ਮਨੂੰ ਵਾਟੀਕਾ ਦੀ ਪ੍ਰਿਯਾ ਨੇ ਨੀਟ ਪ੍ਰੀਖੀਆਂ ਵਿੱਚੋਂ ਕੀਤਾ ਜਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ

0
116

ਬੁਢਲਾਡਾ 18 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ): ਸਥਾਨਕ ਸ਼ਹਿਰ ਦੇ ਮਨੂੰ ਵਾਟੀਕਾ ਡੇ ਬੋਰਡਿੰਗ ਸਕੂਲ ਦੇ 16 ਦੇ ਕਰੀਬ ਵਿਿਦਆਰਥੀਆਂ ਨੇ ਨੀਟ ਦੀ ਪ੍ਰੀਖੀਆਂ ਵਿੱਚ ਚੰਗੀਆਂ ਪੁਜ਼ੀਸ਼ਨਾ ਹਾਸਲ ਕਰਦਿਆਂ ਪ੍ਰਿੰਯਾ ਪੁੱਤਰੀ ਵਿਨੋਦ ਕੁਮਾਰ (ਮਧੁਰ ਕੋਫੀ ਵਾਲੇ) ਨੇ 670 ਅੰਕ ਪ੍ਰਾਪਤ ਕਰਕੇ ਜਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਭਾਰਤ ਭੂਸ਼ਨ ਸਰਾਫ ਨੇ ਦੱਸਿਆ ਕਿ ਸਕੂਲ ਦੇ 16 ਵਿਿਦਆਰਥੀਆਂ ਨੇ ਮੈਰੀਟ ਸੂਚੀ ਵਿੱਚ ਨਾਮ ਦਰਜ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਸਮਾਜ ਸੇਵੀ ਡਾਕਟਰ ਆਰ ਸੀ ਜੈਨ (ਬੰਗਾਲੀ) ਦੀ ਪੋਤੀ ਡਾ ਪੰਕਜ ਅਤੇ ਡਾ ਆਸ਼ਾ

ਦੀ ਬੇਟੀ ਸਮੀਕਸ਼ਾ ਜੈਨ ਅਤੇ ਇਸੇ ਤਰ੍ਹਾਂ ਡਿੰਪਲ ਸਿੰਗਲਾ ਪੁੱਤਰੀ ਅਨੀਤਾ ਨੰਦ ਨੇਵਟੀਆਂ ਨੇ ਇਸ ਪ੍ਰੀਖਿਆ ਦੇ ਕੱੁਲ 720 ਅੰਕਾਂ ਚੋਂ 608 ਅੰਕ, ਪਿੰਡ ਬੀਰੋਕੇ ਕਲਾਂ ਦੀ ਸਹਿਜਪ੍ਰੀਤ ਕੌਰ ਪੁੱਤਰੀ ਗੁਰਵਿੰਦਰ ਸਿੰਘ ਨੇ ਵੀ 606 ਅੰਕਾਂ ਨਾਲ ਇਹ ਪ੍ਰੀਖਿਆ ਵਿੱਚ ਪੁਜ਼ੀਸ਼ਨਾ ਹਾਸਲ ਕੀਤੀਆਂ ਹਨ। ਸਕੂਲ ਪ੍ਰਬੰਧਕ ਕਮੇਟੀ ਵੱਲੋਂ ਵਿਿਦਆਰਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਨੂੰ ਬੁੱਕੇ ਭੇਟ ਕਰਕੇ ਸਨਮਾਨ ਕੀਤਾ ਗਿਆ। 

LEAVE A REPLY

Please enter your comment!
Please enter your name here