ਮਾਨਸਾ 30 ਅਪਰੈਲ(ਹੀਰਾ ਸਿੰਘ ਮਿੱਤਲ ): ਮੈਡੀਕਲ ਪ੍ਰੈਕਟੀਸ਼ਨਰਜ਼ ਅੈਸੋਸੀੲੇਸ਼ਨ ਪੰਜਾਬ ਵੱਲੋਂ ਕਰੋਨਾ ਵਾੲਿਰਸ ਕਾਰਨ ਲੱਗੇ ਲੌਕਡਾੳੁਣ ਦੇ ਮੱਦੇ ਨਜ਼ਰ ੲਿਕੱਠੇ ਨਾ ਹੋ ਕੇ ਵੱਖ ਵੱਖ ਢੰਗ ਤਰੀਕਿਅਾਂ ਨਾਲ ਮੲੀ ਦਿਹਾੜੇ ਨੂੰ ਮਨਾੳੁਣ ਦਾ ਸੰਕਲਪ ਕੀਤਾ ਗਿਅਾ ਹੈ। ਸ਼ਿਕਾਗੋ ਦੇ ਸ਼ਹੀਦਾਂ ਨੂੰ ਸਰਧਾਂਜਲੀ ਦਿੰਦੇ ਹੋੲੇ ਮੈਡੀਕਲ ਪ੍ਰੈਕਟੀਸ਼ਨਰਜ਼ ਅੈਸੋਸੀੲੇਸ਼ਨ ਪੰਜਾਬ ਦੇ ਪਰਧਾਨ ਧੰਨਾ ਮੱਲ ਗੋੲਿਲ, ਜਨਰਲ ਸਕੱਤਰ ਕੁਲਵੰਤ ਰਾੲੇ ਪੰਡੋਰੀ, ਅੈਚ.ਅੈਸ.ਰਾਣੂ, ਸੁਰਜੀਤ ਸਿੰਘ,ਗੁਰਮੇਲ ਸਿੰਘ ਮਾਛੀਕੇ, ਮਲਕੀਤ ਥਿੰਦ ਅਤੇ ਚਮਕੌਰ ਸਿੰਘ ,ਰਘਵੀਰ ਚੰਦ ਸਰਮਾ, ਹਰਚੰਦ ਸਿੰਘ, ਅਸੋਕ ਕੁਮਾਰ,ਪੇ੍ਮ ਗਰਗ ਆਦਿ ਵੱਲੋਂ ਸਰਕਾਰ ਦੀਅਾਂ ਲੋਕ ਮਾਰੂ ਨੀਤੀਅਾਂ ੳੁਪਰ ਚਾਨਣਾ ਪਾੳੇੁਂਦੇ ਹੋੲੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸੰਘਰਸ਼ਸ਼ੀਲ ਲੋਕਾਂ ਵੱਲੋਂ ਖੂਨ ਡੋਲ੍ਹ ਕੇ ਪ੍ਰਾਪਤ ਕੀਤੇ ਕੰਮ ਦਿਹਾੜੀ ਦੇ 8 ਘੰਟਿਅਾਂ ਨੂੰ ਕਾਰਪੋਰੇਟ ਜਗਤ ਦੇ ਹਿੱਤ ਵਿੱਚ 12 ਘੰਟੇ ਕਰਨ ਜਾ ਰਹੀ ਹੈ। ਲੋਕਾਂ ਦੇ ਖੂਨ ਪਸੀਨੇ ਨਾਲ ਕਮਾ ਕੇ ਟੈਕਸਾਂ ਦੇ ਰੂਪ ਵਿੱਚ ਦਿੱਤੇ ਗੲੇ ਪੈਸਿਅਾਂ ਨੂੰ ਮੋਹੁਲ ਚੌਕਸੀ,ਨੀਰਵ ਮੋਦੀ ਅਤੇ ਵਿਜੇ ਮਾਲੀਅਾ ਵਰਗੇ ਭਗੌੜੇ ਧਨਾਢਾਂ, ਜਿਹੜੇ ਬਾਹਰਲੇ ਮੁਲਕਾਂ ਵਿੱਚ ਬੈਠੇ ਅੈਸ਼ੋ ਅਰਾਮ ਦੀ ਜਿੰਦਗੀ ਬਸਰ ਕਰ ਰਹੇ ਹਨ, ੳੁਨ੍ਹਾਂ ਦੇ 6 ਲੱਖ ਕਰੋੜ ਰੁਪੲੇ ਕਰਜੇ ਦੇ ਰੂਪ ਵਿੱਚ ਪਰਾਪਤ ਕੀਤੇ ਪੈਸਿਅਾਂ ਨੂੰ ਅੈਨ.ਪੀ.ੲੇ.ਅਾਰ ( ੳੁਗਰਾਹੀ ਨਾ ਕਰਨ ਯੋਗ ) ਕਹਿ ਕੇ ਵੱਟੇ ਖਾਤੇ ਪਾੲਿਅਾ ਜਾ ਰਿਹਾ ਹੈ।ੲਿਸ ਤੋਂ ੲਿਲਾਵਾ ਵੀ ਕਾਰਪੋਰੇਟ ਘਰਾਣਿਅਾਂ ਦੇ ਅਰਬਾਂ ਰੁਪੲੇ ਦਾ ਕਰਜ਼ਾ ਮੁਅਾਫ ਕੀਤਾ ਜਾ ਰਿਹਾ ਹੈ ।
ਨਿੱਜੀ ਕਰਨ ਦੀ ਨੀਤੀ ਤਹਿਤ ਪਬਲਿਕ ਸੈਕਟਰ ਦੇ ਸਰਕਾਰੀ ਅਦਾਰੇ ਅਜਿਹੇ ਹੀ ਕਾਰਪੋਰੇਟ ਘਰਾਣਿਅਾਂ ਨੂੰ ਹੀ ਕੌਡੀਅਾਂ ਦੇ ਭਾਅ ਵੇਚੇ ਜਾ ਰਹੇ ਹਨ। ਲਿਖਣ,ਬੋਲਣ ਵਾਲਿਅਾਂ ਦੀ ਅਾਵਾਜ ਬੰਦ ਕਰਨ ਲੲੀ ਤਰ੍ਹਾਂ ਤਰ੍ਹਾਂ ਦੇ ਝੂਠੇ ਕੇਸ ਮੜ੍ਹ ਕੇ ਬੁਧੀਜੀਵੀਅਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਫਿਰਕੂ ਜਹਿਰ ਫੈਲਾਅ ਕੇ ਲੋਕ ੲੇਕਤਾ ਨੂੰ ਭੰਗ ਕਰਦਿਆ ਅਤੇ ਲੋਕਾਂ ਨੂੰ ਭਰਾ ਮਾਰੂ ਜੰਗ ਵੱਲ ਧੱਕਿਅਾ ਜਾ ਰਿਹਾ ਹੈ ।
ਅੱਜ ੲਿਸ ਸੰਕਟ ਦੀ ਘੜੀ ਵਿੱਚ ਲੋਕਾਂ ਨੂੰ ਕੋਵਿਡ-19 ਪੀ ਅੈਮ ਰਾਹਤ ਕੋਸ਼ ਵਿੱਚ ਦਾਨ ਦੇਣ ਲੲੀ ਕਿਹਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਲੋਕਾਂ ਦੇ ਗਾੜ੍ਹੇ ਖੂਨ ਦੀ ਕਮਾੲੀ ਨੂੰ ਦੋਵੇਂ ਹੱਥੀ ਕਾਰਪੋਰੇਟ ਜਗਤ ਨੂੰ ਲੁਟਾੲਿਅਾ ਜਾ ਰਿਹਾ ਹੈ। ਜਿਸਦੇ ਖਿਲਾਫ ਡਟ ਕੇ ਖੜੇ ਹੋਣ ਦੀ ਜ਼ਰੂਰਤ ਹੈ।
ਸੋ ਅੱਜ ਦੀ ਹਾਲਤ ‘ਚ ਮਜ਼ਦੂਰ ਸੰਘਰਸ਼ ਦੇ ਮੀਲ ਪੱਥਰ ਬਣੇ ਪਹਿਲੀ ਮਈ ਨੂੰ ਮਨਾਉਣ ਦੇ ਵਿਸ਼ੇਸ਼ ਮਹੱਤਵ ਸਮਝਦੇ ਹੋਏ ਸਮੂਹ ਮੈਡੀਕਲ ਪ੍ਰੈਕਟੀਸ਼ਨਰਜ਼ ਤੇ ਆਮ ਲੋਕਾਂ ਨੂੰ ਮਈ ਦਿਵਸ ਦੇ ਇਤਿਹਾਸ ਅਤੇ ਮਨੋਰਥ ਤੋਂ ਜਾਗਰੂਕ ਕਰਨ ਦਾ ਅਹਿਦ ਕੀਤਾ ਗਿਆ।