ਮਾਨਸਾ ਬਾਰ ਐਸੋਸੀਏਸ.ਨ ਨੇ ਮਾਨਸਾ ਪੁਲਿਸ ਵੱਲੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਦੀ ਕੀਤੀ ਪ੍ਰਸੰਸਾਂ

0
286

ਮਾਨਸਾ 30 ਅਪ੍ਰੈਲ (ਬਲਜੀਤ ਸ਼ਰਮਾ)  ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਜਿਲਾ ਬਾਰ ਐਸੋਸੀਏਸ.ਨ ਮਾਨਸਾ ਵੱਲੋਂ ਉਹਨਾਂ ਦੇ ਨੁਮਾਇੰਦੇ ਸ੍ਰੀ ਗੁਰਪ੍ਰੀਤ ਸਿੰਘ ਸਿੱਧੂ ਪ੍ਰਧਾਨ ਬਾਰ ਐਸੋਸੀਏਸ.ਨ ਮਾਨਸਾ ਵੱਲੋਂ ਉਹਨਾ ਨੂੰ ਅੱਜ ਮਿਲ ਕੇ ਮਾਨਸਾ ਪੁਲਿਸ ਵੱਲੋਂ ਮਿਤੀ 22^04^2020 ਨੂੰ ਮਾਨਸਾ ਬਾਰ ਐਸੋਸੀਏਸ.ਨ ਮਾਨਸਾ ਦੇ ਸਭ ਤੋਂ ਸੀਨੀਅਰ ਐਡਵੋਕੇਟ ਸ੍ਰੀ ਅਸ.ਵਨੀ ਕੁਮਾਰ ਸ.ਰਮਾਂ ਜੀ ਦੇ 93ਵੇ. ਜਨਮ ਦਿਨ ਮੌਕੇ ਉਹਨਾਂ ਦੇ ਘਰ ਵਾਰਡ ਦੇ ਵੀ.ਪੀ.ਓ. ਵੱਲੋਂ ਪੀ.ਸੀ.ਆਰ ਮੋਟਰਸਾਈਕਲ ਗਸ.ਤ ਪਾਰਟੀ ਰਾਹੀ ਕੇਕ ਭੇਜਣ ਅਤੇ ਟੀਮ ਵੱਲੋਂ ਉਹਨਾਂ ਨੂੰ ਜਨਮ ਦਿਨ ਦੀਆ ਮੁਬਾਰਕਾਂ ਮਾਨਸਾ ਪੁਲਿਸ ਮੁਖੀ ਡਾ. ਨਰਿੰਦਰ ਭਾਰਗਵ ਜੀ ਵੱਲੋਂ ਦੇਣ ਨਾਲ ਮਾਨਸਾ ਬਾਰ ਐਸੋਸੀਏਸ.ਨ ਦੇ ਮੈਂਬਰਾਂ ਵਿੱਚ ਖੁਸ.ੀ ਪਾਈ ਜਾ ਰਹੀ ਹੈ ਅਤੇ ਬਾਰ ਐਸੋਸੀਏਸ.ਨ ਦੇ ਸਾਰੇ ਮੈਂਬਰ ਆਪਣੇ ਆਪ ਨੂੰ ਮਾਣਮੱਤਾ ਮਹਿਸੂਸ ਕਰ ਰਹੇ ਹਨ ਕਿ ਮਾਨਸਾ ਪੁਲਿਸ ਨੇ ਉਹਨਾਂ ਦੇ ਸਭ ਤੋਂ ਸੀਨੀਅਰ ਮੈਂਬਰ ਦੇ 93ਵੇ. ਜਨਮ ਦਿਨ ਨੂੰੰ ਇੱਕ ਯਾਦਗਾਰ ਵਿੱਚ ਤਬਦੀਲ ਕਰ ਦਿੱਤਾ ਹੈ| ਇਸ ਸਨਮਾਨ ਬਦਲੇ ਮਾਨਸਾ ਬਾਰ ਐਸੋਸੀਏਸ.ਨ ਵੱਲੋਂ ਮਾਨਸਾ ਪੁਲਿਸ ਨੂੰ ਧੰਨਵਾਦ ਵਜੋ ਆਪਣੇ ਵੱਲੋਂ 21 ਹਜਾਰ ਰੁਪਏ ਦਾ ਚੈਕ ਪੁਲਿਸ ਰਾਹਤ ਕੋਸ ਲਈ ਦੇਣ ਲਈ ਐਸ.ਐਸ.ਪੀ. ਮਾਨਸਾ ਨੂੰ ਮਿਲੇ| ਜਿਸਤੇ ਐਸ.ਐਸ.ਪੀ. ਮਾਨਸਾ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਹੋਏ ਉਹਨਾ ਨੂੰ ਇਹ 21 ਹਜਾਰ ਰੁਪਏ ਦੀ ਰਾਸ.ੀ ਬੁਢਲਾਡਾ ਵਿੱਚ ਕੰਨਟੋਨਮੈਂਟ ਜੋਨ ਵਿੱਚ ਰਹਿ ਰਹੇ ਵਿਆਕਤੀਆਂ ਨੂੰ ਜਰੂਰੀ ਸਮਾਨ ਦੀਆ ਕਿੱਟਾ ਮੁਹੱਈਆ ਕਰਾਉਣ ਵਿੱਚ ਦਾਨ ਕਰਨ ਦੀ ਅਪੀਲ ਕੀਤੀ ਗਈ| ਜਿਸਤੇ ਮਾਨਸਾ ਬਾਰ ਐਸੋਸੀਏਸ.ਨ ਵੱਲੋ 21 ਹਜਾਰ ਰੁਪਏ ਦੀਆ ਰਾਸ.ਨ ਕਿੱਟਾ ਬੁਢਲਾਡਾ ਕੰਨਟੋਨਮੈਂਟ ਜੋਨ ਵਿੱਚ ਦੇਣ ਦਾ ਫੈਸਲਾਂ ਕੀਤਾ ਗਿਆ ਹੈ|

               ਇਸ ਸਮੇਂ ਬਾਰ ਐਸੋਸੋਏਸ.ਨ ਦੇ ਪ੍ਰਧਾਨ ਸ੍ਰੀ ਗੁਰਪ੍ਰੀਤ ਸਿੰਘ ਸਿੱਧੂ ਅਤੇ ਸੈਕਟਰੀ ਸ੍ਰੀ ਗੁਰਦਾਸ ਸਿੰਘ ਮਾਨ ਵੱਲੋਂ  ਮਾਨਸਾ ਪੁਲਿਸ ਵੱਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਲਾਕਡਾਊਨ ਦੌਰਾਨ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਦੀ ਸ.ਲਾਘਾ ਕੀਤੀ ਗਈ| ਉਹਨਾ ਕਿਹਾ ਕਿ ਮਾਨਸਾ ਪੁਲਿਸ ਨੇ ਜਿੱਥੇ ਜਿਲੇ ਅੰਦਰ ਅਮਨ ਕਾਨੂੰਨ ਵਿਵਸਥਾਂ ਬਹਾਲ ਰੱਖੀ ਹੋਈ ਹੈ, ਉਥੇ ਹੀ ਪੁਲਿਸ ਵੱਲੋਂ ਬਜੁਰਗਾ, ਵਿਧਵਾਵਾਂ ਅਤੇ ਅੰਗਹੀਣ ਵਿਆਕਤੀਆਂ ਨੂੰ ਘਰ ਘਰ ਪੈਨਸ.ਨਾ ਆਪਣੇ ਵੀ.ਪੀ.ਓ. ਰਾਹੀ ਪਹੁੰਚਾਈਆ ਗਈਆ ਹਨ, ਕਿਸਾਨਾਂ ਦੀਆ ਫਸਲਾਂ ਅਤੇ ਸਬਜੀਆਂ ਨੂੰ ਬਾਹਰਲੇ ਸੂਬਿਆਂ ਦੀਆ ਮੰਡੀਆਂ ਤੱਕ ਪਹੁੰਚਾਉਣ ਲਈ ਉਹਨਾ ਨੂੰ ਪਾਸ ਬਣਾ ਕੇ ਪ੍ਰਬੰਧ ਕੀਤਾ ਗਿਆ ਹੈ, ਸਲੱਮ ਬਸਤੀਆ ਵਿੱਚ ਖੜੇ ਗੰਦੇ ਪਾਣੀ ਨੂੰ ਕਢਵਾ ਕੇ ਏਰੀਏ ਨੂੰ ਸਾਫ ਸੁਥਰਾ ਕਰਵਾਇਆ ਗਿਆ ਹੈ, ਗਰੀਬ ਲੋਕਾਂ ਤੱਕ ਰਾਸ.ਨ ਅਤੇ ਜਰੂਰੀ ਸਮਾਨ ਪਹੁੰਚਾਇਆ ਜਾ ਰਿਹਾ ਹੈ, ਬੱਚਿਆਂ ਦੀ ਆਨਲਾਈਨ ਮੁਫਤ ਪੜ੍ਹਾਈ ਸੁਰੂ ਕਰਵਾਈ ਗਈ ਹੈ ਅਤੇ ਉਹਨਾਂ ਨੂੰ ਘਰ ਘਰ ਕਿਤਾਬਾਂ ਪਹੁੰਚਾਈਆ ਗਈਆ ਹਨ ਅਤੇ ਮਾਨਸਾ ਜਿਲੇ ਅੰਦਰ ਕਿਸਾਨਾਂ ਅਤੇ ਕਿਸਾਨ ਯੂਨੀਅਨਾਂ ਦੇ ਸਹਿਯੋਗ ਨਾਲ ਇਸ ਵਾਰ ਕਣਕ ਦੇ ਨਾੜ ਨੂੰ ਅੱਗ ਨਾ ਲਗਾ ਕੇ ਪ੍ਰਦੂਸ.ਣ^ਮੁਕਤ ਪਹਿਲਾ ਜਿਲਾ ਬਨਾਉਣਾ ਆਦਿ ਸਮਾਜਿਕ ਕਾਰਜਾ ਦੀ ਸ.ਲਾਘਾ ਜਿਲੇ ਵਿੱਚ ਹੀ ਨਹੀ, ਸਗੋ ਪੂਰੇ ਪੰਜਾਬ ਭਰ ਵਿੱਚ ਹੋ ਰਹੀ ਹੈ| ਇਸ ਸਮੇਂ ਮਾਨਸਾ ਬਾਰ ਐਸੋਸੀਏਸ.ਨ ਦੇ ਸੀਨੀਅਰ ਮੈਂਬਰ ਸ੍ਰੀ ਬਿਮਲਜੀਤ ਸਿੰਘ, ਸ੍ਰੀ ਕਿਸ.ਨ ਗਰਗ, ਸ੍ਰੀ ਗੁਰਲਾਭ ਸਿੰਘ ਮਾਹਲ, ਸ੍ਰੀ ਕੇ.ਐਸ. ਮਠਾਰੂ, ਸ੍ਰੀ ਸੁਖਜਿੰਦਰ ਸਿੰਘ ਔੌਲਖ, ਸ੍ਰੀ ਸੰਜੀਵ ਕੁਮਾਰ ਸਿੰਗਲਾ (ਲਾਲਾ), ਸ੍ਰੀ ਗੁਰਨੀਸ. ਸਿੰਘ ਮਾਨਸਾਹੀਆ, ਸ੍ਰੀ ਕਮਲਪ੍ਰੀਤ ਸਿੰਘ ਅਤੇ ਸ੍ਰੀ ਅਵਿਨੰਦਨ ਸ.ਰਮਾ ਐਡਵੋਕੇਟਸ ਆਦਿ ਹਾਜ.ਰ ਸਨ|  

LEAVE A REPLY

Please enter your comment!
Please enter your name here