*ਮਲਟੀਪਰਪਜ ਹੈਲਥ ਵਰਕਰਾਂ ਵੱਲੋਂ ਉਪ ਮੁੱਖ ਮੰਤਰੀ ਓਪੀ ਸੋਨੀ ਦੀ ਕੋਠੀ ਦਾ ਘਿਰਾਓ*

0
10

ਅੰਮ੍ਰਿਤਸਰ 01,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਮਲਟੀਪਰਪਜ ਹੈਲਥ ਵਰਕਰ ਕਾਨਟ੍ਰੈਕਟ ਵਰਕਰ ਯੂਨੀਅਨ ਵੱਲੋਂ ਪੱਕੇ ਕਰਨ ਸਬੰਧੀ ਮੰਗਾਂ ਬਾਬਤ ਅੱਜ ਅੰਮ੍ਰਿਤਸਰ ‘ਚ ਰਾਣੀ ਕਾ ਬਾਗ ਵਿਖੇ ਉਪ ਮੁੱਖ ਮੰਤਰੀ ਓਪੀ ਸੋਨੀ ਦੀ ਕੋਠੀ ਦਾ ਘਿਰਾਓ ਕਰਦਿਆਂ ਸਰਕਾਰ ਖਿਲਾਫ ਨਾਰੇਬਾਜੀ ਕੀਤੀ। ਯੂਨੀਅਨ ਨੂੰ ਕਿਸਾਨ ਜਥੇਬੰਦੀਆਂ ਦਾ ਵੀ ਸਮਰਥਨ ਮਿਲਿਆ ਜਿਸ ਤਹਿਤ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਕਾਰਕੁਨ ਵੀ ਧਰਨੇ ‘ਚ ਪੁੱਜੇ।

ਯੂਨੀਅਨ ਦੀਆਂ ਆਗੂਆਂ ਨੇ ਦੱਸਿਆ ਕਿ ਪੂਰੇ ਪੰਜਾਬ ‘ਚ 2700 ਦੇ ਕਰੀਬ ਏਐਨਐਮ ਵਰਕਰਜ਼ ਪਿਛਲੇ ਪੰਦਰਾਂ-ਸੋਲਾਂ ਸਾਲਾਂ ਤੋਂ ਕੱਚੇ ਤੌਰ ‘ਤੇ ਕੰਮ ਕਰ ਰਹੀਆਂ ਹਨ, ਜਿਨਾਂ ਨੂੰ ਸਰਕਸਰ ਵੱਲੋਂ ਕਿਸੇ ਨੂੰ ਛੇ ਹਜਾਰ, ਕਿਸੇ ਨੂੰ ਦਸ ਹਜਾਰ ਰੁਪਏ ਮਿਲਦੇ ਹਨ ਜਦਕਿ ਸਾਡੇ ਕੋਲੋਂ ਕੰਮ ਰੈਗੂਲਰ ਕਾਮਿਆਂ ਤੋਂ ਵੱਧ ਲਿਆ ਜਾਂਦਾ ਹੈ।

ਯੂਨੀਅਨ ਆਗੂ ਸਰਬਜੀਤ ਕੌਰ ਨੇ ਦੱਸਿਆ ਕੋਰੋਨਾ ਕਾਲ ਦੌਰਾਨ ਸਾਡੇ ਕੋਲੋਂ ਟੈਸਟਿੰਗ, ਇਕਾਂਤਵਾਸ ਕਰਨਾ, ਵੈਕਸੀਨੇਸ਼ਨ ਆਦਿ ਸਾਰੇ ਕੰਮ ਸਿਹਤ ਵਿਭਾਗ ਨੇ ਕਰਵਾਏ। ਉਸ ਵੇਲੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਸਾਨੂੰ ਪੱਕਿਆਂ ਕਰਨ ਦਾ ਵਾਅਦਾ ਕੀਤਾ ਸੀ। ਨਾਲ ਹੀ ਓਪੀ ਸੋਨੀ ਦੇ ਕਹਿਣ ਤੇ ਸਿਹਤ ਵਿਭਾਗ ਦੇ ਸਕੱਤਰ ਨਾਲ ਵੀ ਮੀਟਿੰਗ ਹੋਈ ਸੀ ਪਰ ਵਿੱਤ ਮੰਤਰੀ ਨੇ ਵਿੱਤੀ ਸੰਕਟ ਹੋਣ ਕਾਰਨ ਪੱਕੇ ਕਰਨ ਤੋਂ ਨਾਂਹ ਕਰ ਦਿੱਤੀ।ਆਗੂਆਂ ਨੇ ਕਿਹਾ ਰੈਗੂਲਰ ਏਐਨਐਮ ਵਰਕਰਾਂ ਕੋਲੋਂ ਘੱਟ ਤੇ ਸਾਡੇ ਕੋਲੋਂ ਵੱਧ ਕੰਮ ਇਸ ਕਰਕੇ ਲਿਆ ਜਾਂਦਾ ਹੈ ਕਿਉਂਕਿ ਸਾਡੇ ‘ਤੇ ਕੰਮ ਤੋਂ ਕੱਢਣ ਦੀ ਤਲਵਾਰ ਲਟਕਦੀ ਰਹਿੰਦੀ ਹੈ। ਵੱਖ-ਵੱਖ ਆਗੂਆਂ ਨੇ ਕਿਹਾ ਕਿ ਸਾਡੀ ਨਿਯੁਕਤੀ ਵੇਲੇ ਅਸੀਂ 3000 ਹਜਾਰ ਦੀ ਆਬਾਦੀ ਕਵਰ ਕਰਦੇ ਸੀ ਪਰ ਹੁਣ ਅਸੀਂ 15 ਹਜਾਰ ਦੀ ਆਬਾਦੀ ਕਵਰ ਕਰਦੇ ਹਾਂ, ਜੋ ਸ਼ਰੇਆਮ ਧੱਕੇਸ਼ਾਹੀ ਹੈ। ਯੂਨੀਅਨ ਵੱਲੋਂ ਨਵਜੋਤ ਸਿੱਧੂ ਦੀ ਰਿਹਾਇਸ਼ ਦੇ ਬਾਹਰ ਵੀ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾ ਰਿਹਾ ਹੈ ਤੇ ਅਗਲੇ ਫੈਸਲੇ ਤਕ ਇੱਥੇ ਵੀ ਧਰਨਾ ਜਾਰੀ ਰਹੇਗਾ।

LEAVE A REPLY

Please enter your comment!
Please enter your name here