*ਫਰੰਟ ਲਾਈਨ ਉੱਤੇ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਹੈਲਪਰਾਂ ਵੱਲੋਂ ਡਿਪਟੀ ਕਮਿਸ਼ਨਰ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਆਈ.ਸੀ.ਡੀ.ਐਸ. ਬਚਾਓ ਬਚਪਨ ਬਚਾਓ ਦੀ ਮੰਗ ਕੀਤੀ*

0
1

ਮਾਨਸਾ 1,ਜੂਨ (ਸਾਰਾ ਯਹਾਂ/ਜੋਨੀ ਜਿੰਦਲ) : ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਜਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਦਾਤੇਵਾਸ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਪੰਜਾਬ ਸਰਕਾਰ ਦੇ ਜ਼ਿਲਾਫ ਨਾਅਰੇ ਲਾਉਂਦੇ ਹੋਏ ਰੋਸ ਪਰਦਰਸ਼ਨ ਕਰ ਕੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ ।ਰੋਸ ਪਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਨੇ ਜਸਵਿੰਦਰ ਕੌਰ ਨੇ ਕਿਹਾ ਕਿਸਮੇਂ ਦੀਆਂ ਸਰਕਾਰਾਂ ਵੱਲੋਂ ਆਂਗਨਵਾੜੀ ਵਰਕਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ।ਉਨਹਾਂ ਨੇ ਕਿਹਾ ਕਿ ਆਈਸੀਡੀਐਸ ਸਕੀਮ ਪਿਛਲੇ 46 ਸਾਲਾਂ ਤੋਂ ਕੰਮ ਕਰ ਰਹੀ ਹੈ ।1975 ਵਿੱਚ ਸ਼ੁਰੂ ਕੀਤੀ ਗਈ। ਇਸ ਸਕੀਮ ਵਿੱਚ 0 ਤੋਂ 6 ਸਾਲ ਦੇ ਬੱਚਿਆਂ ਦੀ ਮੁੱਢਲੀ ਦੇਖਭਾਲ ਅਤੇ ਗਰਭਵਤੀ ਤੇ ਦੁੱਧ ਪਿਆਉਣ ਵਾਲੀਆਂ ਮਾਵਾਂ ਦੀ ਸਿਹਤ ਸੰਭਾਲ ਦਾ ਕੰਮ ਕੀਤਾ ਜਾਂਦਾ ਹੈ ਸਮੁੱਚੀਆਂ ਬਾਲ ਵਿਕਾਸ ਸੇਵਾਵਾਂ ਸਕੀਮ ਵਿੱਚ ਪਰੀ ਪਰਾਇਮਰੀ ਛੇ ਸੇਵਾਵਾਂ ਵਿਚੋਂ ਇਕ ਹੈ । ਆਂਗਨਵਾੜੀ ਵਰਕਰਾਂ ਜੋ ਸਮੁੱਚੀਆਂ ਬਾਲ ਵਿਕਾਸ ਸੇਵਾਵਾਂ ਪਰਦਾਨ ਕਰਦੀਆਂ ਹਨ। । ਕਰੋਨਾ ਮਹਾਂਮਾਰੀ ਦੇ ਸੰਕਟ ਵਿੱਚ ਫਰੰਟ ਲਾਈਨ ਉੱਤੇ ਕਰੋਨਾ ਯੋਧਿਆਂ ਦੇ ਰੂਪ ਵਿੱਚ ਮਾਰਚ 2020 ਤੋਂ ਆਂਗਣਵਾੜੀ ਵਰਕਰਾਂ ਹੈਲਪਰਾਂ ਇਸ ਮਹਾਂਮਾਰੀ ਉੱਤੇ ਰੋਕ ਲਈ ਫਰੰਟ ਲਾਈਨ ਉੱਤੇ ਡਟੀਆਂ ਹੋਈਆਂ ਹਨ | ਸਰਕਾਰ ਵੱਲੋਂ ਸਮੇਂ ਸਮੇਂ ਤੇ ਹੇਠਲੇ ਪੱਧਰ ਤੱਕ ਪਹੁੰਚਾਈਆਂ ਜਾਣ ਵਾਲੀਆਂ ਸੇਵਾਵਾਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਲਾਭਪਾਤਰੀਆ ਤੱਕ ਪਹੁੰਚ ਲਈ ਕੰਮ ਕਰ ਰਹੀਆਂ ਹਨ |ਇਸ ਵਿੱਚ NRI ਸਰਵੇ, ਕੋਰਨਟਾਈਨ ਕੀਤੇ ਲੋਕਾਂ ਦਾ ਸਰਵੇ ਅਤੇ ਉਨਹਾਂ ਦਾ ਧਿਆਨ ਰੱਖਣਾ,ਘਰ ਘਰ ਵਿੱਚ ਬੁਢਾਪਾ, ਵਿਧਵਾ ,ਆਸ਼ਿਰਤ ਪੈਨਸ਼ਨ ਦਾ ਪਹੁੰਚਾਉਣਾ, ਘਰ ਘਰ ਆਂਗਨਵਾੜੀ ਦੀ ਫੀਡ ਪਾਉਣਾ ਆਦਿ ਕੰਮਾਂ ਨੂੰ ਬਿਨਾਂ ਕਿਸੇ ਸੁਰਦੇ ਅਤੇ ਬਿਨਾਂ ਸੁਰੱਖਿਅਤ ਬੀਮੇ ਦੇ ਆਂਗਣਵਾੜੀ ਵਰਕਰਾਂ ਕੰਮ ਕਰ ਰਹੀਆਂ ਹਨ । ਜਦੋਂ ਕਿ ਪੂਰੇ ਹਿੰਦੁਸਤਾਨ ਵਿੱਚ ਫਰੰਟ ਲਾਈਨ ਤੇ ਕੰਮ ਕਰਨ ਵਾਲੇ ਸਾਰੇ ਹੀ ਵਰਕਰਜ਼ ਮੁਲਾਜ਼ਮਾਂ ਨੂੰ ਕਰੋਨਾ ਸੁਰੱਖਿਆ ਬੀਮਾ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ । ਪਰ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸੁਰੱਖਿਆ ਮੁਹੱਈਆ ਨਹੀਂ ਹੈ। ਇਸ ਦੇ ਬਾਅਦ ਵੀ ਉਹ ਆਪਣੇ ਕੰਮ ਨੂੰ ਪੂਰੀ ਮਿਹਨਤ ਨਾਲ ਨਿਭਾ ਰਹੀਆਂ ਹਨ।ਇਸ ਡਿਊਟੀ ਦੇ ਚਲਦਿਆਂ ਬਹੁਤ ਸਾਰੀਆਂ ਭੈਣਾਂ ਰੋਗ ਦੀ ਲਪੇਟ ਵਿੱਚ ਆਈਆਂ ਅਤੇ ਕਈ ਭੈਣਾਂ ਆਪਣੀ ਜਾਨ ਵੀ ਗੁਆ ਚੁੱਕੀਆਂ ਹਨ।ਪਰ ਕਿਸੇ ਵੀ ਭੈਣ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਕੋਰੋਨਾ ਸੁਰੱਖਿਆ ਬੀਮਾ ਨਹੀਂ ਦਿਤਾ ਗਿਆ ਪਰ ਨਿੱਤ ਨਵੇਂ ਫ਼ੁਰਮਾਨ ਜਾਰੀ ਕਰ ਕੇ ਨਿਚਲੇ ਪੱਧਰ ਤੇ ਵਰਕਰਾਂ ਹੈਲਪਰਾਂ ਨੂੰ ਮਾਨਸਿਕ ਪਰੇਸਾਨ ਕੀਤਾ ਜਾ ਰਿਹਾ ।ਅੱਜ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਆਪਣਾ ਰੋਸ ਜ਼ਾਹਿਰ ਕਰਦੇ ਹੋਏ ਕੇਂਦਰ ਸਰਕਾਰ ਵੱਲੋਂ ਭੇਜੇ ਬੀਚ ਡਿਪਟੀ ਕਮਿਸਨਰ ਨੂੰ ਜਮ੍ਹਾਂ ਕਰਾ ਕੇ ਮੰਗ ਕੀਤੀ ਕਿ ਪਰਸ਼ਾਸਨ ਵੱਲੋਂ ਪੋਸ਼ਣ ਵਾਟਿਕਾ ਲਾਹੁਣ ਲਈ ਆਂਗਨਵਾੜੀ ਵਰਕਰਾਂ ਹੈਲਪਰਾਂ ਨੂੰ ਪੂਰਾ ਦਬਾਓ ਪਾਇਆ ਜਾ ਰਿਹਾ ਹੈ ਜਦੋਂ ਕਿ ਕੇਂਦਰ ਸਰਕਾਰ ਦੇ ਪੋਸ਼ਣ ਮਹਾ ਪਰੋਗਰਾਮ ਵਿਚ ਕਿਚਨ ਗਾਰਡਨ ਮਨਰੇਗਾ ਦੀ ਮੱਦਦ ਨਾਲ ਸਾਂਝੀਆਂ ਥਾਵਾਂ ਉੱਤੇ ਲਾਏ ਜਾਣੇ ਹਨ ਅਤੇ ਇਨ੍ਹਾਂ ਦੀ ਦੇਖਭਾਲ ਮਨਰੇਗਾ ਦੀ ਨਿਗਰਾਨੀ ਹੇਠ ਹੋਵੇਗੀ । ਪਰ ਵਿਭਾਗ ਦੇ ਬਾਲ ਵਿਕਾਸ ਪਰਾਜੈਕਟ ਅਫਸਰ ਆਂਗਨਵਾੜੀ ਵਰਕਰਾਂ ਨੂੰ ਇਹ ਵਾਟਿਕਾ ਲਾਉਣ ਲਈ ਮਜਬੂਰ ਕਰ ਰਹੇ ਹਨ ।ਜੋ ਜਥੇਬੰਦੀ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਮਾਨਸਿਕ ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ ।

ਦੂਜੇ ਪਾਸੇ ਇਨਹਾਂ ਯੋਧਿਆਂ ਨੂੰ ਬੇਰੁਜ਼ਗਾਰ ਕਰਨ ਦੇ ਸਰਕਾਰ ਦੇ ਮਨਸੂਬੇ ਦਿਨੋਂ ਦਿਨ ਵਧਦੇ ਜਾ ਰਹੇ ਹਨ ।20 ਸਤੰਬਰ 2017 ਨੂੰ ਪੰਜਾਬ ਸਰਕਾਰ ਨੇ ਪਹਿਲ ਕਦਮੀ ਕਰਦੇ ਹੋਏ ਪਰੀ ਪਰਾਇਮਰੀ ਸ਼੍ਰੇਣੀ ਸਕੂਲਾਂ ਵਿਚ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ।ਜਿਸ

ਸਦਕਾ ਆਂਗਨਵਾੜੀ ਕੇਂਦਰਾਂ ਦੀਆਂ ਰੌਣਕਾਂ ਉੱਜੜ ਗਈਆਂ ਹਨ ਅਤੇ ਆਂਗਣਵਾੜੀ ਵਰਕਰ ਹੈਲਪਰ ਬੇਰੋਜ਼ਗਾਰੀ ਦੀ ਕਗਾਰ ਤੇ ਆ ਖੜ੍ਹੇ ਹਨ ।ਇਸ ਲਈ ਜਥੇਬੰਦੀ ਨੂੰ ਮਜਬੂਰਨ ਸੰਘਰਸ਼ ਵਿਚ ਉਤਰਦੇ ਹੋਏ ਪਿਛਲੇ ਸੱਤਰ ਦਿਨਾਂ ਤੋਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਅਤੇ ਇਕਤਾਲੀ ਦਿਨਾਂ ਤੋਂ ਵਿਭਾਗੀ ਮੰਤਰੀ ਅਰੁਣਾ ਚੌਧਰੀ ਦੇ ਨਿਵਾਸ ਤੇ ਆਈਸੀਡੀਐਸ ਬਚਾਓ ਬਚਪਨ ਬਚਾਓ ਲਈ ਪੱਕਾ ਮੋਰਚਾ ਲਾਇਆ ਹੋਇਆ ਹੈ ਪਰ ਸਮੇਂ ਦੀ ਸਰਕਾਰ ਵੱਲੋਂ ਇਸ ਨੂੰ ਅੱਖੋ ਪਰੋਖੇ ਕਰਦੇ ਹੋਏ ਅੱਜ ਤੀਕ ਸਾਰ ਨਹੀਂ ਲਈ ਗਈ ।ਉਨਹਾਂ ਨੇ ਕਿਹਾ ਕਿ ਸੰਘਰਸ਼ ਨੂੰ ਤਿੱਖਾ ਕਰਨ ਲਈ ਅੱਜ ਦੀ 1 ਜੂਨ ਨੂੰ ਪੰਜਾਬ ਦੇ ਨਾਮ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਜਾਵੇਗੀ ਕਿ ਹੱਕੀ ਅਤੇ ਜਾਇਜ਼ ਮੰਗਾਂ ਦਾ ਪੰਜਾਬ ਸਰਕਾਰ ਮੀਟਿੰਗ ਬੁਲਾ ਕੇ ਗੱਲਬਾਤ ਕਰਦੇ ਹੋਏ ਤੁਰੰਤ ਨਿਪਟਾਰਾ ਕਰੇ । 10 ਜੂਨ ਨੂੰ ਪੰਜਾਬ ਦੇ ਸਾਰੇ ਚੁਣੇ ਹੋਏ ਵਿਧਾਇਕਾਂ ਨੂੰ ਮੰਗ ਪੱਤਰ ਦੇ ਕੇ ਤੁਰੰਤ ਮੰਗਾਂ ਦਾ ਹੱਲ ਕਰਾਉਣ ਦੀ ਮੰਗ ਕੀਤੀ ਜਾਵੇਗੀ।

ਆਗੂ ਕਿਹਾ ਕਿ ਜੇਕਰ ਕਰੋਨਾ ਡਿਊਟੀ ਸਮੇਂ ਫਰੰਟ ਲਾਈਨ ਤੇ ਕੰਮ ਕਰਦੇ ਸਮੇਂ ਵਰਕਰ ਜਾਂ ਹੈਲਪਰ ਕਰੋਨਾ ਮਹਾਂਮਾਰੀ ਦੀ ਚਪੇਟ ਵਿੱਚ ਆ ਜਾਂਦੀ ਹੈ ਤਾਂ ਉਸ ਦਾ ਇਲਾਜ ਸਰਕਾਰ ਦੁਆਰਾ ਕਰਵਾਇਆ ਜਾਏਗਾ ਅਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਸੁਰੱਖਿਆ ਘੇਰੇ ਵਿੱਚ ਸਾਮਿਲ ਕੀਤਾ ਜਾਵੇ ਜਿਹੜੀਆਂ ਭੈਣਾਂ ਆਪਣੀ ਜਾਨ ਗਵਾ ਚੁੱਕੀਆਂ ਹਨ ਉਨਹਾਂ ਨੂੰ ਪੰਜਾਹ ਲੱਖ ਬੀਮਾ ਦਿੱਤਾ ਜਾਵੇ ।ਤਿੰਨ ਤੋਂ ਛੇ ਸਾਲ ਦੇ ਬੱਚੇ ਆਂਗਨਵਾੜੀ ਕੇਂਦਰਾਂ ਵਿੱਚ ਦਾਖ਼ਲ ਕਰਾਉਣੇ ਯਕੀਨੀ ਬਣਾਉਂਦੇ ਹੋਏ ਪਰੀ ਸਕੂਲ ਸਿੱਖਿਆ ਦਾ ਅਧਿਕਾਰ ਆਂਗਣਵਾੜੀ ਕੇਂਦਰਾਂ ਨੂੰ ਦਿੱਤਾ ਜਾਵੇ ।ਐਡਵਾਇਜ਼ਰੀ ਬੋਰਡ ਅਤੇ ਚਾਈਲਡ ਵੈਲਫੇਅਰ ਕੌਂਸਲ ਅਧੀਨ ਚੱਲ ਰਹੇ ਆਂਗਨਵਾੜੀ ਕੇਂਦਰਾਂ ਨੂੰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿੱਚ ਵਾਪਸ ਲਿਆਂਦਾ ਜਾਵੇ।ਐਡਵਾਇਜ਼ਰੀ ਬੋਰਡ ਅਤੇ ਚਾਈਲਡ ਵੈਲਫੇਅਰ ਕੌਂਸਲ ਅਧੀਨ ਚੱਲਦੇ ਕੇਂਦਰਾਂ ਦੀਆਂ ਆਂਗਨਵਾੜੀ ਵਰਕਰਾਂ ਹੈਲਪਰਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਮਾਣ ਭੱਤਾ ਨਹੀਂ ਮਿਲਿਆ ਜੋ ਤੁਰੰਤ ਲਾਗੂ ਕੀਤਾ ਜਾਵੇ । ਕੇਂਦਰ ਸਰਕਾਰ ਵੱਲੋਂ ਵਧਾਏ ਮਾਣ ਭੱਤੇ ਵਿੱਚ ਕੀਤੀ 600 ਰੁਪਏ ਦੇ 300 ਰੁਪਏ ਦੀ ਕਟੌਤੀ ਤੁਰੰਤ ਲਾਗੂ ਕਰਦੇ ਹੋਏ 32ਮਹੀਨਿਆਂ ਦਾ ਬਕਾਇਆ ਵੀ ਜਾਰੀ ਕੀਤਾ ਜਾਵੇ । ਟੀ ਏ ਡੀ ਏ ਯਕੀਨੀ ਬਣਾਇਆ ਜਾਵੇ , ਪਿਛਲੇ 4 ਸਾਲਾਂ ਤੋਂ  ਖਾਲੀ ਪਈਆਂ ਵਰਕਰ ਹੈਲਪਰ ਦੀਆਂ ਅਸਾਮੀਆਂ ਤੁਰੰਤ ਭਰੀਆਂ ਜਾਣ ਆਦਿ । ਜੇਕਰ ਸਰਕਾਰ ਨੇ ਆਂਗਣਵਾੜੀ ਵਰਕਰਾਂ ਹੈਲਪਰਾਂ ਦੀਆਂ ਮੰਗਾਂ ਉੱਤੇ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਸੰਬੋਧਨ ਕਰਨ ਵਾਲੇ ਮੈਂਬਰ ਮਨਜੀਤ ਕੌਰ ਬੀਰੋਕੇ, ਸਿੰਦਰ ਕੌਰ ਬਰੇਟਾ, ਅਵਿਨਾਸ਼ ਕੌਰ ਬਲਾਕ ਪ੍ਰਧਾਨ ਮਾਨਸਾ, ਬਿੰਦਰ ਕੌਰ ਮੰਦਰਾਂ, ਸਿੰਦਰ ਕੌਰ ਬਰ੍ਹੇ, ਮਨਜੀਤ ਕੌਰ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਵੀਰਪਾਲ ਕੌਰ, ਪਰਮਜੀਤ ਕੌਰ ਆਦਿ ਨੇ ਸੰਬੋਧਨ ਕੀਤਾ।

LEAVE A REPLY

Please enter your comment!
Please enter your name here