*ਡਾ.ਜਨਕ ਰਾਜ ਸਿੰਗਲਾਂ ਨੇ ਆਪਨੇ ਪਿਤਾ ਵੈਦ ਸ਼੍ਰੀ ਰਾਮ ਕਰਨ ਸਿੰਗਲਾਂ ਦੀ 14ਵੀ. ਬਰਸੀ ਸਾਈਕਲ ਰਾਈਡ ਕਰਵਾ ਕੇ ਨਿਵੇਕਲੇ ਢੰਗ ਨਾਲ ਮਨਾਈ*

0
40

ਮਾਨਸਾ, 07 ਮਈ:-  (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) : ਸਾਈਕਲ ਕਲੱਬਾਂ ਦੇ ਸਹਿਯੋਗ ਨਾਲ ਇਲਾਕੇ ਦੇ ਪ੍ਰਸਿੱਧ ਡਾਕਟਰ ਜਨਕ ਰਾਜ ਸਿੰਗਲਾ ਵੱਲੋਂ ਆਪਣੇ ਪਿਤਾ ਵੈਦ ਸ਼੍ਰੀ ਰਾਮ ਕਰਨ ਸਿੰਗਲਾ ਦੀ ਯਾਦ ਵਿੱਚ ਮਾਨਸਾ ਤੋਂ ਅਕਲੀਆਂ ਤੱਕ ਸਾਈਕਲ ਰਾਇਡ ਕਾਰਵਾਈ ਗਈ। ਜਿਸ ਵਿੱਚ ਈਕੋ ਵ੍ਹੀਲਰ ਸਾਈਕਲ ਕਲੱਬ ਦੇ 50 ਤੋੰ ਵੱਧ ਸਾਇਕਲਿਸਟਾਂ, ਸ੍ਰੀ ਸੰਜੀਵ ਪਿੰਕਾ ਦੀ ਅਗਵਾਈ ਵਿੱਚ ਮਾਨਸਾ ਸਾਈਕਲ ਗਰੁੱਪ ਦੇ 20 ਦੇ ਕਰੀਬ ਸਾਈਕਲਿਸਟ, ਜਿਸ ਵਿੱਚ ਦੋ ਲੇਡੀਜ਼ ਮੈਂਬਰ ਹੇਮਾ ਗੁਪਤਾ ਤੇ ਮੀਨਾ ਸੇਠੀ ਨੇ ਭਾਗ ਲਿਆ। ਇਸ ਤੋਂ ਇਲਾਵਾ ਡਾਕਟਰ ਵਿਨੋਦ ਮਿੱਤਲ ਦੀ ਅਗਵਾਈ ਵਿੱਚ ਸੱਤ ਸਾਈਕਲਿਸਟਾਂ ਅਤੇਪੰਜ ਸਾਈਕਲਿਸਟਾਂ ਨੇ ਜੋਗਾ ਪਿੰਡ ਤੋਂ ਭਾਗ ਲਿਆ। ਇਸ ਤਰ੍ਹਾਂ ਅੱਜ ਦੀ ਇਸ ਯਾਦਗਾਰੀ ਰਾਇਡ ਵਿੱਚ 80 ਤੋਂ ਵੱਧ ਸਾਈਕਲਿਸਟਾਂ ਨੇ ਭਾਗ ਲਿਆ। ਇਸ ਰਾਈਡ ਨੂੰ ਲਾਲਾ ਕੇਸ਼ੋ ਰਾਮ ਅਤੇ  ਸਾਡੇ ਇਲਾਕੇ ਦੇ ਵਿਧਾਇਕ ਡਾਕਟਰ ਵਿਜੇ ਸਿੰਗਲਾਂ ਜੀ ਨੇ ਹਰੀ ਝੰਡੀ ਦੇ ਕੇ ਰਾਵਾਨਾ ਕੀਤਾ।ਇਹ ਰਾਈਡ ਜਨਕ ਨਰਸਿੰਗ ਹੋਮ ਤੋਂ ਸ਼ੁਰੂ ਹੋ ਕੇ ਬਾਰਾ ਹੱਟਾ ਚੌਂਕ, ਚੁਗਲੀ ਘਰ, ਮੂਸਾ ਚੁੰਗੀ, ਤਿੰਨ ਕੋਣੀ, ਕੈਂਚੀਆਂ ਹੁੰਦੇ ਹੋਏ ਪਿੰਡ ਅਕਲੀਆ ਪਹੁੰਚੀ। ਜਿਥੇ ਬਾਬਾ ਬਸੰਤ ਦਾਸ,  ਸਰਪੰਚ ਭਗਵਾਨ ਸਿੰਘ, ਮਾਸਟਰ ਗੁਰਚਰਨ ਸਿੰਘ, ਸ੍ਰੀ ਪਿਆਰਾ ਲਾਲ ਸਿੰਗਲਾਂ, ਸ੍ਰੀ ਸੁਖਵਿੰਦਰ ਕੁਮਾਰ, ਪੰਡਿਤ ਵਿਜੇ ਕੁਮਾਰ, ਰਾਜਿੰਦਰ ਕੁਮਾਰ ਸੋਹਣਾ, ਮੱਖਣ ਹਲਵਾਈ, ਸ੍ਰੀ ਗੋਪਾਲ ਅਕਲੀਆ, ਪੱਤਰਕਾਰ ਸੁਖਵੰਤ ਸਿੰਘ, ਬਲਜੀਤ ਸਿੰਘ, ਮਾਲਵਾ ਸਪੋਰਟਸ ਕਲੱਬ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀਆ ਨੇ ਪਹੁੰਚ ਕੇ ਸਾਈਕਲਿਸਟਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਫੁੱਲ ਵਰਸਾਏ। ਪਿੰਡ ਦੇ ਡੇਰਾ ਘੜੂਆ ਵਿਖੇ ਸਾਰੇ ਸਾਈਕਲਿਸਟ ਨਤਮਸਤਕ ਹੋਏ। ਫਿਰ ਪੂਰੇ ਪਿੰਡ ਦਾ ਚੱਕਰ ਡਾਕਟਰ ਤੇਜਿੰਦਰ ਪਾਲ ਸਿੰਘ ਰੇਖੀ ਦੀ ਅਗਵਾਈ ਵਿੱਚ ਲਗਾਇਆ ਗਿਆ ਅਤੇ ਲੋਕਾਂ ਨੂੰ ਸਾਈਕਲ ਚਲਾਉਣ ਸਬੰਧੀ ਪ੍ਰੇਰਿਤ ਕੀਤਾ ਗਿਆ।ਜਿੱਥੇ ਥਾਂ ਥਾਂ ਤੇ ਪਿੰਡ ਦੇ ਮੋਹਤਵਰਾਂ ਅਤੇ ਨੌਜਵਾਨ ਪੀੜ੍ਹੀ ਨੇ ਅੱਗੇ ਹੋ ਕੇ ਸਾਈਕਲਿਸਟਾਂ ਦਾ ਸਵਾਗਤ ਕੀਤਾ, ਜਿਹਨਾਂ ਵੱਲੋਂ ਲੱਸੀ, ਦੁੱਧ ਆਦਿ ਵਿਰਾਸਤੀ ਲੰਗਰ ਦਾ ਇੰਤਜ਼ਾਮ ਕੀਤਾ ਹੋਇਆ ਸੀ। ਇਸ ਮੌਕੇ ਤੇ ਬੋਲਦਿਆਂ ਈਕੋ ਵ੍ਹੀਲਰ ਕਲੱਬ ਦੇ ਪ੍ਰਧਾਨ ਸ੍ਰੀ ਬਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਸਾਨੂੰ ਆਪਣੇ ਵਿਰਸੇ ਨੂੰ ਨਹੀ ਭੁੱਲਣਾ ਚਾਹੀਦਾ। ਸਾਡੇ ਬਜੁਰਗ ਸਾਡਾ ਸਰਮਾਇਆਹਨ।  ਸਾਨੂੰ ਆਪਣੇ ਜੀਵਤ ਮਾਤਾ ਪਿਤਾ ਦੀ ਸੁਚੱਜੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਅਤੇ ਵਿਛੁੜ ਚੁੱਕੇ ਮਾਪਿਆ ਨੂੰ ਸਮੇ ਸਮੇ ਸਿਰ ਯਾਦ ਕਰਕੇ ਜੀਵਨ ਜਿਊਣ ਦੀ ਸੇਧ ਲੈਣੀ ਚਾਹੀਦੀ ਹੈ।ਵਾਪਸੀ ਤੇ ਅਰਵਿੰਦ ਨਗਰ ਕੋਲ ਆ ਕੇ ਇਹ ਰਾਈਡ ਸਮਾਪਤ ਹੋਈ। ਜਿੱਥੇ ਡਾਕਟਰ ਜਨਕ ਰਾਜ ਸਿੰਗਲਾ ਵੱਲੋਂ ਸਾਰੇ ਹੀ ਸਤਿਕਾਰਤ ਸਾਈਕਲਿਸਟਾਂ ਦਾ ਸਵਾਗਤ ਕੀਤਾ ਅਤੇ ਪਰਿਵਾਰ ਵੱਲੋੰ ਸਾਈਕਲਿਸਟਾਂ ਲਈ ਨਾਸ਼ਤੇ ਦਾ ਪ੍ਰਬੰਧ ਉਚੇਚੇ ਤੌਰ ਤੇ ਕੀਤਾ ਗਿਆ।

LEAVE A REPLY

Please enter your comment!
Please enter your name here