*ਮਜਦੂਰਾ ਦੇ ਹੱਕ ਵਿੱਚ ਚੱਲਣ ਸਮੇ ਭਗਵੰਤ ਮਾਨ ਦੇ ਹਰੇ ਪੈਨ ਦੀ ਛਾਈ ਮੁੱਕੀ:ਚੌਹਾਨ/ਉੱਡਤ*

0
41

ਮਾਨਸਾ ਜਨਵਰੀ 31 (ਸਾਰਾ ਯਹਾਂ/ਮੁੱਖ ਸੰਪਾਦਕ)ਸਥਾਨਿਕ ਤੇਜਾ ਸਿੰਘ ਸੁਤੰਤਰ ਭਵਨ ਵਿੱਖੇ ਪੰਜਾਬ ਖੇਤ ਮਜਦੂਰ ਸਭਾ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਦੀਆ ਜਿਲ੍ਹਾ ਇਕਾਈਆ ਦੀ ਇੱਕ ਅਹਿਮ ਸਾਝੀ ਮੀਟਿੰਗ ਦੋ ਮੈਬਰੀ ਪ੍ਰਧਾਨਗੀ ਮੰਡਲ ਕ੍ਰਮਵਾਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਸਾਥੀ ਕੇਵਲ ਸਿੰਘ ਸਮਾਉ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ 16 ਫਰਬਰੀ ਦੇ ਪੇਡੂ ਭਾਰਤ ਬੰਦ ਤੇ 20 ਫਰਬਰੀ ਦੀ ਲਲਕਾਰ ਰੈਲੀ ਆਦਿ ਏਜੰਡਿਆ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਤੇ ਫੈਸਲਾ ਕੀਤਾ ਗਿਆ ਕਿ 16 ਫਰਬਰੀ ਦੇ ਭਾਰਤ ਬੰਦ ਦੇ ਸੱਦੇ ਨੂੰ ਮਾਨਸਾ ਵਿੱਚ ਤਨਦੇਹੀ ਨਾਲ ਲਾਗੂ ਕੀਤਾ ਜਾਵੇਗਾ ਤੇ ਲਲਕਾਰ ਰੈਲੀ ਦੀ ਤਿਆਰੀ ਰੈਲੀ ਜਿਲ੍ਹੇ ਵਿੱਚ ਜਨਸੰਪਰਕ ਮੁਹਿੰਮ ਚਲਾਈ ਜਾਵੇਗੀ । ਇਸ ਮੌਕੇ ਤੇ ਸੰਬੋਧਨ ਕਰਦਿਆ ਪੰਜਾਬ ਖੇਤ ਮਜਦੂਰ ਸਭਾ ਦੇ ਸੂਬਾਈ ਆਗੂ ਕ੍ਰਿਸਨ ਚੋਹਾਨ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਹਰ ਗੱਲ ਉੱਤੇ ਬੇਬਾਕੀ ਨਾਲ ਮੀਡੀਏ ਵਿੱਚ ਬੋਲਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਮਜਦੂਰਾ ਦੇ ਹੱਕ ਵਿੱਚ ਆਪਣਾ ਮੂੰਹ ਨਹੀ ਖੋਲ ਰਿਹਾ ਤੇ ਮਾਨ ਦੇ ਹਰੇ ਪੈਨ ਦੀ ਛਾਹੀ ਮਜਦੂਰ ਦੇ ਹੱਕ ਵਿੱਚ ਲਿੱਖਣ ਸਮੇ ਮੁੱਕ ਗਈ । ਮਜਦੂਰ ਆਗੂਆ ਨੇ ਕਿਹਾ ਕਿ ਮਜਦੂਰ ਸੰਘਰਸ ਦੇ ਬਲਬੂਤੇ ਸਮੇ ਦੇ ਹਾਕਮਾ ਨੂੰ ਲਲਕਾਰਣਗੇ ਤੇ ਮਜਦੂਰਾ ਦੇ ਹੱਲ ਸੋਚਣ ਲਈ ਮਜਬੂਰ ਕਰਨਗੇ ।
ਇਸ ਮੌਕੇ ਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜਦੂਰ ਸਭਾ ਦੇ ਜਿਲ੍ਹਾ ਜਰਨਲ ਸਕੱਤਰ ਸਾਥੀ ਸੀਤਾਰਾਮ ਗੋਬਿੰਦਪੁਰਾ , ਏਟਕ ਦੇ ਜਿਲ੍ਹਾ ਜਰਨਲ ਸਕੱਤਰ ਸਾਥੀ ਨਰੇਸ ਬੁਰਜਹਰੀ ਤੇ ਪੰਜਾਬ ਇਸਤਰੀ ਸਭਾ ਦੇ ਜਿਲ੍ਹਾ ਪ੍ਰਧਾਨ ਮਨਜੀਤ ਕੌਰ ਗਾਮੀਵਾਲਾ ਨੇ ਕਿਹਾ ਕਿ ਮਨਰੇਗਾ ਸਕੀਮ ਨੂੰ ਤਹਿਸ ਨਹਿਸ ਕਰਨ ਵਿੱਚ ਆਪ ਸਰਕਾਰ ਅਕਾਲੀਆ ਕਾਗਰਸੀਆ ਦੀਆਂ ਸਰਕਾਰਾਂ ਨਾਲੋ ਵੀ ਦੋ ਕਦਮ ਅੱਗੇ ਲੰਘ ਚੁੱਕੀ ਹੈ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਾਥੀ ਰਤਨ ਭੋਲਾ , ਗੁਰਪ੍ਰੀਤ ਸਿੰਘ ਹੀਰਕੇ , ਨਿਰਮਲ ਸਿੰਘ ਬੱਪੀਆਣਾ , ਕਾਲਾ ਖਾਂ ਭੰਮੇ , ਕਪੂਰ ਸਿੰਘ ਲੱਲੂਆਣਾ , ਸੁਖਦੇਵ ਸਿੰਘ ਪੰਧੇਰ , ਸੁਖਦੇਵ ਸਿੰਘ ਮਾਨਸਾ , ਗੁਰਪਿਆਰ ਸਿੰਘ ਫੱਤਾ , ਸਾਥੀ ਜੱਗਾ ਸਿੰਘ ਰਾਏਪੁਰ , ਬੰਸੀ ਜਟਾਣਾ , ਅਸੋਕ ਲਾਕੜਾ , ਬਲਵੰਤ ਭੈਣੀਬਾਘਾ ਤੇ ਗੁਰਦੇਵ ਸਿੰਘ ਦਲੇਲ ਸਿੰਘ ਵਾਲਾ ਆਦਿ ਵੀ ਹਾਜਰ ਸਨ ।

LEAVE A REPLY

Please enter your comment!
Please enter your name here