*ਮਾਨਸਾ ਚ ਵੱਡੀ ਵਾਰਦਾਤ! ਬੀਤੀ ਰਾਤ 23 ਸਾਲਾਂ ਨੌਜਵਾਨ ਦਾ ਕੀਤਾ ਗਿਆ ਬੇਰਹਿਮੀ ਨਾਲ ਕਤਲ!ਪੁਲਿਸ ਵੱਲੋਂ ਕੀਤੀ ਗਈ ਜਾਂਚ ਸ਼ੁਰੂ*

0
961

ਮਾਨਸਾ 03 ,ਅਪ੍ਰੈਲ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਮਾਨਸਾ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਬੀਤੀ ਰਾਤ ਇਕ 23 ਸਾਲਾਂ ਨੌਜਵਾਨ ਮਨਪ੍ਰੀਤ ਦਾ ਤੇਜ਼ ਧਾਰ ਹਥਿਆਰਾਂ ਨਾਲ ਕਤਲ ਹੋਇਆ।ਸਵੇਰੇ ਖੇਤ ਨੂੰ ਪਾਣੀ ਲਾਉਣ ਜਾ ਰਹੇ ਕਿਸਾਨ ਨੇ ਦਿੱਤੀ ਪੁਲੀਸ ਨੂੰ ਜਾਣਕਾਰੀ। ਪਿੰਡ ਖਿਆਲਾ ਦੇਰ ਰਾਮਾ ਪੱਤੀ ਦਾ ਰਹਿਣ ਵਾਲਾ ਸੀ ਇਹ ਨੌਜਵਾਨ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਕੀਤੀ ਤਬਦੀਲੀ ਸ਼ੁਰੂ। ਪ੍ਰਾਈਵੇਟ ਫੈਕਟਰੀ ਵਿਚ ਕੰਮ ਕਰਦਾ ਸੀ ਮਨਪ੍ਰੀਤ।

ਮ੍ਰਿਤਕ ਮਨਪ੍ਰੀਤ

ਪਿੰਡ ਖਿਆਲਾ ਦੇ ਨੌਜਵਾਨ ਮਨਪ੍ਰੀਤ ਸਿੰਘ ਨੂੰ ਬੀਤੀ ਰਾਤ ਤੇਜ਼ ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਸਵੇਰੇ ਪਿੰਡ ਵਾਲਿਆਂ ਨੂੰ ਪਤਾ ਲੱਗਣ ਤੇ ਪਰਿਵਾਰ ਨੂੰ ਦਿੱਤੀ ਗਈ ਸੂਚਨਾ ਜਾਣਕਾਰੀ ਦਿੰਦਿਆਂ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਮਨਪ੍ਰੀਤ ਨੂੰ ਰਾਤ ਦੋ ਨੌਜਵਾਨ ਘਰੋਂ ਬੁਲਾ ਕੇ ਲਿਆਏ ਸਨ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਸੀ ਇਹ ਹਾਦਸਾ ਵਾਪਰ ਜਾਵੇਗਾ। ਸਾਨੂੰ ਤਾਂ ਪਿੰਡ ਵਾਲਿਆਂ ਨੇ ਜਾਣਕਾਰੀ ਦਿੱਤੀ ਤਾਂ ਇੱਥੇ ਆ ਕੇ ਪਤਾ ਲੱਗਿਆ ਕਿ ਉਸ ਦਾ ਕਤਲ ਹੋ ਗਿਆ ਹੈ । ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸਾਡੀ ਕਿਸੇ ਨਾਲ ਕੋਈ ਵੀ ਦੁਸ਼ਮਣੀ ਜਾਂ ਵਿਰੋਧ ਨਹੀਂ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਇੱਕ ਪ੍ਰਾਈਵੇਟ ਫੈਕਟਰੀ ਵਿਚ ਕੰਮ ਕਰ ਰਿਹਾ ਸੀ ਅਤੇ ਪਰਿਵਾਰ ਵਿੱਚ ਉਸ ਦਾ ਵੱਡਾ ਭਾਈ ਅਤੇ ਮਾਤਾ ਪਿਤਾ ਹੀ ਹਨ। ਦੂਸਰੇ ਪਾਸੇ ਜਾਣਕਾਰੀ ਦਿੰਦਿਆਂ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸਵੇਰੇ ਛੇ ਵਜੇ ਇਤਲਾਹ ਮਿਲਣ ਤੇ ਪੁਲਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ ਅਤੇ ਤਬੀਸ਼ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here