ਮਾਤਾ ਗੁਜਰੀ ਜੀ ਭਲਾਈ ਕੇਂਦਰ ਨੇ ਮਕਾਨ ਬਣਾ ਕੇ ਲੋੜਵੰਦ ਦੇ ਸਪੁਰਦ ਕੀਤਾ

0
49

 ਬੁਢਲਾਡਾ ਜੂਨ22 (ਸਾਰਾ ਯਹਾ/ ਅਮਨ ਮਹਿਤਾ) ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਜਿੱਥੇ ਲੋਕ ਡਾਊਨ ਦੌਰਾਨ ਲੰਗਰ ਅਤੇ ਰਾਸ਼ਨ ਸੇਵਾ ਕੀਤੀ ਗਈ ਇਸ ਦੇ ਨਾਲ ਹੀ ਇੱਕ ਬਹੁਤ ਹੀ ਲੋੜਵੰਦ ਵਿਕਲਾਂਗ ਪਤੀ ਪਤਨੀ ਦਾ ਮਕਾਨ ਹੋਰ ਸੰਸਥਾਵਾਂ ਅਤੇ ਸਮਾਜ ਸੇਵਕਾਂ ਦੇ ਸਹਿਯੋਗ ਨਾਲ ਬਣਾ ਕੇ ਉਸ ਦੇ ਸਪੁਰਦ ਕੀਤਾ। ਅੱਜ ਇੱਕ ਸਾਦੇ ਸਮਾਗਮ ਵਿੱਚ ਅਕਾਲ ਪੁਰਖ ਅੱਗੇ ਸ਼ੁਕਰਾਨੇ ਦੀ ਅਰਦਾਸ ਕਰਕੇ ਕਿਰਾਏ ਵਾਲੇ ਮਕਾਨ ਵਿੱਚੋਂ ਉੱਸ ਸਮਾਨ ਲਿਆ ਕੇ ਨਵੇਂ ਮਕਾਨ ਵਿੱਚ ਬਿਠਾਇਆ। ਜਿੱਸ ਦਾ ਬਕਾਇਆ ਕਰਾਇਆ ਵੀ ਸੰਸਥਾ ਅਤੇ ਦਾਨੀ ਸੱਜਣਾਂ ਨੇ ਦਿੱਤਾ। ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਨੇ ਸਾਰੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਵਿਸ਼ੇਸ਼ ਤੌਰ ਤੇ ਜਸਵਿੰਦਰ ਸਿੰਘ ਆੜਤੀ, ਨਿਰਮਲ ਸਿੰਘ ਸੇਕਟਰੀ, ਗੁਰਵਿੰਦਰ ਭੂਸ਼ਨ, ਅਸ਼ੋਕ ਕੁਮਾਰ ਕਾਠ, ਬੀਟੂ ਜੁਗਰਾਜ ਪੈ੍ਸ, ਨਿਰਮਲ ਟੇਲਰ ਮਾਸਟਰ, ਹਲਕਾ ਵਧਾਇਕ ਪਿ੍ੰਸੀਪਲ ਬੁੱਧ ਰਾਮ, ਨੇਕੀ ਫਾਊਂਡੇਸ਼ਨ, ਗਊ ਦੱਲ, ਗਊਸ਼ਾਲਾ, ਗੁਰਪਿਆਰ ਸਿੰਘ ਦਰੀਆਪੁਰ, ਗਿਆਨੀ ਕੁਲਦੀਪ ਸਿੰਘ ਦਾ ਯੋਗਦਾਨ ਰਿਹਾ। ਸੰਸਥਾ ਆਗੂ ਕੁਲਵਿੰਦਰ ਸਿੰਘ ਨੇ ਦਸਿਆ ਕਿ ਵਾਰਡ, 7 ਵਿੱਚ ਵੀ ਕਿਸੇ ਗਰੀਬ ਦੀ ਛੱਤ ਗਿਰ ਗਈ ਹੈ ਜਿਸ ਦੀ ਛੱਤ ਪਾਉਣ ਦਾ ਉਪਰਾਲਾ ਵੀ ਕੀਤਾ ਜਾ ਰਿਹਾ ਹੈ। ਦਾਨੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਬਲਬੀਰ ਸਿੰਘ ਕੈਂਥ, ਗੁਰਤੇਜ ਸਿੰਘ ਕੈਂਥ, ਦਵਿੰਦਰ ਪਾਲ ਸਿੰਘ, ਮਿਸਤਰੀ ਮਿਠੂ ਸਿੰਘ, ਬਲਜਿੰਦਰ ਸ਼ਰਮਾਂ, ਹਰਭਜਨ ਸਿੰਘ, ਨਥਾ ਸਿੰਘ, ਮਹਿੰਦਰ ਸਿੰਘ, ਜਸ਼ਨਜੋਤ ਸਿੰਘ, ਅਮਿਤ ਚਾਵਲਾ ਆਦਿ ਹਾਜ਼ਰ ਸਨ।ਬਲ਼ਦੇਵ ਕੱਕੜ ਮੇਂਬਰ ਬਾਲ ਭਲਾਈ ਕਮੇਟੀ ਮਾਨਸਾ ਅਤੇ ਪ੍ਰਧਾਨ ਸੰਜੀਵਨੀ ਵੈਲਫ਼ੇਅਰ ਸੋਸਾਇਟੀ ਬੁਢਲਾਡਾ ਨੇ ਇਸ ਸੰਸਥਾ ਦੇ ਕੰਮਾਂ ਦੀ ਸ਼ਹਾਰਨਾ ਕੀਤੀ।

NO COMMENTS