*—ਮਾਨਸਾ ਪੁਲਿਸ ਦੀ ਬੀਤੇ ਹਫਤੇ ਦੌਰਾਨ ਸ਼ਲਾਘਾਯੋਗ ਕਾਰਗੁਜ਼ਾਰੀ- ਸ੍ਰੀ ਗੌਰਵ ਤੂਰਾ*

0
50

ਮਾਨਸਾ, 13—09—2022 (ਸਾਰਾ ਯਹਾਂ/ ਮੁੱਖ ਸੰਪਾਦਕ ): ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਹਫਤਾਵਰੀ ਪ੍ਰੈਸ ਨੋਟ ਜਾਰੀ ਕਰਦੇ ਹੋਏ
ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਜਿਲ੍ਹਾ ਅੰਦਰ ਨਸਿ਼ਆਂ ਦੀ ਮੁਕੰਮਲ ਰੋਕਥਾਮ ਨੂੰ ਯਕੀਨੀ ਬਨਾਉਂਦੇ ਹੋਏ ਨਸਿ਼ਆਂ ਦਾ ਧੰਦਾ ਕਰਨ
ਵਾਲਿਆਂ ਵਿਰੁੱਧ ਮਿਤੀ 05—09—2022 ਤੋਂ 12—09—2022 ਤੱਕ ਵੱਡੇ ਪੱਧਰ ਤੇ ਕਾਰਵਾਈ ਕੀਤੀ ਗਈ ਹੈ ਅਤੇ ਮਹਿਕਮਾ ਪੁਲਿਸ ਦੇ ਕੰਮਕਾਜ਼
ਵਿੱਚ ਪ੍ਰਗਤੀ ਲਿਆਉਦੇ ਹੋਏ ਜਾਬਤੇ ਅਨੁਸਾਰ ਨਿਪਟਾਰਾ ਕੀਤਾ ਗਿਆ ਹੈ।
ਨਸਿ਼ਆ ਵਿਰੁੱਧ ਕਾਰਵਾਈ:
ਐਨ.ਡੀ.ਪੀ.ਐਸ. ਐਕਟ ਤਹਿਤ 15 ਮੁਕੱਦਮੇ ਦਰਜ਼ ਕਰਕੇ 15 ਮੁਲਜਿਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਹਨਾਂ ਪਾਸੋਂ
22322 ਨਸ਼ੀਲੀਆਂ ਗੋਲੀਆਂ, 58 ਗ੍ਰਾਮ ਹੈਰੋਇੰਨ (ਚਿੱਟਾ), 28 ਨਸੀਲੀਆਂ ਸੀਸ਼ੀਆਂ, 11 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਅਤੇ 20 ਗ੍ਰਾਮ ਗਾਂਜੇ
ਦੀ ਬਰਾਮਦਗੀ ਕੀਤੀ ਗਈ ਹੈ। ਆਬਕਾਰੀ ਐਕਟ ਤਹਿਤ 18 ਮੁਕੱਦਮੇ ਦਰਜ਼ ਕਰਕੇ 19 ਮੁਲਜਿਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 970
ਲੀਟਰ ਲਾਹਣ, 206 ਲੀਟਰ ਸ਼ਰਾਬ ਠੇਕਾ, 104 ਲੀਟਰ ਸ਼ਰਾਬ ਨਜਾਇਜ ਅਤੇ 2 ਚਾਲੂ ਭੱਠੀਆਂ ਦੀ ਬਰਾਮਦਗੀ ਕੀਤੀ ਗਈ ਹੈ। ਇਸੇ ਤਰਾ
ਅ/ਧ 188 ਹਿੰ:ਦੰ: ਤਹਿਤ 1 ਮੁਕੱਦਮਾ ਦਰਜ਼ ਕਰਕੇ 1 ਮੁਲਜਿਮ ਨੂੰ ਕਾਬੂ ਕਰਕੇ 750 ਸਿਗਨੇਚਰ ਕੈਪਸੂਲ ਬਰਾਮਦ ਕੀਤੇ ਗਏ ਹਨ। ਜੂਆ
ਐਕਟ ਤਹਿਤ 6 ਮੁਕੱਦਮੇ ਦਰਜ਼ ਕਰਕੇ 6 ਮੁਲਜਿਮਾਂ ਨੂੰ ਕਾਬੂ ਕਰਕੇ 19450 ਰੁਪਏ ਨਗਦੀ ਜੂਆ ਦੀ ਬਰਾਮਦਗੀ ਕੀਤੀ ਗਈ ਹੈ। ਗ੍ਰਿਫਤਾਰ
ਮੁਲਜਿਮਾਂ ਵਿਰੁੱਧ ਵੱਖ ਵੱਖ ਥਾਣਿਆਂ ਅੰਦਰ ਮੁਕੱਦਮੇ ਦਰਜ਼ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ ਹੈ।
ਟਰੇਸ ਕ ੇਸ:

  1. ਅਨਟਰੇਸ ਮੁਕੱਦਮਾ ਨੰਬਰ 222 ਮਿਤੀ 06—09—2022 ਅ/ਧ 384,506 ਹਿੰ:ਦੰ: ਥਾਣਾ ਸਦਰ ਮਾਨਸਾ ਜੋ ਨਾਮਵਰ ਪੰਜਾਬੀ
    ਗਾਇਕ ਸੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਪਿਤਾ ਸ੍ਰੀ ਬਲਕਾਰ ਸਿੰਘ ਪੱੁਤਰ ਬਲਦੇਵ ਸਿੰਘ ਵਾਸੀ ਮੂਸਾ ਦੀ ਈਮੇਲ ਆਈਡੀ ਪਰ ਕਿਸੇ
    ਨਾਮਲੂਮ ਵੱਲੋਂ ਉਸਨੂੰ ਜਾਨੋ ਮਾਰਨ ਦੀ ਧਮਕੀ ਭਰੀ ਪੋਸਟ ਪਾਉਣ ਸਬੰਧੀ ਦਰਜ਼ ਰਜਿਸਟਰ ਹੋਇਆ ਸੀ। ਮਾਨਸਾ ਪੁਲਿਸ ਵੱਲੋਂ ਇਸ ਅਨਟਰੇਸ
    ਕੇਸ ਦੀ ਗੁੱਥੀ ਨੂੰ ਸਲਝਾਉਦੇ ਹੋਏ ਮੁਕੱਦਮਾ ਨੂੰ ਟਰੇਸ ਕੀਤਾ ਗਿਆ ਹੈ ਅਤੇ ਦੋਸ਼ੀ ਮਹੀਪਾਲ ਪੁੱਤਰ ਓਮਾ ਰਾਮ ਵਾਸੀ ਕਾਕੇਲਵ ਫਿਟਕਾਸੀ ਜਿਲਾ
    ਜੋਧਪੁਰ (ਰਾਜਸਥਾਨ) ਨੂੰ ਗ੍ਰਿਫਤਾਰ ਕਰਕੇ ਵਰਤੇ ਗਏ 2 ਮੋਬਾਇਲ ਫੋਨਾਂ ਨੂੰ ਬਰਾਮਦ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ।
  2. ਚੋਰੀ ਦੇ ਮੁਕੱਦਮਾ ਨੰਬਰ 153 ਮਿਤੀ 05—09—2022 ਅ/ਧ 379,411 ਹਿੰ:ਦੰ: ਥਾਣਾ ਸਿਟੀ—1 ਮਾਨਸਾ ਵਿੱਚ ਮੁਲਜਿਮ
    ਇੰਦਰਜੀਤ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਖੋਖਰ ਖੁਰਦ ਨੂੰ ਕਾਬੂ ਕਰਕੇ ਉਸਦੇ ਕਬਜਾ ਵਿੱਚੋ ਚੋਰੀ ਦੇ ਦੋ ਮੋਟਰਸਾਈਕਲ ਬਰਾਮਦ ਕਰਨ ਵਿੱਚ
    ਸਫਲਤਾਂ ਹਾਸਲ ਕੀਤੀ ਗਈ ਹੈ। ਬਰਾਮਦ ਮੋਟਰਸਾਈਕਲਾਂ ਦੀ ਕੁੱਲ ਮਾਲੀਤੀ ਕਰੀਬ 55 ਹਜ਼ਾਰ ਰੁਪਏ ਬਣਦੀ ਹੈ।
  3. ਸੰਨ ਚੋਰੀ ਦੇ ਮੁਕੱਦਮਾ ਨੰਬਰ 221 ਮਿਤੀ 06—09—2022 ਅ/ਧ 457,380,411 ਹਿੰ:ਦੰ: ਥਾਣਾ ਸਦਰ ਮਾਨਸਾ ਵਿੱਚ 2
    ਮੁਲਜਿਮਾਂ ਇੰਦਰਜੀਤ ਸਿੰਘ ਪੁੱਤਰ ਜੰਗ ਸਿੰਘ ਅਤੇ ਨਿਰਮਲ ਸਿੰਘ ਉਰਫ ਨਿੰਮੀ ਪੁੱਤਰ ਜੰਟਾ ਸਿੰਘ ਵਾਸੀਅਨ ਨੰਗਲ ਕਲਾਂ ਨੂੰ ਕਾਬੂ ਕਰਕੇ
    ਉਹਨਾਂ ਦ ੇ ਕਬਜਾ ਵਿੱਚੋ ਚੋਰੀ ਦੇ 4 ਮੋਬਾਇਲ ਫੋਨ, ਜਿਹਨਾਂ ਦੀ ਕੁੱਲ ਮਾਲੀਤੀ ਕਰੀਬ 53 ਹਜ਼ਾਰ ਰੁਪਏ ਬਣਦੀ ਹੈ, ਬਰਾਮਦ ਕੀਤੇ ਗਏ ਹਨ।
  4. ਉਕਤ ਤੋ ਇਲਾਵਾ ਖੋਹ ਦਾ ਅਨਟਰੇਸ ਮੁਕੱਦਮਾ ਨੰਬਰ 78 ਮਿਤੀ 23—07—2022 ਅ/ਧ 379—ਬੀ ਹਿੰ:ਦੰ: ਥਾਣਾ ਬਰੇਟਾ ਨੂੰ
    ਟਰੇਸ ਕੀਤਾ ਗਿਆ ਹੈ, ਜਿਸ ਵਿੱਚ ਮੁਲਜਿਮਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਬਰਾਮਦਗੀ ਕਰਵਾਈ ਜਾਵੇਗੀ।
    ਹਾਈ—ਪ੍ਰੋਫਾਈਲ ਮਰਡਰ ਕੇਸ ਵਿੱਚ ਹੋਰ 4 ਦੋਸ ਼ੀ ਕੀਤੇ ਗ੍ਰਿਫਤਾਰ:
    ਨਾਮਵਰ ਪੰਜਾਬੀ ਗਾਇਕ ਸੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਮਰਡਰ ਸਬੰਧੀ ਦਰਜ਼ ਹੋਏ ਮੁਕੱਦਮਾ ਨੰਬਰ 103/2022
    ਥਾਣਾ ਸਿਟੀ—1 ਮਾਨਸਾ ਵਿੱਚ 4 ਹੋਰ ਦੋਸ਼ੀਆਨ ਜਿਹਨਾਂ ਵਿੱਚ ਮੇਨ ਸੂਟਰ ਦੀਪਕ ਮੁੰਡੀ ਪੁੱਤਰ ਰਾਜਵੀਰ ਵਾਸੀ ਊਨ ਥਾਣਾ ਬੋਧਕਲਾਂ ਜਿਲਾ
    ਦਾਦਰੀ (ਹਰਿਆਣਾ) ਨੂੰ ਉਸਦੇ ਸਾਥੀਆਂ ਰਾਜਿੰਦਰ ਜੌਕਰ ਅਤੇ ਕਪਿੱਲ ਪੰਡਿਤ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਸਤੋਂ ਇਲਾਵਾ
    ਰੈਕੀ/ਠਹਿਰ ਦਾ ਪ੍ਰਬੰਧ ਕਰਨ ਵਾਲੇ ਬਿੱਟੂ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਕਾਲਿਆਵਾਲੀ (ਹਰਿਆਣਾ) ਜੋ ਸੰਦੀਪ ਸਿੰਘ ਉਰਫ ਕੇਕੜਾ ਦਾ
    ਸਕਾ ਭਰਾ ਹੈ, ਨੂੰ ਟਰੇਸ ਕਰਕੇ ਮਿਤੀ 11—09—2022 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ
    ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਹਨਾਂ ਵਿਰੁੱਧ ਸਪਲੀਮੈਂਟਰੀ ਚਲਾਣ ਤਿਆਰ ਕਰਕੇ ਜਲਦੀ ਪੇਸ਼ ਅਦਾਲਤ ਕੀਤਾ ਜਾਵੇਗਾ।
    (———2———)

—————————2—————————

ਪੀ.ਓਜ. ਵਿਰ ੁੱਧ ਕਾਰਵਾਈ:
ਮਾਨਸਾ ਪੁਲਿਸ ਵ ੱਲੋ ਹਫਤੇ ਦੌਰਾਨ ਹੇਠ ਲਿਖੇ 3 ਪੀ.ਓਜ. ਨੂੰ ਗ੍ਰਿਫਤਾਰ ਕੀਤਾ ਗਿਆ ਹੈ :—

  1. ਮੁਕੱਦਮਾ ਨੰਬਰ 12 ਮਿਤੀ 18—01—2008 ਅ/ਧ 15 ਐਨ.ਡੀ.ਪੀ.ਐਸ. ਐਕਟ ਥਾਣਾ ਬੋਹਾ ਵਿੱਚ ਭਗੌੜੀ ਮੁਲਜਿਮ (ਅ/ਧ
    299 ਜਾ:ਫੌ:) ਬੰਨੀ ਬਾਈ ਪਤਨੀ ਸੇਠੀ ਸਿੰਘ ਵਾਸੀ ਸਿੰਧੀ ਕੈਂਪ ਥਾਣਾ ਬਾੜੀ ਜਿਲਾ ਰਾਏਸ਼ਨ (ਮੱਧ ਪ੍ਰਦੇਸ਼) ਦਾ ਟਿਕਾਣਾ ਟਰੇਸ ਕਰਕੇ ਮਿਤੀ
    07—09—2022 ਨੂੰ ਕਾਬੂ ਕਰਕੇ ਪੇਸ਼ ਅਦਾਲਤ ਕੀਤਾ ਗਿਆ ਹੈ।
  2. ਮੁਕੱਦਮਾ ਨੰਬਰ 92 ਮਿਤੀ 11—09—2018 ਅ/ਧ 379 ਹਿੰ:ਦੰ: ਥਾਣਾ ਸਿਟੀ—2 ਮਾਨਸਾ ਵਿੱਚ ਭਗੌੜੇ ਮੁਲਜਿਮ (ਅ/ਧ 299
    ਜਾ:ਫੌ:) ਰਾਜ ਸਿੰਘ ਉਰਫ ਰੱਬੀ ਪੁੱਤਰ ਮਹਿੰਦਰ ਸਿੰਘ ਵਾਸੀ ਮਾਨਸਾ ਹਾਲਆਬਾਦ ਭਾਵਦੀਨ (ਹਰਿਆਣਾ) ਦਾ ਟਿਕਾਣਾ ਟਰੇਸ ਕਰਕੇ ਮਿਤੀ
    07—09—2022 ਨੂੰ ਕਾਬੂ ਕਰਕੇ ਪੇਸ਼ ਅਦਾਲਤ ਕੀਤਾ ਗਿਆ ਹੈ।
  3. ਮੁਕੱਦਮਾ ਨੰਬਰ 69 ਮਿਤੀ 22—05—2018 ਅ/ਧ 61/1/14 ਆਬਕਾਰੀ ਐਕਟ ਥਾਣਾ ਭੀਖੀ ਵਿੱਚ ਭਗੌੜੇ ਮੁਲਜਿਮ (ਅ/ਧ
    299 ਜਾ:ਫੌ:) ਰਿੰਕੂ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਭੀਖੀ ਦਾ ਟਿਕਾਣਾ ਟਰੇਸ ਕਰਕੇ ਮਿਤੀ 08—09—2022 ਨੂੰ ਕਾਬੂ ਕਰਕੇ ਪੇਸ਼ ਅਦਾਲਤ
    ਕੀਤਾ ਗਿਆ ਹੈ।
    ਨਿਪਟਾਰਾ ਮੁਕ ੱਦਮੇ:
    ਮਾਨਸਾ ਪੁਲਿਸ ਵੱਲੋਂ ਜੇਰ ਤਫਤੀਸ ਮੁਕੱਦਮਿਆਂ ਦੀ ਤਫਤੀਸ ਮੁਕੰਮਲ ਕਰਕੇ 47 ਮੁਕੱਦਮਿਆਂ ਦੇ ਚਲਾਣ ਪੇਸ਼ ਅਦਾਲਤ
    ਕੀਤੇ ਗਏ ਹਨ ਅਤੇ 8 ਮੁਕੱਦਮਿਆਂ ਵਿੱਚ ਅਦਮਪਤਾ/ਅਖਰਾਜ ਰਿਪੋਰਟਾਂ ਮੁਰੱਤਬ ਕਰਕੇ ਕੁੱਲ 55 ਮੁਕੱਦਮਿਆਂ ਦਾ ਹਫਤੇ ਦੌਰਾਨ ਨਿਪਟਾਰਾ
    ਕੀਤਾ ਗਿਆ ਹੈ।
    ਟਰੈਫਿਕ ਚਲਾਣ:
    ਟਰੈਫਿਕ ਨਿਯਮਾਂ ਦੀ ਪਾਲਣਾ ਅਧੀਨ ਹਫਤੇ ਦੌਰਾਨ ਕੁੱਲ 168 ਚਲਾਣ ਕੀਤੇ ਗਏ ਹਨ, ਜਿਹਨਾਂ ਵਿੱਚੋ 158 ਅਦਾਲਤੀ
    ਚਲਾਣ ਅਤੇ 10 ਨਗਦ ਚਲਾਣ ਕਰਕੇ 5,000/—ਰੁਪਏ ਦੀ ਰਾਸ਼ੀ ਵਸੂਲ ਕਰਕੇ ਸਰਕਾਰੀ ਖਜਾਨੇ ਵਿੱਚ ਜਮ੍ਹਾਂ ਕਰਵਾਈ ਗਈ ਹੈ।
    ਅ ੈਂਟੀ—ਡਰ ੱਗ ਸੈਮੀਨਰ/ਪਬਲਿਕ ਮੀਟਿ ੰਗਾਂ:
    ਮਾਨਸਾ ਪੁਲਿਸ ਵੱਲੋਂ ਇਸੇ ਹਫਤੇ ਦੌਰਾਨ ਪਬਲਿਕ ਨੂੰ ਨਸਿ਼ਆਂ ਵਿਰੁੱਧ ਜਾਗਰੂਕ ਕਰਨ ਲਈ ਕੁੱਲ 11 ਸੈਮੀਨਰ/ਮੀਟਿੰਗਾਂ
    ਕੀਤੀਆ ਗਈਆ ਹਨ, ਜੋ ਇਹ ਮੁਹਿੰਮ ਲਗਾਤਾਰ ਜਾਰੀ ਹੈ।

LEAVE A REPLY

Please enter your comment!
Please enter your name here