*ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲਣ ਮਗਰੋਂ ਨਵਜੋਤ ਕੌਰ ਸਿੱਧੂ ਨੇ ਵੰਗਾਰਿਆ, ਜਿੱਥੇ ਮਰਜੀ ਭੱਜ ਲਵੇ, ਜਾਣਾ ਜੇਲ੍ਹ ਹੀ ਪੈਣਾ…*

0
65

ਅੰਮ੍ਰਿਤਸਰ 31,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੂੰ ਨਸ਼ਾ ਤਸਕਰੀ ਕੇਸ ਵਿੱਚ ਸੁਪਰੀਮ ਕੋਰਟ ਤੋਂ ਰਾਹਤ ਮਿਲਣ ਮਗਰੋਂ ਕਾਂਗਰਸ ਪ੍ਰਧਾਨ ਨਵਜੋਤ ਕੌਰ ਸਿੱਧੂ ਵੰਗਾਰਿਆ ਹੈ। ਉਨ੍ਹਾਂ ਕਿਹਾ ਹੈ ਕਿ ਮਜਠੀਆ ਜਿੱਥੇ ਮਰਜੀ ਭੱਜ ਲਵੇ, ਆਖਰ ਉਸ ਨੂੰ ਜੇਲ੍ਹ ਜਾਣਾ ਹੀ ਪੈਣਾ ਹੈ। ਸੁਪਰੀਮ ਕੋਰਟ ਨੇ ਅੱਜ ਮਜੀਠੀਆ ਨੂੰ ਰਾਹਤ ਦਿੰਦਿਆਂ 23 ਫਰਵਰੀ ਤਕ ਗ੍ਰਿਫਤਾਰੀ ਉੱਪਰ ਰੋਕ ਲਾ ਦਿੱਤੀ ਹੈ।

ਇਸ ਬਾਰੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮਜੀਠੀਆ ਨੂੰ ਜ਼ਮਾਨਤ ਨਹੀਂ ਮਿਲੀ, ਕੁਝ ਦਿਨਾਂ ਦੀ ਮੋਹਲਤ ਮਿਲੀ ਹੈ। ਮਜੀਠੀਆ ਕਿਲਾਫ ਡਰੱਗ ਦਾ ਬਹੁਤ ਗੰਭੀਰ ਕੇਸ ਹੈ। ਇਸ ਲਈ ਉਸ ਨੂੰ ਜੇਲ੍ਹ ਜਾਣਾ ਹੀ ਪਏਗਾ। ਨਵਜੋਤ ਸਿੱਧੂ ਨੇ ਕਿਹਾ ਅਕਾਲੀਆਂ ਦੇ 10 ਸਾਲ ਰਾਜ ਵਿੱਚ ਨਸ਼ਾ ਵਿਕਿਆ, ਮਾਈਨਿੰਗ ਹੋਈ ਤੇ ਦਾਰੂ ਵਿਕੀ। ਬਾਦਲ ਸਰਕਾਰ ਨੇ ਹੋਰ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਦਾਲਤ ਜਾਣਾ ਹਰ ਬੰਦੇ ਦਾ ਹੱਕ ਹੈ ਪਰ ਮਜੀਠੀਆ ਜਿਨਾਂ ਮਰਜੀ ਆਕੜ ਲਵੇ, ਜਾਣਾ ਉਸ ਨੂੰ ਜੇਲ੍ਹ ਹੀ ਪਵੇਗਾ।

ਅੰਮ੍ਰਿਤਸਰ ਪੂਰਬੀ ਦੇ ਕਪੂਰ ਨਗਰ ‘ਚ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਵਪਾਰ ਖੁੱਲ੍ਹਣ ਨਾਲ ਸਾਡੇ ਕਿਸਾਨਾਂ ਨੂੰ ਮੁਨਾਫਾ ਹੋਵੇ ਪਰ ਸਾਨੂੰ ਆਈਐਸਆਈ ਦਾ ਏਜੰਟ ਕਿਹਾ ਜਾਂਦਾ ਹੈ। ਇਹ ਉਹੀ ਲੋਕ ਅਜਿਹਾ ਕਹਿੰਦੇ ਹਨ ਜੋ ਚਾਹੁੰਦੇ ਹਨ ਕਿਸਾਨ ਖੁਸ਼ਹਾਲ ਨਾ ਹੋਣ। ਮੈਡਮ ਸਿੱਧੂ ਨੇ ਕਿਹਾ ਇੰਨਾ ਲੋਕਾਂ ਦੀ ਹੈਰੋਇਨ ਟਰੱਕ ਭਰ ਭਰ ਆ ਰਹੀ ਹੈ, ਅੱਤਵਾਦ ਰੁਕ ਨਹੀਂ ਰਿਹਾ ਤੇ ਇੱਥੋਂ ਵਪਾਰ ਨਹੀਂ ਹੋਣ ਦੇਣਾ ਚਾਹੁੰਦੇ। ਪੰਜਾਬ ਦਾ ਹਰ ਘਰ ਵਪਾਰ ਖੁੱਲ੍ਹਣ ਨਾਲ ਖੁਸ਼ਹਾਲ ਹੋਵੇਗਾ। ਉਨ੍ਹਾਂ ਕਿਹਾ ਕਿ ਹੁਣ ਕੈਪਟਨ ਕਹਿ ਰਹੇ ਹਨ ਕਿ ਸਾਨੂੰ ਪਤਾ ਸੀ ਕਿ ਇਹ ਲੋਕ ਨਸ਼ੇ ਦੇ ਵਪਾਰ ਕਰਦੇ ਹਨ ਪਰ ਕਾਰਵਾਈ ਨਹੀਂ ਕੀਤੀ।

ਨਵਜੋਤ ਸਿੱਧੂ ਨੇ ਇੱਕ ਵਾਰ ਫਿਰ ਕਿਹਾ ਕਿ ਸੂਬੇ ‘ਚ ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ ਜਿਸ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ ਤੇ ਦਵਾਈਆਂ ‘ਚ ਇਸਤੇਮਾਲ ਹੁੰਦੀ ਹੈ। ਬਾਕੀ ਨਸ਼ੇ ਮਾਰਦੇ ਹਨ ਤੇ ਇਹ ਇਨਸਾਨਾਂ ਨੂੰ ਬਚਾਉਂਦੀ ਹੈ। ਅਸੀਂ ਨਿੱਜੀ ਲੜਾਈ ‘ਚ ਨਹੀਂ ਪਏ ਅਸੀਂ ਲੋਕਾਂ ‘ਚ ਰਹਿ ਕੇ ਲੋਕਾਂ ਦੀ ਗੱਲ ਦੀ ਗੱਲ ਕਰਦੇ ਹਾਂ

LEAVE A REPLY

Please enter your comment!
Please enter your name here