ਮਾਨਸਾ ਆੜਤੀਆਂ ਐਸੋਸੀਏਸ਼ਨ ਵੱਲੋਂ ਮੀਟਿੰਗ ਕਰਕੇ ਕਿਸਾਨਾਂ ਦੀ ਹਮਾਇਤ ਤੇ ਬੱਸਾਂ ਭਰ ਕੇ ਲੈ ਜਾਣ ਦਾ ਫੈਸਲਾ ਲਿਆ

0
395

ਮਾਨਸਾ 3 ਦਸੰਬਰ (ਸਾਰਾ ਯਹਾ / ਮੁੱਖ ਸੰਪਾਦਕ) : ਅੱਜ ਮਾਨਸਾ ਵਿਖੇ ਆੜਤੀਆਂ ਐਸੋਸੀਏਸ਼ਨ ਵੱਲੋਂ ਸ੍ਰੀ ਲਕਸ਼ਮੀ ਨਰਾਇਣ ਮੰਦਿਰ ਵਿਖੇ ਮੀਟਿੰਗ ਕਰਕੇ ਕਿਸਾਨਾਂ ਦੀ ਹਮਾਇਤ ਤੇ ਬੱਸਾਂ ਭਾਰ ਕੇ ਲੈ ਕਿ ਜਾਣ ਦਾ ਫੈਸਲਾ ਲਿਆ ਅਤੇ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਮਨੀਸ਼ ਬੱਬੀ ਦਾਨੇਵਾਲੀਆ ਵੱਲੋਂ ਸਾਰਿਆਂ ਆੜਤੀਆਂ ਨੂੰ ਇੱਕਠੇ ਕਰਕੇ ਇੱਕ ਭਾਰੀ ਇਕੱਠ ਕੀਤਾ ਗਿਆ ਅਤੇ ਆੜਤੀਆਂ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਸਾਰੇ ਅਹੁਦੇਦਾਰਾਂ ਨੇ ਮਿਲ ਫੈਸਲਾ ਕੀਤਾ ਗਿਆ ਕਿ ਕਿਸਾਨ ਅਤੇ ਆੜਤੀਆਂ ਦਾ ਨੂੰ ਦਾ ਨੋਹ ਮਾਸ ਦਾ ਰਿਸ਼ਤਾ ਹੈ ਅਤੇ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਵੱਲੋਂ ਵੱਲੋਂ ਜ਼ੋ ਲਗਾਤਾਰ ਦੋ ਮਹੀਨੇ ਕੇਂਦਰ ਸਰਕਾਰ ਨੇ ਜ਼ੋ ਕਾਲੇ ਕਾਨੂੰਨਾਂ ਨੂੰ ਕਿਸਾਨਾਂ ਖਿਲਾਫ ਪਾਸ ਕੀਤਾ ਹੈ ਉਸ ਦੇ ਵਿਰੋਧ ਵਿਚ ਪਹਿਲਾਂ

ਪੰਜਾਬ ਵਿੱਚ ਹੁਣ ਦਿੱਲੀ ਵਿਚ ਪੰਜਾਬ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਪਿਛਲੀ 26ਤਾਰੀਕ ਤੋਂ ਦਿੱਲੀ ਵਿਚ ਵੱਖ-ਵੱਖ ਥਾਵਾਂ ਤੇ ਸੰਘਰਸ਼ ਚੱਲ ਅਤੇ ਹੁਣ ਇਹ ਲੜਾਈ ਹੁਣ ਕਿਸਾਨ ਦੀ ਨਾ ਰਹਿ ਕੇ ਸਾਰੇ ਲੋਕਾਂ ਦੀ ਬਾਣ ਗੀ ਅਤੇ ਪੰਜਾਬ ਆੜਤੀਆਂ ਐਸੋਸੀਏਸ਼ਨ ਮਾਨਸਾ ਯੂਨਿਟ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਮਾਨਸਾ ਸ਼ਹਿਰ ਵਿਚੋਂ ਆੜਤੀਆਂ ਐਸੋਸੀਏਸ਼ਨ ਵੱਲੋਂ ਬੱਸਾਂ ਭਾਰ ਕਿਸਾਨ ਜੱਥੇਬੰਦੀਆਂ ਨਾਲ ਦਿੱਲੀ ਵਿਚ ਅੰਦੋਲਨ ਵਿਚ ਹਿੱਸਾ ਲਿਆ ਜਾਵੇਗਾ ਅਤੇ ਕੇਂਦਰ ਦੀ ਸਰਕਾਰ ਜਿੰਨਾ ਚਿਰ ਕਿਸਾਨ ਵਿਰੋਧੀ ਬਿੱਲ ਵਪਾਸ ਨਹੀਂ ਲੈਂਦੇ ਸਾਡੇ ਵਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ

NO COMMENTS