ਮਾਨਸਾ 3ਫਰਵਰੀ ( ਸਾਰਾ ਯਹਾ/ਬੀਰਬਲ ਧਾਲੀਵਾਲ ) ਮਾਨਸਾ ਵਿਚ ਨਗਰ ਕੌਂਸਲ ਦੀਆਂ ਚੌਦਾਂ ਫਰਵਰੀ ਨੂੰ ਹੋ ਰਹੀਆਂ ਚੋਣਾਂ ਲਈ ਵਾਰਡ ਨੰਬਰ 20 ਤੋਂ ਵਿਸ਼ਾਲ ਜੈਨ ਗੋਲਡੀ ਕਾਂਗਰਸ ਪਾਰਟੀ ਦੇ ਉਮੀਦਵਾਰ ਨਿਰਵਿਰੋਧ ਐਮ ਸੀ ਚੁਣੇ ਗਏ! ਜਿਨ੍ਹਾਂ ਨੂੰ ਪੰਜ ਤਰੀਕ ਨੂੰ ਐਸਡੀਐਮ ਮਾਨਸਾ ਦੁਆਰਾ ਜੇਤੂ ਸਰਟੀਫਿਕੇਟ ਦਿੱਤਾ ਜਾਵੇਗਾ! ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵਾਰਡ ਵਿਚ ਉਨ੍ਹਾਂ ਖ਼ਿਲਾਫ਼ ਕਿਸੇ ਵੀ ਪਾਰਟੀ ਜਾਂ ਆਜ਼ਾਦ ਉਮੀਦਵਾਰ ਨੇ ਕਾਰਨਰਜ਼ ਕਾਗਜ਼ ਦਾਖ਼ਲ ਨਹੀਂ ਕੀਤੇ ਇਸ ਲਈ ਉਨ੍ਹਾਂ ਨੂੰ ਨਿਰਵਿਰੋਧ ਵਾਰਡ ਦਾ ਐਮਸੀ ਚੁਣਿਆ ਗਿਆ! ਇਸ ਮੌਕੇ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਾਨਸਾ ਜ਼ਿਲ੍ਹੇ ਦੀ ਸਮੁੱਚੀ ਕਾਂਗਰਸ ਦੀ ਟੀਮ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਹੀ ਮੈਨੂੰ ਇਸ ਵਾਰਡ ਤੋਂ ਕਾਂਗਰਸੀ ਉਮੀਦਵਾਰ ਵਜੋਂ ਟਿਕਟ ਮਿਲੀ ਸੀ ! ਵਾਰਡ ਵਾਸੀਆਂ ਨੇ ਬਹੁਤ ਸਾਰਾ ਪਿਆਰ ਦਿੱਤਾ ਅਤੇ ਜਿਹੜੀ ਉਮੀਦ ਨਾਲ ਉਨ੍ਹਾਂ ਨੇ ਮੈਨੂੰ ਆਪਣਾ ਐੱਮ ਸੀ ਚੁਣਿਆ ਹੈ ਮੈਂ ਉਨ੍ਹਾਂ ਦੀਆਂ ਉਮੀਦਾਂ ਤੇ ਖ਼ਰਾ ਉਤਰਦਾ ਹੋਇਆ ਵਾਰਡ ਦੇ ਰਹਿੰਦੇ ਸਾਰੇ ਵਿਕਾਸ ਕਾਰਜ ਪੂਰੇ ਕਰਵਾਉਣ ਲਈ ਜ਼ਿਲ੍ਹੇ ਦੀ ਕਾਂਗਰਸ ਦੀ ਸਮੁੱਚੀ ਟੀਮ ਨਾਲ ਮਿਲ ਕੇ ਵਾਰਡ ਨੂੰ ਹਰ ਤਰ੍ਹਾਂ ਤੋਂ ਸੋਹਣਾ ਹਰਿਆ ਭਰਿਆ ਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਨਾਲ ਲੈਸ ਵਧੀਆ ਵਾਰਡ ਬਣਾਇਆ ਜਾਵੇਗਾ। ਦਿਨ ਰਾਤ ਮਿਹਨਤ ਕਰ ਕੇ ਲੋਕਾਂ ਦੇ ਕੰਮ ਕਰਵਾਏ ਜਾਣਗੇ ਤਾਂ ਜੋ ਉਨ੍ਹਾਂ ਨੇ ਕਾਂਗਰਸ ਪਾਰਟੀ ਤੋਂ ਜੋ ਉਮੀਦਾਂ ਲਾਈਆਂ ਹਨ ਅਤੇ ਇਨ੍ਹਾਂ ਉਮੀਦਾਂ ਸਦਕਾ ਹੀ ਮੈਨੂੰ ਆਪਣਾ ਐਮਸੀ ਚੁਣਿਆ ਹੈ ਇਸ ਲਈ ਮੈਂ ਸਾਰੇ ਵਾਰਡ ਵਾਸੀਆਂ ਦਾ ਧੰਨਵਾਦ ਕਰਦਾ ਹਾਂ ।
ਜਿਨ੍ਹਾਂ ਨੇ ਮੇੇੈਨੁੰ ਐਮ ਸੀ ਦੀ ਚੋਣ ਨਿਰਵਿਰੋਧ ਜਿੱਤ ਸਕਿਆ। ਇਸ ਮੌਕੇ ਪ੍ਰਸ਼ੋਤਮ ਬਾਂਸਲ, ਮੋਨਾ ਦਾਨੇਵਾਲੀਆ, ਪੱਪੂ ਬਾਗੜੀ ,ਆਰਸੀ ਗੋਇਲ ,ਸ਼ੁਸ਼ੀਲ ਸ਼ੀਲਾ, ਰਮੇਸ ਕਾਲਾ ਮੱਤੀ ,ਬਲਜੀਤ ਸਰਮਾ,ਇਨ੍ਹਾਂ ਸਾਰਿਆਂ ਨੇ ਕਿਹਾ ਕਿ ਵਾਰਡ ਵਾਸੀਆਂ ਨੂੰ ਵਿਸ਼ਾਲ ਜੈਨ ਗੋਲਡੀ ਤੋਂ ਬਹੁਤ ਸਾਰੀਆਂ ਉਮੀਦਾਂ ਹਨ ਸਾਨੂੰ ਉਮੀਦ ਹੈ ਕਿ ਉਹ ਸਾਰੀਆਂ ਉਮੀਦਾਂ ਉਪਰ ਖਰੇ ਉੱਤਰਨਗੇ ਵਿਸ਼ਾਲ ਜੈਨ ਗੋਲਡੀ ਨੇ ਕਿਹਾ ਕਿ ਕਾਂਗਰਸ ਪਾਰਟੀ ਉੱਪਰ ਬਹੁਤ ਸਾਰੀਆਂ ਉਮੀਦਾਂ ਪ੍ਰਗਟ ਕਰਦੇ ਹੋਏ ਮੈਨੂੰ ਨਿਰ ਵਿਰੋਧ ਆਪਣੇ ਵਾਰਡ ਦਾ ਐਮ ਸੀ ਚੁਣ ਕੇ ਪੂਰੇ ਮਾਨਸਾ ਜ਼ਿਲ੍ਹੇ ਲਈ ਇਕ ਮਿਸਾਲ ਕਾਇਮ ਕੀਤੀ ਹੈ ਜਿਸ ਸਦਕਾ ਮੈਂ ਅੱਜ ਵਾਰਡ ਦਾ ਨਿਰਵਿਰੋਧ ਐਮ ਸੀ ਬਣ ਸਕਿਆ। ਇਸ ਆਦਿ ਨੇ ਵਿਸ਼ਾਲ ਜੈਨ ਗੋਲਡੀ ਨੂੰ ਐਮਸੀ ਬਣਨ ਤੇ ਮੁਬਾਰਕਬਾਦ ਦਿੰਦਿਆਂ ਸਮੁੱਚੀ ਕਾਂਗਰਸ ਪਾਰਟੀ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਨੌਜਵਾਨ ਬੇਦਾਗ਼ ਚਿਹਰੇ ਨੂੰ ਟਿਕਟ ਦੇਕੇ ਵਾਰਡ ਵਾਸੀਆਂ ਦਾ ਮਾਣ ਵਧਾਇਆ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਵਿਸ਼ਾਲ ਜੈਨ ਗੋਲਡੀ ਉਮੀਦਵਾਰਾਂ ਨਾਲ ਕੀਤੇ ਸਾਰੇ ਵਾਅਦਿਆਂ ਉਪਰ ਖਰਾ ਉਤਰਦਾ ਹੋਇਆ ਵਧੀਆ ਕੰਮ ਕਰੇਗਾ ।