
ਬੁੁੱੱਢਲਾਡਾ 3ਜੂੂੂਨ (ਸਾਰਾ ਯਹਾ / ਅਮਨ ਮਹਿਤਾ) ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁੱਢਲਾਡਾ ਵਲੋ। ਵਿਕਲਾਂਗ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦੀ ਸੇਵਾ ਦਿੱਤੀ ਜਾ ਰਹੀ ਹੇ ਉਸ ਸਬੰਧੀ ਨਵੇਂ ਕਾਰਡ 3 ਜੂਨ ਤੋਂ ਸਵੇਰੇ ਸੰਸਥਾ ਦੇ ਦਫਤਰ ਵਿਖੇ ਵੰਡਣੇ ਸ਼ੁਰੂ ਕਰ ਦਿਤੇ ਹਨ। ਮੈਂਬਰਾਂ ਦੇ ਸਹਿਯੋਗ ਨਾਲ ਲੋੜਵੰਦਾ ਨੂੰ ਨਵੇਂ ਕਾਰਡ ਦਿਤੇ ਜਾ ਰਹੇ ਹਨ ਕਿਉਂਕ ਕ੍ਰੋਨੇ ਦੇ ੱੱਚਲ਼ਦੇ ਪੁਰਾਣੇ ਕਾਰਡ ਤੇ ਰਾਸ਼ਨ ਦਿਤਾ ਜਾ ਰਿਹਾ ਸੀ ,ਇਸ ਦੋਂਰਾਨ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਸਰਗਰਮ ਮੈਬਂਰ ਮਾਸਟਰ ਕੁਲਵੰਤ ਸਿੰਘ ,ਰਿਟਾਇਰਡ ਈ ਓ ,ਬਲਦੇਵ ਕੱਕੜ ਮੇਂਬਰ ਬਾਲ ਭਲਾਈ ਕਮੇਟੀ ਮਾਨਸਾ, ਰਾਜਿੰਦਰ ਵਰਮਾ ਅਤੇ ਹੋਰ ਮੇਂਬਰ ਹਾਜਰ ਸੰਨ ।ਬਲ਼ਦੇਵ ਕੱਕੜ ਨੇ ਦੱਸਿਆ ਕਿ ਇਹ ਸੰਸਥਾ ਗਰੀਬਾ ਦੇ ਰਾਸ਼ਨ ਦੇ ਨਾਲ ਨਾਲ ,ਲੋੜਵੰਦ ਮਰੀਜਾਂ ਦਾ ਇਲਾਜ਼,ਲੋੜਵੰਦਾ ਨੂੰ ਘਰ ਬਣਾ ਕੇ ਦੇਣਾ,ਇਸ ਸੰਸਥਾ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ।ਲੋਕਾਂ ਨੂੰ ਬੇਨਤੀ ਹੈ ਕੇ ਇਸ ਸੰਸਥਾਂ ਨੂੰ ਵੱਧ ਤੋਂ ਵੱਧ ਦਾਨ ਦਿਤਾ ਜਾਵੇ।
