*ਮਲੇਰੀਆ ਅਤੇ ਡੇਂਗੂ ਦੀ ਰੋਕਥਾਮ ਸਾਡੀ ਸਬ ਦੀ ਜਿੰਮੇਵਾਰੀ :- ਜ਼ਿਲ੍ਹਾ ਪ੍ਰਧਾਨ IMA*

0
41

ਮਾਨਸਾ 31,ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ) : ਮਲੇਰੀਆ ਅਤੇ ਡੇਂਗੂ ਦੇ ਵੱਧ ਦੇ ਕੇਸਾ ਦੇ ਮੱਦੇਨਜਰ IMA ਮਾਨਸਾ ਦੀ ਇਕ ਮੀਟਿੰਗ ਡਾਕਟਰ ਜਨਕ ਰਾਜ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਮੱਛਰਾਂ ਨਾਲ ਫੈਲਣ ਵਾਲੀਆ ਇਹਨਾਂ ਬਿਮਾਰੀਆਂ ਦੇ ਵਾਧੇ ਤੇ ਚਿੰਤਾ ਪ੍ਰਗਟ ਕੀਤੀ ਗਈ।
ਮੀਟਿੰਗ ਵਿੱਚ ਵਿਚਾਰ ਕੀਤਾ ਗਿਆ ਕਿ ਮਲੇਰੀਆ ਅਤੇ ਡੇਂਗੂ ਬੁਖਾਰ ਫੈਲਾਉਣ ਵਾਲੇ ਮੱਛਰ ਨੂੰ ਕਿਵੇਂ ਖਤਮ ਕਰੀਏ ।
ਮਲੇਰੀਆ ਅਤੇ ਡੇਂਗੂ ਦੋਵੇਂ ਹੀ ਗੰਭੀਰ ਬੀਮਾਰੀਆਂ ਹਨ । ਮਲੇਰੀਆ ਐਨਫੋਲੀਜ਼ ਮੱਛਰ ਦੇ ਕੱਟਣ ਰਾਹੀਂ ਫੈਲਦਾ ਹੈ । ਡੇਂਗੂ ਇਕ ਵਾਇਰਲ ਬੁਖਾਰ ਹੈ ਜੋ ਕਿ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ । ਇਹ ਮੱਛਰ ਖੜੇ ਸਾਫ ਪਾਣੀ ਵਿੱਚ ਪੈਦਾ ਹੁੰਦੇ ਹਨ ।
ਮਲੇਰੀਏ ਦਾ ਮੱਛਰ ਰਾਤ ਵੇਲੇ ਕੱਟਦਾ ਹੈ ਅਤੇ ਡੇਂਗੂ ਦਾ ਮੱਛਰ ਦਿਨ ਵੇਲੇ ਕੱਟਦਾ ਹੈ ।
ਮਲੇਰੀਆ ਬੁਖਾਰ ਦੇ ਲੱਛਣ
*ਠੰਡ ਅਤੇ ਕਾਂਬੇ ਨਾਲ ਬੁਖਾਰ

  • ਤੇਜ ਬੁਖਾਰ , ਉਲਟੀਆਂ ਅਤੇ ਸਿਰ ਦਰਦ ਹੋਣਾ
  • ਬੁਖਾਰ ਉਤਰਨ ਤੋਂ ਬਾਅਦ ਥਕਾਵਟ ‘ ਚ ਕਮਜ਼ੋਰੀ ਹੋਣਾ ।
  • ਬੁਖਾਰ ਉਤਰਨ ਤੇ ਸਰੀਰ ਪਸੀਨੇ ਪਸੀਨਾ ਹੋਣਾ ।
    ( ਡੇਂਗੂ ਬੁਖਾਰ ਦੇ ਲੱਛਣ )
    *ਤੇਜ ਸਿਰ ਦਰਦ ਅਤੇ ਤੇਜ ਬੁਖਾਰ
  • ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ
  • ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ
  • ਜੀ ਕੱਚਾ ਹੋਣਾ ਅਤੇ ਉਲਟੀਆਂ ਆਉਣਾ
  • ਹਾਲਤ ਖਰਾਬ ਹੋਣ ਤੇ ਨੱਕ , ਮੂੰਹ ਅਤੇ ਮਸੂੜਿਆਂ ਵਿਚੋਂ ਖੂਨ ਵਗਣਾ ।
    ਅਸੀਂ ਕੀ ਕਰੀਏ ?
    _ਹੇਠ ਦੱਸੀਆਂ ਸਾਵਧਾਨੀਆਂ ਵਰਤੋਂ
  • ਵਰਤੋਂ ਵਿੱਚ ਆਉਣ ਵਾਲੇ ਕੂਲਰਾਂ ਦਾ ਪਾਣੀ ਕੱਢ ਕੇ ਹਫਤੇ ਵਿੱਚ ਇਕ ਵਾਰ ਜ਼ਰੂਰ ਸਾਫ ਕਰ ਦਿਓ ।
  • ਛੱਤ ਤੇ ਲੱਗੀਆਂ ਪਾਣੀਆਂ ਦੀਆਂ ਟੈਂਕੀਆਂ ਨੂੰ ਢੱਕ ਕੇ ਰੱਖੋ ।
  • ਟਾਇਰਾਂ, ਵਾਧੂ ਪਏ ਬਰਤਨਾਂ, ਗਮਲੇ , ਡਰੰਮ ਆਦਿ ਵਿੱਚ ਪਾਣੀ ਇੱਕਠਾ ਨਾ ਹੋਣ ਦਿਓ ।
  • ਘਰਾਂ ਦੇ ਆਲੇ – ਦੁਆਲੇ ਅਤੇ ਛੱਤਾਂ ਤੇ ਪਾਣੀ ਇੱਕਠਾ ਨਾ ਹੋਣ ਦਿਓ , ਡੂੰਘੀਆਂ ਥਾਵਾਂ ਨੂੰ ਮਿੱਟੀ ਨਾਲ ਭਰੋ । ਇੱਕਠੇ ਹੋਏ ਪਾਣੀ ਤੇ ਸੜਿਆ ਹੋਇਆ ਤੇਲ ਪਾਓ ।
  • ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰ੍ਹਾਂ ਢੱਕਿਆ ਰਹੇ । ਤਾਂ ਕਿ ਤੁਹਾਨੂੰ ਮੱਛਰ ਨਾ ਕੱਟ ਸਕੇ ।
  • ਰਾਤ ਨੂੰ ਸੌਣ ਸਮੇਂ ਮੱਛਰਦਾਨੀ , ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦੀ ਵਰਤੋਂ ਕਰੋ ।
    ਪ੍ਰਸ਼ਾਸ਼ਨ ਅਤੇ ਨਗਰ ਕੌਂਸਿਲ ਨੂੰ ਬੇਨਤੀ ਕੀਤੀ ਗਈ ਕਿ ਫੌਗਿੰਗ ਦੀ ਕਿਰਿਆ ਨੂੰ ਕਿਰਪਾ ਕਰਕੇ ਹੋਰ ਤੇਜ ਕਰਕੇ ਵੱਧ ਤੋਂ ਵੱਧ ਅਸਰਦਾਇਕ ਬਣਾਇਆ ਜਾਵੇ।
    ਇਸ ਮੀਟਿੰਗ ਵਿਚ ਡਾਕਟਰ ਜਨਕ ਰਾਜ ਸਿੰਗਲਾ ਤੋਂ ਇਲਾਵਾ ਜਰਨਲ ਸਕੱਤਰ ਡਾਕਟਰ ਸ਼ੇਰਜੰਗ ਸਿੰਘ ਸਿੱਧੂ, ਡਾਕਟਰ ਸੁਖਦੇਵ ਡੁਮੇਲੀ, ਡਾਕਟਰ ਗੁਰਵਿੰਦਰ ਵਿਰਕ ਅਤੇ ਡਾਕਟਰ ਸੁਰੇਸ਼ ਸਿੰਗਲਾ ਆਦਿ ਹਾਜਿਰ ਸਨ।

LEAVE A REPLY

Please enter your comment!
Please enter your name here