
ਮਾਨਸਾ,07 ਮਈ (ਸਾਰਾ ਯਹਾਂ/ ਬੀਰਬਲ ਧਾਲੀਵਾਲ):- ਸਥਾਨਕ ਬਾਬਾ ਵਿਸ਼ਵਕਰਮਾ ਸਾਹਮਣੇ ਰੇਲਵੇ ਸਟੇਸ਼ਨ ਮਾਨਸਾਵਿਖੇ ਬਾਬਾ ਵਿਸ਼ਵਕਰਮਾ ਮੰਦਰ ਕਮੇਟੀ ਰਾਮਗੜ੍ਹੀਆਂ ਸਭਾ ਮਾਨਸਾ ਵੱਲੋਂ ਅਠਾਰਵੀ ਸਦੀ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਜੀ ਰਾਮਗੜ੍ਹੀਆਂ ਦਾ 300 ਸਾਲਾਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੀਸਹਿਜ ਪਾਠ ਦੇ ਭੋਗ ਪਾਏ ਗਏ ਰਾਗੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ,ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਡਾਕਟਰ ਜਨਕ ਰਾਜ, ਡਾ ਮਾਨਵ ਜਿੰਦਲ, ਮਿੰਠੂ ਰਾਮ ਅਰੌੜਾ, ਐਸ ਓ ਮੇਜਰ ਸਿੰਘ ,ਪ੍ਰੇਮ ਕੁਮਾਰ ਅਰੌੜਾ, ਬਲਵਿੰਦਰ ਸਿੰਘ ਕਾਕਾ,ਮੇਜ਼ਰ ਸਿੰਘ, ਗੁਰਤੇਜ਼ ਸਿੰਘ ਜਗਰੀ, ਰਣਧੀਰ ਸਿੰਘ ਧੀਰਾ ਨੇ ਵਿਸ਼ੇਸ਼ ਤੌਰ ਤੇਹਾਜ਼ਰੀ ਲਵਾਈ। ਕਮੇਟੀ ਪ੍ਰਧਾਨ ਹਰਜੀਤ ਸਿੰਘ ਸੰਗੂ ਨੇ ਇਸ ਮੌਕੇ ਆਈਆਂਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹਰਵਿੰਦਰ ਸਿੰਘ ਟੀ.ਟੀ, ਗੁਰਜੀਤ ਸਿੰਘ ਠੇਕੇਦਾਰ, ਜਸਵਿੰਦਰ ਸਿੰਘ ਕਾਕੂ, ਅਵਤਾਰ ਸਿੰਘ ਤਾਰੀ, ਗੁਰਪ੍ਰੀਤ ਸਿੰਘ ਠੇਕੇਦਾਰ,ਅਮ੍ਰਿਤਪਾਲ ਸਿੰਘ ਧੀਮਾਨ, ਠੇਕੇਦਾਰ ਨਿਰਮਲ ਸਿੰਘ, ਸਤਿਨਾਮ ਸਿੰਘ ਕੋਟਲੀ,ਸਤਵੀਰ ਸਿੰਘ ਹੈਪੀ, ਨਰੈਣ ਸਿੰਘ, ਜਸਪਾਲ ਸਿੰਘ, ਮਨਦੀਪ ਸਿੰਘ, ਗੁਰਸੇਵਕ ਸਿੰਘ, ਵਿਕਰਮ ਸਿੰਘ, ਬਹਾਦਰ ਸਿੰਘ, ਜਗਤਾਰ ਸਿੰਘ ਪੱਪੂ, ਸੇਵਕ ਸਿੰਘ ਆਦਿ ਮੌਕੇ ਤੇ ਮੋਜੂਦ ਸਨ।

