*ਮਲੇਰੀਆ ਬੁਖਾਰ ਦੇ ਮਰੀਜ਼ਾਂ ਦੀ ਕੀਤੀ ਜਾਂਚ*

0
13

ਮਾਨਸਾ 1,ਸਤੰਬਰ (ਸਾਰਾ ਯਹਾਂ/ਔਲਖ) : ਸਿਵਲ ਸਰਜਨ ਮਾਨਸਾ ਡਾ,ਹਿਤਿੰਦਰ ਕੌਰ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੀ ਟੀਮ ਵਲੋਂ ਮਲੇਰੀਆ ਬੁਖਾਰ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਮਰੀਜ਼ਾਂ ਦਾ ਹਾਲ ਪੁੱਛਿਆ। ਬੁਖਾਰ ਦਾ ਸੀਜਨ ਹੋਣ ਕਰਕੇ ਭਾਂਵੇ ਮਲੇਰੀਆ ਬੁਖਾਰ ਦੇ ਮਰੀਜਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਪ੍ਰੰਤੁ ਸਿਹਤ ਵਿਭਾਗ ਵਲੋਂ ਪੂਰੀ ਮੁਸਤੈਦੀ ਵਰਤੀ ਜਾ ਰਹੀ ਹੈ। ਮਾਨਸਾ ਜਿਲ੍ਹੇ ਵਿੱਚ ਹੁਣ ਤੱਕ 10 ਕੇਸ ਰਿਕਾਰਡ ਹੋ ਚੁੱਕੇ ਹਨ। ਜਿੰਨ੍ਹਾਂ ਦਾ ਇਲਾਜ ਸਮੇਂ ਸਿਰ ਕੀਤਾ ਜਾ ਰਿਹਾ ਹੈ।ਬੁਖਾਰ ਨਾਲ ਪ੍ਰਭਾਵਿਤ ਮਰੀਜ ਦੇ ਘਰਾਂ ਦੇ ਅੰਦਰ ਅਤੇ ਆਲੇ-ਦੁਆਲੇ ਪੂਰੇ ਰੈਮੀਡੀਅਲ ਮਈਅਰ ਲਏ ਜਾ ਰਹੇ ਹਨ ਤਾਂ ਕਿ ਛੂਤ ਨੂੰ ਸਮੇਂ ਸਿਰ ਰੋਕਿਆ ਜਾ ਸਕੇ।ਬੁਖਾਰ ਵਾਲੇ ਮਰੀਜ਼ਾਂ ਦੇ ਆਲੇ-ਦੁਆਲੇ ਹਰ ਘਰ ਜਾ ਕੇ ਖੂਨ ਦੀ ਜਾਂਚ ਕੀਤੀ ਜਾ ਰਹੀ ਹੈ।ਮੱਛਰ ਦੇ ਖਾਤਮੇ ਲਈ ਡੈਲਟਾਮੈਥਰਿਨ ਅਤੇ ਪੈਰੀਥਰਮ ਇੰਸੈਕਟੀਸਾਇਡ ਆਈ ਆਰ ਐਸ ਸਪਰੇਅ ਦਾ ਛਿੜਕਾਅ ਕੀਤਾ ਜਾ ਰਿਹਾ ਹੈ।ਲੋਕਾਂ ਨੂੰ ਬੀਮਾਰੀਆਂ ਪ੍ਰਤੀ ਜਾਗਰੂਕ ਕਰਨ ਲਈ ਪੈਂਫਲੈਟ ਵੰਡੇ ਜਾ ਰਹੇ ਹਨ।ਮੱਛਰ ਦੀ ਬਰੀਡਿੰਗ ਨੂੰ ਰੋਕਣ ਲਈ ਪਾਣੀ ਦੇ ਸੋਮਿਆਂ ਦੀ ਜਾਂਚ ਕੀਤੀ ਜਾ ਰਹੀ ਹੈ।ਅੱਜ ਜਿਲ੍ਹੇ ਦੇ ਪਿੰਡ ਹੀਰੇਵਾਲਾ, ਮੱਲ ਸਿੰਘ ਵਾਲਾ,ਬੁਢਲਾਡਾ ਵਿਖੇ ਬੁਖਾਰ ਦੇ ਮਰੀਜ਼ਾਂ ਦਾ ਹਾਲ ਜਾਣਦਿਆਂ ਜਿਲ੍ਹਾ ਐਪੀਡੀਮਾਲੋਜਿਸਟ ਡਾ,ਅਰਸ਼ਦੀਪ ਅਤੇ ਸਹਾਇਕ ਮਲੇਰੀਆ ਅਫ਼ਸਰ ਕੇਵਲ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਮਲੇਰੀਆ ਨੂੰ ਖਤਮ ਕਰਨ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ।ਇਸ ਲਈ ਜਰੂਰੀ ਹੈ ਸਭ ਤੋਂ ਪਹਿਲਾਂ ਲੋਕਾਂ ਨੂੰ ਬਚਾਅ ਸਬੰਧੀ ਜਾਗਰੂਕ ਕਰਨਾ ਫਿਰ ਵੀ ਜੇਕਰ ਬੁਖਾਰ ਹੋ ਜਾਵੇ ਤਾਂ ਜਲਦੀ ਪਹਿਚਾਣ ਕਰਕੇ ਜਲਦੀ ਇਲਾਜ ਕੀਤਾ ਜਾਵੇ।ਉਨ੍ਹਾਂ ਕਿਹਾ ਮਲੇਰੀਆ ਬੁਖਾਰ ਦੀ ਜਲਦੀ ਪਹਿਚਾਣ ਕਰਨ ਲਈ ਆਰ ਡੀ ਟੀ ਕਿੱਟਾਂ ਦੀ ਵਰਤੋਂ ਕੀਤੀ ਜਾ ਰਹੀ ਹੈ।ਜੇਕਰ ਸਲਾਇਡ ਮਲੇਰੀਆ ਪਾਜਿਟਿਵ ਪਾਇਆ ਜਾਵੇ ਤਾਂ ਤੁਰੰਤ ਇਲਾਜ ਸ਼ੁਰੂ ਕੀਤਾ ਜਾਂਦਾ ਹੈ।ਮਰੀਜ ਨੂੰ 14 ਦਿਨ ਲਈ ਰੈਡੀਕਲ ਇਲਾਜ ਪਰਾਇਮਾਕੁਇਨ ਦੀ ਦਵਾਈ ਦਿੱਤੀ ਜਾਂਦੀ ਹੈ।ਮਰੀਜ਼ ਦਾ ਇਲਾਜ 24 ਘੰਟਿਆਂ ਦੇ ਅੰਦਰ ਸ਼ੁਰੂ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ।ਟੀਮ ਵਿੱਚ ਗੁਰਜੰਟ ਸਿੰਘ ਏ,ਐਮ,ਓ,ਰਾਮ ਕੁਮਾਰ,ਸੰਜੀਵ ਕੁਮਾਰ ਸਿਹਤ ਸੁਪਰਵਾਈਜ਼ਰ,ਨਵਦੀਪ ਕਾਠ,ਚਾਨਣ ਸਿੰਘ ਮਲਟੀਪਰਪਜ਼ ਹੈਲਥ ਵਰਕਰ, ਕ੍ਰਿਸ਼ਨ ਕੁਮਾਰ ਇੰਸੈਕਟ ਕੁਲੈਕਟਰ ਸ਼ਾਮਲ ਸਨ।

LEAVE A REPLY

Please enter your comment!
Please enter your name here