*ਮਹਿੰਗਾਈ ਤੋੜਨ ਲੱਗੀ ਰਿਕਾਰਡ, ਮਾਰਚ ‘ਚ ਗ੍ਰਾਫ 14.55 ਪ੍ਰਤੀਸ਼ਤ ਤੱਕ ਪਹੁੰਚਿਆ*

0
37

18,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼):  : ਮਾਰਚ ਮਹੀਨੇ ਵਿੱਚ ਮਹਿੰਗਾਈ ਦਾ ਗ੍ਰਾਫ ਇੱਕ ਵਾਰ ਫਿਰ ਚੜ੍ਹ ਗਿਆ ਹੈ। ਮਾਰਚ 2022 ਦੇ ਮਹੀਨੇ ਵਿੱਚ, ਥੋਕ ਮੁੱਲ ਸੂਚਕ ਅੰਕ ਅਧਾਰਤ ਮਹਿੰਗਾਈ ਦਰ ( WPI based Inflation) 14.55 ਪ੍ਰਤੀਸ਼ਤ ਰਹੀ ਹੈ। ਜਦੋਂਕਿ ਫਰਵਰੀ 2022 ‘ਚ ਥੋਕ ਮੁੱਲ ਸੂਚਕ ਅੰਕ ‘ਤੇ ਆਧਾਰਤ ਮਹਿੰਗਾਈ ਦਰ 13.11 ਫੀਸਦੀ ਸੀ। ਇਹ ਥੋਕ ਮਹਿੰਗਾਈ ਦਰ ਦਾ ਚਾਰ ਮਹੀਨਿਆਂ ਦਾ ਸਭ ਤੋਂ ਉੱਚਾ ਪੱਧਰ ਹੈ। ਜਨਵਰੀ 2022 ‘ਚ ਮਹਿੰਗਾਈ ਦਰ 12.96 ਫੀਸਦੀ ਸੀ।

ਚਿੰਤਾ ਦੀ ਗੱਲ ਹੈ ਕਿ ਮਹਿੰਗਾਈ ਦਰ ਪਿਛਲੇ ਇੱਕ ਸਾਲ ਤੋਂ ਲਗਾਤਾਰ ਦੋਹਰੇ ਅੰਕੜੇ ਵਿੱਚ ਹੈ। ਮਾਰਚ 2021 ਵਿੱਚ, ਥੋਕ ਅਧਾਰਤ ਮਹਿੰਗਾਈ ਦਰ 7.89 ਪ੍ਰਤੀਸ਼ਤ ਸੀ। ਵਣਜ ਮੰਤਰਾਲੇ ਅਨੁਸਾਰ ਮਾਰਚ 2022 ਵਿੱਚ ਮਹਿੰਗਾਈ ਦਰ ਵਧਣ ਦਾ ਮੁੱਖ ਕਾਰਨ ਪੈਟਰੋਲੀਅਮ, ਕੁਦਰਤੀ ਗੈਸ, ਖਣਿਜ ਤੇਲ, ਮੂਲ ਧਾਤਾਂ ਦੀਆਂ ਕੀਮਤਾਂ ਵਿੱਚ ਵਾਧਾ ਹੈ, ਜੋ ਰੂਸ-ਯੂਕਰੇਨ ਯੁੱਧ ਕਾਰਨ ਗਲੋਬਲ ਸਪਲਾਈ ਚੇਨ ਵਿੱਚ ਵਿਘਨ ਕਾਰਨ ਪੈਦਾ ਹੋਇਆ ਹੈ।

ਤਾਜ਼ਾ ਰਿਪੋਰਟ ਮੁਤਾਬਕ ਮਾਰਚ ਮਹੀਨੇ ਵਿੱਚ ਖੁਰਾਕੀ ਮਹਿੰਗਾਈ ਦਰ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਦੌਰਾਨ ਖੁਰਾਕੀ ਮਹਿੰਗਾਈ ਦਰ 8.47 ਫੀਸਦੀ ਤੋਂ ਵਧ ਕੇ 8.71 ਫੀਸਦੀ ਹੋ ਗਈ ਹੈ। ਆਲੂਆਂ ਦੀ ਥੋਕ ਆਧਾਰਤ ਮਹਿੰਗਾਈ ਦਰ ਵਿੱਚ ਜ਼ਬਰਦਸਤ ਉਛਾਲ ਆਇਆ ਹੈ। ਆਲੂ ਦੀ ਮਹਿੰਗਾਈ ਦਰ 14.78 ਫੀਸਦੀ ਤੋਂ ਵਧ ਕੇ 24.62 ਫੀਸਦੀ ਹੋ ਗਈ ਹੈ। ਜੇਕਰ ਅਸੀਂ ਈਂਧਨ ਤੇ ਬਿਜਲੀ ਦੀ ਮਹਿੰਗਾਈ ਦਰ ‘ਤੇ ਨਜ਼ਰ ਮਾਰੀਏ ਤਾਂ ਫਰਵਰੀ 2022 ਤੋਂ ਜਿੱਥੇ ਇਹ 31.50 ਫੀਸਦੀ ਸੀ, ਉਹ ਵਧ ਕੇ 34.52 ਫੀਸਦੀ ਹੋ ਗਈ ਹੈ।

ਮਾਰਚ ਮਹੀਨੇ ਵਿੱਚ ਪ੍ਰਾਇਮਰੀ ਵਸਤਾਂ ਵਿੱਚ ਮਹਿੰਗਾਈ 13.39 ਫੀਸਦੀ ਤੋਂ ਵਧ ਕੇ 15.54 ਫੀਸਦੀ ਹੋ ਗਈ ਹੈ। ਰੂਸ-ਯੂਕਰੇਨ ਤਣਾਅ ਕਾਰਨ ਕੱਚੇ ਤੇਲ, ਪੈਟਰੋਲੀਅਮ ਤੇ ਕੁਦਰਤੀ ਗੈਸ ਬਾਸਕੇਟ ਵਿੱਚ 21.18 ਫੀਸਦੀ, ਖਣਿਜਾਂ ਵਿੱਚ 9.72 ਫੀਸਦੀ, ਗੈਰ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ 2.94 ਫੀਸਦੀ ਦਾ ਵਾਧਾ ਹੋਇਆ ਹੈ।

ਇਸ ਤੋਂ ਪਹਿਲਾਂ ਮਾਰਚ ਮਹੀਨੇ ਪ੍ਰਚੂਨ (Retail Inflation) ਮਹਿੰਗਾਈ ਦਰ 6.95 ਫੀਸਦੀ ਸੀ। ਪ੍ਰਚੂਨ ਮਹਿੰਗਾਈ ਦਾ ਇਹ ਅੰਕੜਾ 18 ਮਹੀਨਿਆਂ ਦਾ ਸਭ ਤੋਂ ਉੱਚਾ ਪੱਧਰ ਹੈ। ਪ੍ਰਚੂਨ ਮਹਿੰਗਾਈ ਦਰ 6.95 ਫੀਸਦੀ ‘ਤੇ ਪਹੁੰਚ ਗਈ ਹੈ, ਜੋ ਆਰਬੀਆਈ ਦੁਆਰਾ ਨਿਰਧਾਰਤ 6 ਫੀਸਦੀ ਦੀ ਉਪਰਲੀ ਸੀਮਾ ਤੋਂ ਵੱਧ ਹੈ। ਐਨਐਸਓ ਦੇ ਅੰਕੜਿਆਂ ਅਨੁਸਾਰ ਸ਼ਹਿਰੀ ਖੇਤਰਾਂ ਵਿੱਚ ਮਹਿੰਗਾਈ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। 

LEAVE A REPLY

Please enter your comment!
Please enter your name here