
ਮਿਤੀ 31—07—2021 (ਸਾਰਾ ਯਹਾਂ/ਮੁੱਖ ਸੰਪਾਦਕ)ਡਾ. ਨਰਿµਦਰ ਭਾਰਗਵ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵ¤ਲੋ ਪ੍ਰੈਸ ਨੋਟ ਜਾਰੀ ਕਰਦੇ
ਹੋਏ ਦ¤ਸਿਆ ਗਿਆ ਕਿ ਮਾਨਸਾ ਪੁਲਿਸ ਵ¤ਲੋਂ ਬਾਹੱਦ ਪਿੰਡ ਉਡਤ ਸੈਦੇਵਾਲਾ ਵਿਖੇ ਅਕਾਲ ਅਕੈਡਮੀ ਦੇ ਪਿੱਛੇ ਨਰਮੇ ਦੇ ਖੇਤ
ਵਿ¤ਚ ਬੈਠੇ ਲੁ¤ਟ—ਖੋਹ ਜਾਂ ਕਿਸੇ ਵ¤ਡੀ ਵਾਰਦਾਤ ਕਰਨ ਦੀ ਤਿਆਰੀ ਕਰਦੇ ਲੁਟੇਰਾ ਗਿਰੋਹ ਦੇ 5 ਮੈਂਬਰਾਂ ਵਿੱਚੋ 4 ਮੈਂਬਰਾਂ
ਗੁਰਸਿਮਰਨ ਸਿੰਘ, ਗੁਰਸੇਵਕ ਸਿੰਘ ਪੁੱਤਰਾਨ ਬੂਟਾ ਸਿੰਘ ਵਾਸੀਅਨ ਫਕੀਰਾਂਵਾਲੀ ਥੇੜੀ ਜਿਲਾ ਸਿਰਸਾ, ਸਾਹਿਲ ਰਾਏ ਪੁੱਤਰ
ਬਲਦੇਵ ਸਿੰਘ ਵਾਸੀ ਰਾਣੀਆ ਜਿਲਾ ਸਿਰਸਾ, ਅਜੇਪਾਲ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਡਿੰਗ ਜਿਲਾ ਸਿਰਸਾ (ਹਰਿਆਣਾ)
ਨੂੰ ਅਸਲਾਂ—ਐਮੋਨੀਸ਼ਨ ਅਤੇ ਮਾਰੂ ਹਥਿਆਰਾਂ ਸਮੇਤ ਮੌਕਾ ਤੇ ਗ੍ਰਿਫਤਾਰ ਕਰਨ ਵਿ¤ਚ ਵ¤ਡੀ ਸਫਲਤਾਂ ਹਾਸਲ ਕੀਤੀ ਗਈ
ਹੈ।ਗ੍ਰਿਫਤਾਰ ਲੁਟੇਰਿਆਂ ਪਾਸੋਂ 1 ਪਿਸਟਲ 315 ਬੋਰ ਦੇਸੀ ਸਮੇਤ 3 ਜਿµਦਾਂ ਕਾਰਤੂਸ, 3 ਰਾਡ ਲੋਹਾ ਅਤੇ ਚੋਰੀ ਦੇ 3
ਮੋਟਰਸਾਈਕਲ ਬਿਨਾ ਨੰਬਰੀ (ਐਫ.ਜੈਡ.ਐਕਸ —ਯਾਮ੍ਹਾਂ ਕੰਪਨੀ, ਹੀਰੋ ਹਾਂਡਾ ਸਪਲੈਂਡਰ, ਹੀਰੋ ਹਾਂਡਾ ਡੀਲਕਸ) ਵੀ ਮੌਕਾ ਤੋਂ
ਬਰਾਮਦ ਕੀਤੇ ਗਏ ਹਨ। ਇਹ ਸਫਲਤਾਂ ਮਾਨਸਾ ਪੁਲਿਸ ਵ¤ਲੋਂ ਜਿਲਾ ਅµਦਰ ਦਿਨ/ਰਾਤ ਸਮੇਂ ਚ¤ਪੇ ਚ¤ਪੇ ਤੇ ਕੀਤੇ ਜਾ ਰਹੇ ਸਖਤ
ਸੁਰ¤ਖਿਆਂ ਪ੍ਰਬµਧਾਂ ਅਤੇ ਅਸਰਦਾਰ ਢµਗ ਨਾਲ ਗਸ਼ਤਾ ਤੇ ਨਾਕਾਬµਦੀਆ ਕਰਨ ਦੇ ਮ¤ਦੇ—ਨਜ਼ਰ ਹਾਸਲ ਹੋਈ ਹੈ, ਜਿਸਨੂੰ ਅ¤ਗੇ
ਲਈ ਵੀ ਇਸੇ ਤਰਾ ਹੀ ਜਾਰੀ ਰ¤ਖਿਆ ਜਾ ਰਿਹਾ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵ¤ਲ ੋਂ ਜਾਣਕਾਰੀ ਦਿµਦੇ ਹੋਏ ਦ¤ਸਿਆ ਗਿਆ ਕਿ ਮਿਤੀ 30—07—2021 ਨੂੰ
ਥਾਣਾ ਬੋਹਾ ਦੀ ਪੁਲਿਸ ਪਾਰਟੀ ਦੌਰਾਨੇ ਗਸ਼ਤ ਵਾ ਚੈਕਿµਗ ਸ਼¤ਕੀ ਪੁਰਸ਼ਾਂ ਦੇ ਸਬµਧ ਵਿ¤ਚ ਨੇੜੇ ਗਿੱਲ ਪਟਰੋਲ ਪੰਪ ਬਾਹੱਦ ਬੋਹਾ
ਮੌਜੂਦ ਸੀ। ਇਤਲਾਹ ਮਿਲਣ ਤੇ ਪੁਲਿਸ ਪਾਰਟੀ ਵ¤ਲੋਂ ਤੁਰµਤ ਕਾਰਵਾਈ ਕਰਦੇ ਹੋਏ ਬਾਹੱਦ ਪਿੰਡ ਉਡਤ ਸੈਦੇਵਾਲਾ ਵਿਖੇ ਅਕਾਲ
ਅਕੈਡਮੀ ਦੇ ਪਿੱਛੇ ਨਰਮੇ ਦੇ ਖੇਤ ਵਿ¤ਚ ਬੈਠੇ ਲੁ¤ਟ—ਖੋਹ ਜਾਂ ਕਿਸੇ ਵ¤ਡੀ ਵਾਰਦਾਤ ਕਰਨ ਦੀ ਤਿਆਰੀ ਕਰਦੇ ਅੰਤਰਰਾਜੀ ਲੁਟੇਰਾ
ਗਿਰੋਹ ਨੂੰ ਚਾਰੇ ਪਾਸਿਓ ਘੇਰਾ ਪਾ ਕੇ 4 ਮੈਬਰਾਂ ਗੁਰਸਿਮਰਨ ਸਿੰਘ, ਗੁਰਸੇਵਕ ਸਿੰਘ ਪੁੱਤਰਾਨ ਬੂਟਾ ਸਿੰਘ ਵਾਸੀਅਨ
ਫਕੀਰਾਂਵਾਲੀ ਥੇੜੀ ਜਿਲਾ ਸਿਰਸਾ, ਸਾਹਿਲ ਰਾਏ ਪੁੱਤਰ ਬਲਦੇਵ ਸਿੰਘ ਵਾਸੀ ਰਾਣੀਆ ਜਿਲਾ ਸਿਰਸਾ, ਅਜੇਪਾਲ ਸਿੰਘ ਪੁੱਤਰ
ਬਲਜਿੰਦਰ ਸਿੰਘ ਵਾਸੀ ਡਿੰਗ ਜਿਲਾ ਸਿਰਸਾ (ਹਰਿਆਣਾ) ਨੂੰ ਕਾਬੂ ਕੀਤਾ ਗਿਆ ਹੈ। ਇਸਤੋਂ ਇਲਾਵਾ ਇੱਕ ਮੁਲਜਿਮ ਦਵਿੰਦਰ
ਸਿੰਘ ਉਰਫ ਲਵਪ੍ਰੀਤ ਪੁੱਤਰ ਸੁਖਦੇਵ ਸਿੰਘ ਵਾਸੀ ਮਲਕਪੁਰ ਭੀਮੜਾ ਥਾਣਾ ਬੋਹਾ (ਮਾਨਸਾ) ਜੋ ਮੋਟਰਸਾਈਕਲ ਪਰ ਕਿਸੇ
ਵਾਰਦਾਤ ਦੀ ਰੈਕੀ ਕਰਨ ਲਈ ਪਹਿਲਾਂ ਹੀ ਮੌਕਾ ਤੋਂ ਚਲਾ ਗਿਆ ਸੀ, ਨ ੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਜਿਹਨਾਂ
ਵਿਰੁੱਧ ਮੁਕੱਦਮਾ ਨੰਬਰ 98 ਮਿਤੀ 30—07—2021 ਅ/ਧ 399,402,379,411 ਹਿµ:ਦµ: ਅਤੇ 25/54/59 ਅਸਲਾ ਐਕਟ
ਥਾਣਾ ਬੋਹਾ ਦਰਜ਼ ਰਜਿਸਟਰ ਕੀਤਾ ਗਿਆ ਹੈ।
ਇਹ ਮੁਲਜਿਮ ਕਰੀਮੀਨਲ ਬਿਰਤੀ ਦੇ ਹਨ। ਮੁਲਜਿਮ ਦਵਿੰਦਰ ਸਿੰਘ ਉਰਫ ਲਵਪ੍ਰੀਤ ਪੁੱਤਰ ਸੁਖਦੇਵ ਸਿੰਘ
ਵਾਸੀ ਮਲਕਪੁਰ ਭੀਮੜਾ ਥਾਣਾ ਬੋਹਾ (ਮਾਨਸਾ) ਵਿਰੁੱਧ ਮੁਕੱਦਮਾ ਨੰਬਰ 128/2020 ਅ/ਧ 61 ਆਬਕਾਰੀ ਐਕਟ ਥਾਣਾ ਬੋਹਾ
ਦਰਜ਼ ਰਜਿਸਟਰ ਹੈ, ਜੋ ਜੇਰ ਸਮਾਇਤ ਅਦਾਲਤ ਹੈ। ਇਸਤੋਂ ਇਲਾਵਾ ਬਾਕੀ ਸਾਰੇ ਮੁਲਜਿਮ ਹਰਿਆਣਾ ਪ੍ਰਾਂਤ ਨਾਲ ਸਬੰਧਤ ਹੋਣ
ਕਰਕੇ ਇਹਨਾਂ ਵਿਰੁੱਧ ਪਹਿਲਾਂ ਦਰਜ਼ ਮੁਕੱਦਮਿਆਂ ਸਬੰਧੀ ਰਿਪੋਰਟ ਹਾਸਲ ਕੀਤੀ ਜਾ ਰਹੀ ਹੈ। ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ
ਅਦਾਲਤ ਵਿ¤ਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਨ੍ਹਾਂ ਪਾਸੋਂ ਡੂµਘਾਈ ਨਾਲ ਪੁ¤ਛਗਿ¤ਛ ਕਰਕੇ
ਉਕਤ ਮੁਕ¤ਦਮਾ ਵਿ¤ਚ ਬਰਾਮਦਗੀ ਕਰਵਾਈ ਜਾਵੇਗੀ ਅਤੇ ਇਨ੍ਹਾਂ ਨੇ ਹੋਰ ਕਿਹੜੀਆਂ ਕਿਹੜੀਆਂ ਵਾਰਦਾਤਾਂ ਕੀਤੀਆ ਹਨ ਅਤੇ
ਕਿਥੇ ਕਿ¤ਥੇ ਹੋਰ ਕਿµਨੇ ਮੁਕ¤ਦਮੇ ਦਰਜ਼ ਹਨ ਅਤੇ ਹੁਣ ਉਹ ਕਿਹੜੀ ਵਾਰਦਾਤ ਕਰਨ ਦੀ ਤਾਂਕ ਵਿ¤ਚ ਸਨ, ਮੋਟਰਸਾਈਕਲ ਕਿੱਥੋ
ਚੋਰੀ ਕੀਤੇ ਹਨ ਆਦਿ, ਬਾਰੇ ਪਤਾ ਲਗਾਇਆ ਜਾ ਰਿਹਾ ਹੈ, ਜਿਹਨਾਂ ਪਾਸੋਂ ਅਹਿਮ ਸੁਰਾਗ ਲੱਗਣ ਦੀ ਸ ੰਭਾਵਨਾਂ ਹੈ।
