*ਕਰੋਨਾ ਦੀ ਤੀਸਰੀ ਲਹਿਰ ਤੋਂ ਬਚਣ ਲਈ ਵੈਕਸੀਨ ਲਗਵਾਉਣੀ ਜ਼ਰੂਰੀ.. ਡਾਕਟਰ ਵਰੁਣ ਮਿੱਤਲ*

0
106


ਮਾਨਸਾ 31ਜੁਲਾਈ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਅਗਰਵਾਲ ਸਭਾ (ਰਜਿ:) ਮਾਨਸਾ ਵਲੋਂ ਪ੍ਰਧਾਨ ਪ੍ਰਸ਼ੋਤਮ ਬਾਂਸਲ ਦੀ ਅਗਵਾਈ ਹੇਠ ਅੱਜ ਕਰੋਨਾ ਕਾਲ ਸਮੇਂ ਤੋਂ ਅਹਿਮ ਸੇਵਾਵਾਂ ਦੇ ਰਹੇ ਡਾਕਟਰ ਵਰੁਣ ਮਿੱਤਲ ਦਾ ਯਾਦਗਾਰੀ ਚਿੰਨ੍ਹ ਦੇ ਸਨਮਾਨ ਕੀਤਾ ਗਿਆ।ਇਹ ਜਾਣਕਾਰੀ ਦਿੰਦਿਆਂ ਸੀਨੀਅਰ ਮੀਤ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਡਾਕਟਰ ਵਰੁਣ ਮਿੱਤਲ ਜੋ ਕਿ ਮੁਢਲਾ ਸ਼ਹਿਰੀ ਸਿਹਤ ਕੇਂਦਰ ਟੂ ਵਿਖੇ ਬਤੌਰ ਮੈਡੀਕਲ ਅਫਸਰ ਤੈਨਾਤ ਹਨ ਪਿਛਲੇ ਸਾਲ ਕਰੋਨਾ ਕਾਲ ਸ਼ੁਰੂ ਹੋਣ ਵੇਲੇ ਤੋਂ ਕੈਂਪ ਲਗਾ ਕੇ ਕਰੋਨਾ ਟੈਸਟ ਕਰਵਾਉਣ, ਫਤਿਹ ਕਿੱਟਾਂ ਮੁਹੱਈਆ ਕਰਵਾਉਣ, ਘਰਾਂ ਵਿਚ ਕੋਰਟਾਈਨ ਕਰੋਨਾ ਨਾਲ ਪੀੜਤ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਜਦੋਂ ਦੀ ਕਰੋਨਾ ਵੈਕਸੀਨ ਉਪਲਬਧ ਹੋਈ ਹੈ ਲੋਕਾਂ ਨੂੰ ਵੈਕਸੀਨਾ ਲਗਵਾਉਣ ਲਈ ਜਾਗਰੂਕ ਕਰਨ ਤੋਂ ਲੈ ਕੇ ਵੱਖ ਵੱਖ ਸੰਸਥਾਵਾਂ ਨੂੰ ਜਾਗਰੂਕ ਕਰਕੇ ਵੈਕਸੀਨ ਕੈਂਪ ਲਗਵਾਉਣ ਦਾ ਕੰਮ ਬਹੁਤ ਹੀ ਸ਼ਲਾਘਾਯੋਗ ਢੰਗ ਨਾਲ ਕਰ ਰਹੇ ਹਨ ਇਸੇ ਲਈ ਅੱਜ ਅਗਰਵਾਲ ਸਭਾ ਵੱਲੋ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਤਾਂ ਕਿ ਹੋਰ ਲੋਕਾਂ ਨੂੰ ਵੀ ਪ੍ਰੇਰਨਾ ਮਿਲ ਸਕੇ।ਇਸ ਮੌਕੇ ਬੋਲਦਿਆਂ ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ ਨੇ ਦੱਸਿਆ ਕਿ ਅਗਰਵਾਲ ਸਭਾ ਵਲੋਂ ਅਗਰਵਾਲ ਪਰਿਵਾਰਾਂ ਦੇ ਸ਼ਲਾਘਾਯੋਗ ਕੰਮ ਕਰਨ ਵਾਲੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਅਸੀਂ ਅੱਜ ਡਾਕਟਰ ਵਰੁਣ ਮਿੱਤਲ ਦਾ ਸਨਮਾਨ ਕਰਦਿਆਂ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਸਮਾਜ ਦਾ ਬੇਟਾ ਅਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਅਪਣੀ ਡਿਊਟੀ ਤਨਦੇਹੀ ਨਾਲ ਨਿਭਾ ਕੇ ਸਮਾਜ ਵਿੱਚ ਮਾਂ ਬਾਪ ਦੇ ਨਾਲ ਨਾਲ ਅਗਰਵਾਲ ਸਮਾਜ ਦਾ ਨਾਮ ਰੌਸ਼ਨ ਕਰ ਰਿਹਾ ਹੈ।ਡਾਕਟਰ ਵਰੁਣ ਮਿੱਤਲ ਨੇ ਧੰਨਵਾਦ ਕਰਦਿਆਂ ਕਿਹਾ ਕਿ ਹਰੇਕ ਇਨਸਾਨ ਨੂੰ ਵੈਕਸੀਨ ਲਗਵਾਉਣ ਲਈ ਪਹਿਲ ਕਰਨੀ ਚਾਹੀਦੀ ਹੈ ਤਾਂ ਕਿ ਕਰੋਨਾ ਦੀ ਤੀਸਰੀ ਲਹਿਰ ਤੋਂ ਬਚਿਆ ਜਾ ਸਕੇ।ਇਸ ਮੌਕੇ ਅਸ਼ੋਕ ਗਰਗ, ਪ੍ਰਸ਼ੋਤਮ ਬਾਂਸਲ,ਆਰ.ਸੀ.ਗੋਇਲ, ਮਾਸਟਰ ਤੀਰਥ ਸਿੰਘ ਮਿੱਤਲ, ਮਾਸਟਰ ਰੂਲਦੂ ਰਾਮ, ਅਸ਼ੋਕ ਲਾਲੀ, ਵਿਸ਼ਾਲ ਗੋਲਡੀ, ਸੰਜੀਵ ਪਿੰਕਾ, ਹੁਕਮ ਚੰਦ ਤੋਂ ਇਲਾਵਾ ਮੈਂਬਰ ਹਾਜ਼ਰ ਸਨ

LEAVE A REPLY

Please enter your comment!
Please enter your name here