
ਖਿਆਲਾ ਕਲਾਂ, 18 ਅਪ੍ਰੈਲ(ਸਾਰਾ ਯਹਾਂ/ ਔਲਖ ) : 25 ਅਪ੍ਰੈਲ ਨੂੰ ਵਿਸ਼ਵ ਮਲੇਰੀਆ ਦਿਵਸ ਦੇ ਸਬੰਧ ਵਿੱਚ ਸਿਹਤ ਵਿਭਾਗ ਵੱਲੋਂ 18 ਤੋਂ 25 ਅਪ੍ਰੈਲ ਤੱਕ ਮਲੇਰੀਆ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ। ਮਾਨਸਾ ਜ਼ਿਲ੍ਹੇ ਵਿੱਚ ਸਿਵਲ ਸਰਜਨ ਡਾਕਟਰ ਹਰਜਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ ਅਰਸ਼ਦੀਪ ਸਿੰਘ ਸਮੇਤ ਸਮੂਹ ਐਨ ਵੀ ਬੀ ਡੀ ਸੀ ਪੀ ਬ੍ਰਾਂਚ ਟੀਮ ਦੀ ਅਗਵਾਈ ਵਿੱਚ ਪਿੰਡਾਂ ਵਿਚ ਮਲੇਰੀਆ ਜਾਗਰੂਕਤਾ ਫੈਲਾਉਣ ਲਈ ਵੱਖ ਵੱਖ ਪ੍ਰੋਗਰਾਮ ਉਲੀਕੇ ਗਏ ਹਨ ਜਿਨ੍ਹਾਂ ਵਿੱਚ ਸਕੂਲਾਂ ਵਿੱਚ ਸੈਮੀਨਾਰ, ਕੰਪੀਟੀਸ਼ਨ, ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਆਉਟ ਰੀਚ ਫੀਵਰ ਸਰਵੇ ਕਰਵਾਇਆ ਜਾ ਰਿਹਾ ਹੈ ਅਤੇ ਮੱਛਰ ਪੈਦਾ ਹੋਣ ਵਾਲੀਆਂ ਥਾਵਾਂ ਦਾ

ਮੁਆਇਨਾ ਕੀਤਾ ਜਾ ਰਿਹਾ ਹੈ। ਸੀ ਐਚ ਸੀ ਖਿਆਲਾ ਕਲਾਂ ਤਹਿਤ ਅੱਜ ਐਸ ਐਮ ਓ ਡਾ ਹਰਦੀਪ ਸ਼ਰਮਾ ਦੀ ਰਹਿਨੁਮਾਈ ਹੇਠ ਮਲੇਰੀਆ ਜਾਗਰੂਕਤਾ ਹਫਤੇ ਦੇ ਪਹਿਲੇ ਦਿਨ ਮਲਟੀਪਰਪਜ ਹੈਲਥ ਸੁਪਰਵਾਈਜਰ ਮੇਲ ਅਤੇ ਮਲਟੀਪਰਪਜ ਹੈਲਥ ਵਰਕਰ ਮੇਲ ਵੱਲੋਂ ਵੱਖ ਵੱਖ ਥਾਵਾਂ ਤੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ। ਨੰਗਲ ਕਲਾਂ, ਜੋਗਾ, ਉਭਾ, ਫਫੜੇ ਭਾਈਕੇ, ਭੈਣੀ ਬਾਘਾ, ਢੈਪਈ ਸਮੇਤ ਸਾਰੇ ਸਬ ਸੈਂਟਰਾਂ ਦੇ ਏਰੀਏ ਵਿੱਚ ਸਿਹਤ ਸਟਾਫ ਵੱਲੋਂ ਪਿੰਡਾਂ, ਸਕੂਲਾਂ , ਭੱਠਿਆਂ ਆਦਿ ਤੇ ਮੀਟਿੰਗਾਂ ਕਰਕੇ ਮਲੇਰੀਆ ਹੋਣ ਦੇ ਕਾਰਨ, ਇਲਾਜ ਅਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬਜੀਤ ਸਿੰਘ, ਸੁਖਪਾਲ ਸਿੰਘ, ਜਗਦੀਸ਼ ਸਿੰਘ, ਲੀਲਾ ਰਾਮ, ਭੋਲਾ ਸਿੰਘ, ਨਿਰਮਲ ਸਿੰਘ, ਚਾਨਣ ਦੀਪ ਸਿੰਘ, ਗੁਰਪ੍ਰੀਤ ਸਿੰਘ, ਮਲਕੀਤ ਸਿੰਘ, ਤਰਸੇਮ ਸਿੰਘ, ਹਰਦੀਪ ਸਿੰਘ, ਅਵਤਾਰ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।

