*—ਮਾਨਸਾ ਪੁਲਿਸ ਦੇ ਅੱਜ 85 ਮੁਲਾਜਮਾਂ ਦੇ ਕੋਰੋਨਾ ਆਰ.ਟੀ—ਪੀ.ਸੀ.ਆਰ. ਟੈਸਟ ਲਏ!790 ਅਧਿਕਾਰੀ/ਕਰਮਚਾਰੀਆਂ ਨੇ ਬੂਸਟਰ ਡੋਜ ਵੈਕਸੀਨੇਸ਼ਨ ਕਰਵਾਈ*

0
16

ਮਾਨਸਾ, 15—02—2022  (ਸਾਰਾ ਯਹਾਂ/ ਮੁੱਖ ਸੰਪਾਦਕ ) ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ
ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਜਿੱਥੇ ਵੈਕਸੀਨੇਸ਼ਨ ਦੀ ਬੂਸਟਰ ਡੋਜ
ਲਗਵਾਈ ਜਾ ਰਹੀ ਹੈ ਅਤੇ ਆਰ.ਟੀ—ਪੀ.ਸੀ.ਆਰ. ਟੈਸਟ ਕਰਵਾਏ ਜਾ ਰਹੇ ਹਨ, ਉਥੇ ਹੀ ਕੋਰੋਨਾ ਸਾਵਧਾਨੀਆਂ ਦੀ
ਪਾਲਣਾ ਕਰਨ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ। ਮਾਨਸਾ ਪੁਲਿਸ ਵੱਲੋਂ ਸਿਹਤ ਵਿਭਾਗ ਦੇ ਡਾ. ਰਣਜੀਤ ਸਿੰਘ
ਰਾਏ ਜਿਲਾ ਟੀਕਾਕਰਨ ਅਫਸਰ ਮਾਨਸਾ ਅਤੇ ਸਮੁੱਚੀ ਟੀਮ ਦੀ ਸਹਾਇਤਾ ਨਾਲ ਪਿਛਲੇ ਕੁਝ ਦਿਨਾਂ ਅੰਦਰ ਵੱਖ ਵੱਖ
ਥਾਵਾਂ ਤੇ ਟੀਕਾਕਰਨ ਦਾ ਪ੍ਰਬੰਧ ਕਰਵਾ ਕੇ ਕੁੱਲ 790 ਅਧਿਕਾਰੀ/ਕਰਮਚਾਰੀਆਂ ਦੇ ਬੂਸਟਰ ਡੋਜ ਲਗਵਾਈ ਜਾ ਚੁੱਕੀ ਹੈ।
ਇਸੇ ਲੜੀ ਤਹਿਤ ਅੱਜ ਡਾ. ਬਰਜਿੰਦਰ ਸਿੰਘ ਮੈਡੀਕਲ ਅਫਸਰ ਪੁਲਿਸ ਲਾਈਨ ਹਸਪਤਾਲ ਮਾਨਸਾ ਦੀ ਨਿਗਰਾਨੀ ਹੇਠ
85 ਪੁਲਿਸ ਅਧਿਕਾਰੀ/ਕਰਮਚਾਰੀਆਂ ਦਾ ਆਰ.ਟੀ—ਪੀ.ਸੀ.ਆਰ. ਟੈਸਟ ਲਿਆ ਗਿਆ, ਜਿਸਦਾ ਨਤੀਜਾ ਕੱਲ ਨੂੰ
ਆਵੇਗਾ।

ਐਸ.ਐਸ.ਪੀ. ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਡਿਊਟੀਆਂ ਦੇ ਮੱਦੇਨਜ਼ਰ ਸਾਰੇ
ਕਰਮਚਾਰੀਆਂ ਦਾ ਵਾਰੀ ਸਿਰ ਬੂਸਟਰ ਡੋਜ ਟੀਕਾਕਰਨ ਕਰਵਾਇਆ ਜਾ ਰਿਹਾ ਹੈ ਅਤ ੇ ਆਰ.ਟੀ—ਪੀ.ਸੀ.ਆਰ. ਟੈਸਟ
ਲਿਆ ਜਾ ਰਿਹਾ ਹੈ। ਉਨ੍ਹਾਂ ਜਿਲਾ ਵਾਸੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਵੀ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਾਉਣ
ਅਤ ੇ ਲੋੜੀਂਦੀਆਂ ਸਾਵਧਾਨੀਆਂ ਦੀ ਪਾਲਣਾ ਨੂੰ ਯਕੀਨੀ ਬਨਾਉਣ, ਤਾਂ ਹੀ ਕੋਵਿਡ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ।


LEAVE A REPLY

Please enter your comment!
Please enter your name here