ਚਾਨਣਾ ਪਾਇਆ। ਇਸ ਮੌਕੇ ਸ੍ਰੀ ਸੰਜੀਵ ਗੋਇਲ ਉਪ ਕਪਤਾਨ ਪੁਲਿਸ (ਸਥਾਨਕ) ਮਾਨਸਾ, ਦਫਤਰ ਅਤ ੇ ਪੁਲਿਸ
ਲਾਈਨ ਮਾਨਸਾ ਦੀਆ ਮੱਦਾਂ ਦੇ ਕਰਮਚਾਰੀਆਂ ਤੋਂ ਇਲਾਵਾ ਸੇਵਾ ਮੁਕਤ ਜਾਣ ਵਾਲੇ ਕਰਮਚਾਰੀਆਂ ਦੇ ਪਰਿਵਾਰਕ
ਮੈਂਬਰ, ਦੋਸਤ/ਮਿੱਤਰ ਆਦਿ ਹਾਜ਼ਰ ਸਨ।
